Welcome to Canadian Punjabi Post
Follow us on

14

October 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕਪੰਜਾਬ ਵਿੱਚ ਹੋਣਗੀਆਂ ਨਿਰਪੱਖ ਪੰਚਾਇਤੀ ਚੋਣਾਂ : ਹਰਚੰਦ ਸਿੰਘ ਬਰਸਟਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰਾਂ ਦੀ ਸ਼ਹਿ ’ਤੇ ਚਲਾਏ ਜਾ ਰਹੇ ਮੋਡਿਊਲ ਦਾ ਪਰਦਾਫਾਸ਼; ਮੁੱਖ ਸਰਗਨਾਹ, ਤਿੰਨ ਹਥਿਆਰ ਸਪਲਾਇਰ ਦੋ ਪਿਸਤੌਲਾਂ ਸਮੇਤ ਕਾਬੂਰਾਜਪਾਲ ਅਤੇ ਮੁੱਖ ਮੰਤਰੀ ਨੇ ਵਾਈਸ ਚਾਂਸਲਰਾਂ ਦੀ ਕਾਨਫਰੰਸ ਵਿੱਚ ਕੀਤੀ ਸ਼ਮੂਲੀਅਤ50,000 ਰੁਪਏ ਰਿਸ਼ਵਤ ਲੈਂਦਾ ਐਸ.ਐਚ.ਓ. ਅਤੇ ਉਸ ਦਾ ਸਾਥੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਪੰਜਾਬ ਸਰਕਾਰ ਵੱਲੋਂ ਦੁਸਹਿਰੇ ਮੌਕੇ ਸੂਬੇ ਭਰ ਦੇ ਸੇਵਾ ਕੇਂਦਰਾਂ 'ਚ ਛੁੱਟੀ ਦਾ ਐਲਾਨਸਾਈਕਲਿੰਗ ਨੂੰ ਸ਼ਹਿਰ `ਚ ਉਤਸ਼ਾਹਿਤ ਕਰਨ ਲਈ ਮਿਸੀਸਾਗਾ ਦੇਵੇਗਾ ਤਿੰਨ ਨਵੇਂ ਅਵਾਰਡਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਸ਼ਾਮਿਲ
 
ਲਾਈਫ ਸਟਾਈਲ
ਬਿਊਟੀ ਟਿਪਸ : ਕੌਫੀ ਨਾਲ ਚਮਕੇਗਾ ਚਿਹਰਾ

ਕੌਫੀ-ਦਹੀਂ ਸਕਰਬ
ਦੋ ਵੱਡੇ ਚਮਚ ਕੌਫੀ ਪਾਊਡਰ, ਅੱਧਾ ਕੱਪ ਦਹੀਂ, ਇੱਕ ਚਮਚ ਨਾਰੀਅਲ ਤੇਲ ਅਤੇ ਅੱਧੇ ਨਿੰਬੂ ਦਾ ਰਸ। ਇਹ ਸਾਰੀ ਸਮੱਗਰੀ ਇੱਕ ਬਾਉਲ ਵਿੱਚ ਮਿਕਸ ਕਰ ਲਓ। ਤਿਆਰ ਸਕਰਬ ਨੂੰ ਚਿਹਰੇ ਉੱਤੇ ਲਾ ਕੇ 10-15 ਮਿੰਟ ਲਈ ਛੱਡ ਦਿਓ। ਫਿਰ ਕੋਸੇ ਪਾਣੀ ਨਾਲ ਧੋ ਲੋ। ਇਸ ਸਕਰਬ ਨੂੰ ਹੱਥਾਂ-ਪੈਰਾਂ ਉੱਤੇ ਵੀ ਲਗਾ ਸਕਦੇ ਹੋ।
ਕੌਫੀ-ਬਾਦਾਮ ਤੇਲ ਸਕਰਬ
ਇੱਕ ਵੱਡਾ ਚਮਚ ਕੌਫੀ ਪਾਊਡਰ, ਵੱਡਾ ਚਮਚ ਬਰਾਊਨ ਸ਼ੂਗਰ, ਵੱਡਾ ਚਮਚ ਬਾਦਾਮ ਦਾ ਤੇਲ, ਇਸ ਸਾਰੀ ਸਮੱਗਰੀ ਨੂੰ ਇੱਕ ਬਾਉਲ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਉੱਤੇ ਲਗਾ ਕੇ ਗੋਲਾਈ ਵਿੱਚ 10 ਮਿੰਟ ਤੱਕ ਮਸਾਜ ਕਰੋ ਅਤੇ ਫਿਰ ਧੋ ਲਓ।

