ਟੋਰਾਟੋ, 24 ਮਈ (ਪੋਸਟ ਬਿਊਰੋ) : ਸ਼ਨਿੱਚਰਵਾਰ ਨੂੰ ਪ੍ਰੋਵਿੰਸ ਵਿੱਚ ਆਏ ਘਾਤਕ ਤੂਫਾਨ ਤੋਂ ਬਾਅਦ ਦਰਹਾਮ ਰੀਜਨ ਦੇ ਕਈ ਸਕੂਲਾਂ ਤੇ ਟੋਰਾਂਟੋ ਦੇ ਇੱਕ ਸਕੂਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੂਫਾਨ ਕਾਰਨ ਹੋਏ ਨੁਕਸਾਨ ਤੋਂ ਅਜੇ ਵੀ ਕਮਿਊਨਿਟੀਜ਼ ਪੂਰੀ ਤਰ੍ਹਾਂ ਉਭਰ ਨਹੀਂ ਸਕੀਆਂ। ਅਜੇ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ।