ਹਿੰਦੀ ਸਿਨੇਮਾ ਨੇ ਸੌ ਸਾਲ ਤੋਂ ਵੱਧ ਦਾ ਸਮਾਂ ਪੂਰਾ ਕਰ ਲਿਆ ਹੈ। ਭਾਵ, ਇੱਕ ਸਦੀ ਤੋਂ ਵੱਧ। ਇਨ੍ਹਾਂ ਸੌ ਸਾਲਾਂ ਵਿੱਚ ਕਈ ਯਾਦਗਾਰੀ ਅਤੇ ਬਿਹਤਰੀਨ ਫ਼ਿਲਮਾਂ ਬਣੀਆਂ, ਜਿਨ੍ਹਾਂ ਵਿੱਚੋਂ ਇੱਕ ਸੀ ਮੁਗ਼ਲ-ਏ-ਆਜ਼ਮ, ਜੋ 1960 ਵਿੱਚ ਰਿਲੀਜ਼ ਹੋਈ, ਇਹ ਫਿਲਮ ਹਿੰਦੀ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿਚੋਂ ਇੱਕ ਹੈ। ਜਿਸ ਨੂੰ ਬਣਾਉਣ 'ਚ ਵੀ ਕਾਫੀ ਸਮਾਂ ਲੱਗਾ। ਇਹ ਫਿਲਮ ਕੁੱਲ 16 ਸਾਲਾਂ ਵਿੱਚ ਪੂਰੀ ਹੋਈ ਸੀ। ਪਰ ਜਦੋਂ ਇਹ ਰਿਲੀਜ਼ ਹੋਈ ਤਾਂ ਇਸ ਨੇ ਅਜਿਹੀ ਛਾਪ ਛੱਡੀ ਕਿ ਅੱਜ ਵੀ ਮਧੂਬਾਲਾ ਦੀ ਖੂਬਸੂਰਤੀ ਅਤੇ ਦਿਲੀਪ ਕੁਮਾਰ ਦੀ ਅਭੁੱਲ ਅਦਾਕਾਰੀ ਅੱਖਾਂ ਦੇ ਸਾਹਮਣੇ ਤਾਜ਼ਾ ਹੋ ਜਾਂਦੀ ਹੈ।