-ਜਤਿੰਦਰ ਪਨੂੰ
ਬੜਾ ਚਿਰ ਪਹਿਲਾਂ ਇੱਕ ਫਿਲਮੀ ਗਾਣਾ ਚਰਚਾ ਵਿੱਚ ਆਇਆ ਸੀ: ‘ਮੈਂ ਉਸ ਦੇਸ਼ ਕਾ ਵਾਸੀ ਹੂੰ, ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ।’ ਉਸ ਪਿੱਛੋਂ ਕਿਸੇ ਨੇ ਪੈਰੋਡੀ ਕੀਤੀ ਸੀ: ‘ਮੈਂ ਉਸ ਦੇਸ਼ ਕਾ ਵਾਸੀ ਹੂੰ, ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ।’ ਭਾਰਤ ਦੇਸ਼ ਵਿੱਚ ਰਹਿਣ ਵਾਲਾ ਇਹ ‘ਗੰਗਾ’ ਕੋਈ ‘ਗੰਗਾ ਰਾਮ’ ਹੋ ਸਕਦਾ ਹੈ, ‘ਗੰਗਾ ਸਿੰਘ’ ਵੀ ਹੋ ਸਕਦਾ ਹੈ ਤੇ ਜੈਨੀ ਜਾਂ ਬੋਧੀ ਵੀ ਹੋ ਸਕਦਾ ਹੈ। ਸਵਾਲ ਇਹ ਨਹੀਂ ਕਿ ਉਹ ਕਿਸ ਧਰਮ ਨਾਲ ਸੰਬੰਧਤ ਹੈ, ਸਗੋਂ ਇਹ ਹੈ ਕਿ ਦੇਸ਼ ਦੀ ਪ੍ਰਸਿੱਧ ਅਤੇ ਪਾਵਨ ਗਿਣੀ ਜਾਂਦੀ ਗੰਗਾ