ਰਸੋਈ : ਚੀਜ ਚਿਲੀ ਪਨੀਰ ਡੋਸਾ

ਸਮੱਗਰੀ-ਇੱਕ ਕੱਪ ਪਨੀਰ ਕੱਦੂਕਸ ਕੀਤਾ ਹੋਇਆ, ਅੱਧਾ ਕੱਪ ਚੀਜ ਕੱਦੂਕਸ ਕੀਤਾ ਹੋਇਆ, ਇੱਕ ਛੋਟਾ ਪਿਆਜ਼ ਕੱਟਿਆ ਹੋਇਆ, ਛੋਟਾ ਟਮਾਟਰ ਕੱਟਿਆ ਹੋਇਆ, ਥੋੜ੍ਹੀ ਜਿਹੀ ਪੱਤਾਗੋਭੀ ਕੱਟੀ ਹੋਈ, ਇੱਕ ਵੱਡਾ ਚਮਚ ਤੇਲ, ਇੱਕ ਹਰੀ ਮਿਰਚ ਕੱਟੀ ਹੋਈ, ਨਮਕ ਸਵਾਦ ਅਨੁਸਾਰ।
ਵਿਧੀ-ਸਾਰੀ ਸਮੱਗਰੀ ਦਾ ਮਿਸ਼ਰਣ ਬਣਾਉ। ਪਹਿਲਾਂ ਦੱਸੀ ਮਲਟੀਗਰੇਨ ਡੋਸਾ ਬਣਾਉਣ ਦੀ ਵਿਧੀ ਅਨੁਸਾਰ ਡੋਸਾ ਬਣਾ ਕੇ ਉਸ ਵਿੱਚ ਚੀਜ ਚਿਲੀ ਪਨੀਰ ਮਿਸ਼ਰਣ ਸਟੱਫ ਕਰੋ। ਸਾਂਬਰ ਅਤੇ ਨਾਰੀਅਲ ਚਟਣੀ ਨਲ ਪਰੋਸੋ।

ਬਿਊਟੀ ਟਿਪਸ : ਬੁੱਲ੍ਹਾਂ ਉੱਤੇ ਲਿਆਓ ਗੁਲਾਬਾਂ ਵਰਗੀ ਰੰਗਤ

ਸਕਿਨ ਦੀ ਤਰ੍ਹਾਂ ਬੁੱਲ੍ਹਾਂ ਉੱਤੇ ਵੀ ਪਿਗਮੈਂਟੇਸ਼ਨ ਹੋ ਸਕਦਾ ਹੈ ਜਿਸ ਕਾਰਨ ਬੁੱਲ੍ਹਾਂ ਦਾ ਰੰਗ ਗਹਿਰਾ ਹੋ ਜਾਂਦਾ ਹੈ। ਬੁੱਲ੍ਹਾਂ ਉੱਤੇ ਪਿਗਮੈਂਟੇਸ਼ਨ ਦੇ ਕਈ ਕਾਰਨ ਹਨ ਜਿਵੇਂ ਧੁੱਪ ਵਿੱਚ ਜ਼ਿਆਦਾ ਰਹਿਣਾ, ਸਿਗਰਟ ਜਾਂ ਤੰਬਾਕੂ ਦੀ ਵਰਤੋਂ ਕਰਨੀ, ