Welcome to Canadian Punjabi Post
Follow us on

01

July 2025
 
ਖੇਡਾਂ

ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ

July 01, 2025 01:14 PM

ਮਾਂਟਰੀਅਲ, 1 ਜੁਲਾਈ (ਪੋਸਟ ਬਿਊਰੋ) : ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਐਤਵਾਰ ਨੂੰ ਮਾਂਟਰੀਅਲ ਵਿੱਚ ਰਾਸ਼ਟਰੀ ਟਰਾਇਲਾਂ ਵਿੱਚ ਔਰਤਾਂ ਦੇ ਸੀ-1 500 ਮੀਟਰ ਈਵੈਂਟ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ। 29 ਸਾਲਾ ਓਲੰਪਿਕ ਚੈਂਪੀਅਨ ਨੇ ਓਲੰਪਿਕ ਬੇਸਿਨ ਦੇ ਫਾਈਨਲ ਵਿੱਚ 2:00.609 ਸਕਿੰਟ ਦਾ ਲਿਆ, ਜਿਸ ਨਾਲ ਹੰਗਰੀ ਦੇ ਸੇਜੇਡ ਵਿੱਚ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਬੇਲਾਰੂਸ ਦੀ ਅਲੇਨਾ ਨਾਜ਼ਦਰੋਵਾ ਵੱਲੋਂ ਨਿਰਧਾਰਤ 2:00.73 ਦੇ ਪਿਛਲੇ ਰਿਕਾਰਡ ਨੂੰ ਤੋੜਿਆ। 2022 ਦੀ ਵਿਸ਼ਵ ਚਾਂਦੀ ਤਮਗਾ ਜੇਤੂ ਚੇਲਸੀ, ਕਿਊਬਿਕ ਦੀ ਸੋਫੀਆ ਜੇਨਸਨ, 2:03.159 ਵਿੱਚ ਵਿਨਸੈਂਟ ਤੋਂ ਇੱਕ ਸਥਾਨ ਪਿੱਛੇ ਰਹੀ।
ਵਿਨਸੈਂਟ, ਜੋ ਕਿ ਮਿਸੀਸਾਗਾ, ਓਨਟਾਰੀਓ ਦੀ ਰਹਿਣ ਵਾਲੀ ਹੈ, ਪੈਰਿਸ 2024 ਵਿੱਚ ਇਸ ਖੇਡ ਵਿੱਚ ਓਲੰਪਿਕ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਔਰਤ ਬਣੀ ਸੀ, ਜਿਸ ਨੇ ਕਿ ਖੇਡਾਂ ਵਿੱਚ ਇੱਕੋ ਇੱਕ ਵਿਅਕਤੀਗਤ ਮਹਿਲਾ ਕੈਨੋ ਸਪ੍ਰਿੰਟ ਈਵੈਂਟ ਸੀ-1 200 ਮੀਟਰ ਦੌੜ ਜਿੱਤੀ ਸੀ। ਉਸਦਾ 44.12 ਸਕਿੰਟ ਨਾਲ ਜਿੱਤਣ ਦਾ ਸਮਾਂ ਵੀ ਇੱਕ ਵਿਸ਼ਵ ਰਿਕਾਰਡ ਹੈ। ਦੋ ਵਾਰ ਦੀ ਓਲੰਪੀਅਨ ਨੇ ਟੋਕੀਓ ਅਤੇ ਪੈਰਿਸ ਵਿੱਚ ਸੀ-2500 ਮੀਟਰ ਈਵੈਂਟ ਵਿੱਚ ਕ੍ਰਮਵਾਰ ਲੌਰੈਂਸ ਵਿਨਸੈਂਟ ਲਾਪੋਇੰਟ ਅਤੇ ਸਲੋਨ ਮੈਕੈਂਜ਼ੀ ਦੇ ਨਾਲ ਕਾਂਸੀ ਦੇ ਤਮਗੇ ਜਿੱਤੇ। 2025 ਆਈਸੀਐੱਫ ਕੈਨੋ ਸਪ੍ਰਿੰਟ ਵਿਸ਼ਵ ਚੈਂਪੀਅਨਸ਼ਿਪ 20 ਤੋਂ 24 ਅਗਸਤ ਤੱਕ ਮਿਲਾਨ ਵਿੱਚ ਕਰਵਾਈ ਜਾਵੇਗੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਇੱਕ ਦਿਨਾ ਕ੍ਰਿਕਟ ਤੋਂ ਲਿਆ ਸੰਨਿਆਸ