ਓਟਵਾ, 28 ਅਗਸਤ (ਪੋਸਟ ਬਿਊਰੋ): ਓਟਵਾ ਦੇ ਪੱਛਮੀ ਏਂਡ 'ਤੇ ਕਾਲਜ ਸਕੁਏਅਰ 'ਤੇ ਕਰਿਆਨੇ ਦੀ ਦੁਕਾਨ ਦੇ ਅੰਦਰ ਇੱਕ 70 ਸਾਲਾ ਔਰਤ `ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਓਟਵਾ ਪੁਲਿਸ ਸਰਵਿਸ ਨੇ ਕਿਹਾ ਕਿ ਪੁਲਿਸ ਨੂੰ ਬੁੱਧਵਾਰ ਦੁਪਹਿਰ ਕਰੀਬ 1:35 ‘ਤੇ ਬੇਸਲਾਈਨ ਰੋਡ ਦੇ 1900 ਬਲਾਕ ਵਿੱਚ ਚਾਕੂ ਨਾਲ ਹਮਲਾ ਕਰਨ ਬਾਰੇ ਸੂਚਨਾ ਮਿਲੀ ਸੀ। ਪੀੜਤ ਔਰਤ ਆਪਣੇ ਇੱਕ ਦੋਸਤ ਨਾਲ ਸਟੋਰ ਵਿੱਚ ਦਾਖਲ ਹੋਈ ਸੀ। ਸਟੋਰ ਸਟਾਫ ਨੇ ਪੀੜਤ ਦੀ ਸਹਾਇਤਾ ਕੀਤੀ। ਸ਼ੱਕੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਮੁਲਜ਼ਮ ਦੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।