ਕੈਲਗਰੀ, 28 ਅਗਸਤ (ਪੋਸਟ ਬਿਊਰੋ): ਦੱਖਣ-ਪੂਰਬੀ ਕੈਲਗਰੀ ਵਿੱਚ ਮਹੋਗਨੀ ਝੀਲ ਵਿਚ ਦੋ ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਲਾਸ਼ਾਂ ਨੂੰ ਪਾਣੀ ਵਿੱਚੋਂ ਕੱਢ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਚਸ਼ਮਦੀਦਾਂ ਨੇ ਪੀੜਤਾਂ ਨੂੰ ਪਾਣੀ ਵਿੱਚ ਸੰਘਰਸ਼ ਕਰਦੇ ਦੇਖਿਆ। ਕੈਲਗਰੀ ਫਾਇਰ ਡਿਪਾਰਟਮੈਂਟ ਦੀ ਪਾਣੀ ਬਚਾਅ ਟੀਮ ਦੇ ਗੋਤਾਖੋਰਾਂ ਨੇ ਜ਼ਮੀਨ 'ਤੇ ਐਮਰਜੈਂਸੀ ਸਹਾਇਤਾ ਅਤੇ ਹਵਾ ਵਿੱਚ ਐੱਚਏਡਬਲਿਊਸੀਐੱਸ ਦੀ ਸਹਾਇਤਾ ਨਾਲ ਭਾਲ ਕੀਤੀ। ਲਗਭਗ ਦੋ ਘੰਟੇ ਬਾਅਦ ਗੋਤਾਖੋਰਾਂ ਵੱਲੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਪੁਲਿਸ ਹੁਣ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਵਿਚ ਹੈ।