ਕੇਪ ਟਾਊਨ, 29 ਜਨਵਰੀ (ਪੋਸਟ ਬਿਊਰੋ)- ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਪੋਚੇਫਸਟਰੂਮ ਵਿਚ ਅੰਡਰ-19 ਟੀ-20 ਵਿਸਵ ਕੱਪ ਦੇ ਫਾਈਨਲ ’ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤ ਮਹਿਲਾ ਅੰਡਰ-19 ਵਿਸਵ ਕੱਪ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਟੀਮ ਇੰਡੀਆ ਨੇ 69 ਦੌੜਾਂ ਦਾ ਟੀਚਾ 14 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਜਿਸ ਵਿਚ ਸੌਮਿਆ ਤਿਵਾੜੀ (ਅਜੇਤੂ 24) ਅਤੇ ਗੋਂਗੜੀ ਤਿ੍ਰਸ਼ਾ (24) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇੰਗਲੈਂਡ ਲਈ ਸਟੋਨਹਾਊਸ, ਸਕਿ੍ਰਵੇਨਜ ਅਤੇ ਬੇਕਰ ਨੇ ਇਕ-ਇਕ ਵਿਕਟ ਲਈ।