ਓਟਵਾ, 29 ਮਾਰਚ (ਪੋਸਟ ਬਿਊਰੋ) : ਕੈਨੇਡਾ ਵਿੱਚ ਘਰਾਂ ਦੇ ਵਿਦੇਸ਼ੀ ਖਰੀਦਦਾਰਾਂ ਉੱਤੇ ਪਹਿਲੀ ਜਨਵਰੀ ਤੋਂ ਲੱਗੀ ਰੋਕ ਦੇ ਕੁੱਝ ਚਿਰ ਮਗਰੋਂ ਹੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (ਸੀਐਮਐਚਸੀ) ਵੱਲੋਂ ਇਸ ਕਾਨੂੰਨ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ। ਇਸ ਵਿੱਚ ਕੀਤੀ ਗਈ ਅਹਿਮ ਸੋਧ ਮੁਤਾਬਕ ਕੁੱਝ ਖਾਸ ਹਾਲਾਤ ਵਿੱਚ ਨੌਨ ਕੈਨੇਡੀਅਨਜ਼ ਵੀ ਹੁਣ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦ ਸਕਣਗੇ।
ਓਟਵਾ, 29 ਮਾਰਚ (ਪੋਸਟ ਬਿਊਰੋ) : ਫੈਡਰਲ ਬਜਟ ਵਿੱਚ ਹੋਈ ਆਪਣੀ ਜਿੱਤ ਬਾਰੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਹੋਈ ਆਪਣੀ ਕਾਕਸ ਮੀਟਿੰਗ ਵਿੱਚ ਖੂਭ ਹੁੱਭ ਕੇ ਦੱਸਿਆ ਤੇ ਸਾਰਿਆਂ ਨੂੰ ਵਧਾਈ ਦਿੱਤੀ।
ਟੋਰਾਂਟੋ, 29 ਮਾਰਚ (ਪੋਸਟ ਬਿਊਰੋ) : ਟੋਰਾਂਟੋ ਦੇ ਜੰਕਸ਼ਨ ਟ੍ਰਾਇਐਂਗਲ ਇਲਾਕੇ ਵਿੱਚ ਇੱਕ ਘਰ ਵਿੱਚ ਲੱਗੀ ਅੱਗ ਤੋਂ ਬਾਅਦ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਟੋਰਾਂਟੋ, 29 ਮਾਰਚ (ਪੋਸਟ ਬਿਊਰੋ) : ਯੌਰਕ ਯੂਨੀਵਰਸਿਟੀ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰੇ ਜਾਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਕੀਵ, 29 ਮਾਰਚ (ਪੋਸਟ ਬਿਊਰੋ): ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਯੁੱਧ ਤੋਂ ਬਾਅਦ ਪੁਤਿਨ ਬਹੁਤ ਅਲੱਗ-ਥਲੱਗ ਹੋ ਗਏ ਹਨ। ਕੋਈ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਿਹਾ। ਪੁਤਿਨ ਪਿਛਲੇ ਸਾਲ ਜੰਗ ਵਿੱਚ ਸਭ ਕੁਝ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਤਿਨ ਦਾ ਹੁਣ ਕੋਈ ਸਹਿਯੋਗੀ ਵੀ ਨਹੀਂ ਹੈ। ਸ਼ੀ ਜਿਨਪਿੰਗ ਦੇ ਦੌਰੇ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਵੀ ਹੁਣ ਰੂਸ ਦੇ ਨਾਲ ਨਹੀਂ ਹਨ।
ਮੈਲਬਰਨ, 29 ਮਾਰਚ (ਪੋਸਟ ਬਿਊਰੋ): ਭਾਰਤੀ ਮੂਲ ਦੇ ਡੇਨੀਅਲ ਮੂਖੀ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਦੇ ਖਜ਼ਾਨਚੀ ਬਣਨ ਵਾਲੇ ਪਹਿਲੇ ਸਿਆਸਤਦਾਨ ਬਣ ਗਏ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਖਜ਼ਾਨਚੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਪਵਿੱਤਰ ਸ਼੍ਰੀਮਦ ਭਗਵਦ ਗੀਤਾ ਦੀ ਸਹੁੰਂ ਚੁੱਕ ਕੇ ਅਹੁਦਾ ਸੰਭਾਲਿਆ।