ਆਇਆ ਫਿਰਦਾ ਅਡਾਨੀ ਜਦ ਮਾਰ ਥੱਲੇ,
ਮੰਦੀ ਸ਼ੇਅਰ-ਬਾਜ਼ਾਰ ਵਿੱਚ ਛਾਈ ਮੀਆਂ।
ਛਾਇਆ ਰਹਿੰਦਾ ਸੀ ਅੱਗੇ ਸੰਸਾਰ ਉੱਪਰ,
ਡਾਢੀ ਔਕੜ ਅਡਾਨੀ ਲਈ ਆਈ ਮੀਆਂ।
ਆਈ ਔਕੜ ਵੀ ਇਹਦੀ ਨਾ ਰਹੀ ਨਿੱਜੀ,
ਬੁਰਕੀ ਕਈਆਂ ਦੀ ਪਈ ਛੁਡਾਈ ਮੀਆਂ।
ਭੰਡੀ ਕਰਵਾਈ ਪਈ ਕੁੱਲ ਸੰਸਾਰ ਅੰਦਰ,
ਮੁੜ-ਮੁੜ ਦੇਣੀ ਆ ਪਈ ਸਫਾਈ ਮੀਆਂ।
ਨਿੰਦਾ ਆਪਣੀਉਹ ਭਾਰਤ ਦੀ ਕਹੀ ਜਾਂਦਾ,
ਤੋੜਦੀ ਚੁੱਪ ਨਹੀਂ ਭਾਰਤ ਸਰਕਾਰ ਮੀਆਂ।
ਅਡਾਨੀ ਬਣ ਗਿਆ ਭਾਰਤ ਦਾ ਰੂਪ ਕਿੱਦਾਂ,
ਰਮਜ਼ ਇਹ ਸਮਝ ਨਾ ਸਕੇ ਸੰਸਾਰ ਮੀਆਂ।
-ਤੀਸ ਮਾਰ ਖਾਂ