-'ਕੇਸਰੀ ਵੀਰ' ਦੀ ਵੀ ਰਿਲੀਜ਼ ਤਾਰੀਖ ਬਦਲੀ
ਮੁੰਬਈ, 8 ਮਈ (ਪੋਸਟ ਬਿਊਰੋ): ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਦੀ ਫਿਲਮ ਭੂਲ ਚੁਕ ਮੁਆਫ਼ ਦੀ ਰਿਲੀਜ਼ ਮੁਲਤਵੀ ਕਰ ਦਿੱਤੀ ਗਈ ਹੈ। ਇਨਾ ਹੀ ਨਹੀਂ, ਇਹ ਫਿਲਮ ਪਹਿਲਾਂ ਸਿਨੇਮਾਘਰਾਂ ਵਿੱਚ ਆਉਣ ਵਾਲੀ ਸੀ, ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੌਜੂਦਾ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ, ਹੁਣ ਇਸਨੂੰ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਫਿਲਮ ਕੇਸਰੀ ਵੀਰ ਦੀ ਰਿਲੀਜ਼ ਤਾਰੀਖ ਵੀ ਵਧਾ ਦਿੱਤੀ ਗਈ ਹੈ।
ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਨੇ ਆਪਣੀ ਫਿਲਮ ਭੂਲ ਚੁਕ ਮੁਆਫ਼ ਦੀ ਰਿਲੀਜ਼ ਮੁਲਤਵੀ ਕਰਨ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਅਤੇ ਵਧੀ ਹੋਈ ਸੁਰੱਖਿਆ ਚੌਕਸੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਡੌਕ ਫਿਲਮਜ਼ ਅਤੇ ਐਮਾਜ਼ਾਨ ਐੱਮਜੀਐੱਮ ਸਟੂਡੀਓਜ਼ ਨੇ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਬਜਾਏ ਸਿੱਧੇ ਓਟੀਟੀ 'ਤੇ ਲਿਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅਨੁਸਾਰ, ਇਹ ਫੈਸਲਾ ਰਾਸ਼ਟਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਲਿਆ ਗਿਆ ਹੈ, ਕਿਉਂਕਿ ਰਾਸ਼ਟਰੀ ਹਿੱਤ ਸਭ ਤੋਂ ਮਹੱਤਵਪੂਰਨ ਹੈ। ਹੁਣ ਇਹ ਫਿ਼ਲਮ 16 ਮਈ ਨੂੰ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਵੇਗੀ।