ਯੂ ਪੀ ਤਰਫ ਕਿਰਸਾਨਾਂ ਦੇ ਜਥੇ ਤੁਰ ਪਏ,
ਗਏ ਹਨ ਕਰਨ ਇਨਸਾਫ ਦੀ ਮੰਗ ਮੀਆਂ।
ਪਿਛਲੇ ਸਾਲ ਵਿੱਚ ਦਿੱਲੀ ਦੇ ਬਾਰਡਰਾਂ `ਤੇ,
ਚੱਲ ਰਹੀ ਜਦੋਂ ਸੀ ਹੱਕਾਂ ਲਈ ਜੰਗ ਮੀਆਂ।
ਓਦੋਂ ਯੂ ਪੀ ਵਿੱਚ ਵਰਤਿਆ ਕਾਂਡ ਸੀ ਗਾ,
ਸਾਰਾ ਭਾਰਤ ਹੀ ਹੋਇਆ ਸੀ ਦੰਗ ਮੀਆਂ।
ਪੰਜ ਕਤਲਾਂ ਲਈ ਨਹੀਂ ਇਨਸਾਫ ਮਿਲਿਆ,
ਦਿੱਸਿਆ ਚੰਗਾ ਨਹੀਂ ਅਜੇ ਤੱਕ ਰੰਗ ਮੀਆਂ।
ਲੋਕਤੰਤਰ ਵਿੱਚ ਨਿਆਂ ਨਹੀਂ ਜਦੋਂ ਮਿਲਦਾ,
ਨਿਕਲਦੇ ਓਦੋਂ ਇਨਸਾਫ ਲਈ ਲੋਕ ਮੀਆਂ।
ਕਾਫਲਾ ਓਦੋਂ ਤੱਕ ਨਿਕਲਦਾ ਇੰਜ ਰਹਿਣਾ,
ਆਉਂਦੇ ਕਾਬੂ ਨਹੀਂ ਜਦੋਂ ਤੱਕ ਬੋਕ ਮੀਆਂ।
-ਤੀਸ ਮਾਰ ਖਾਂ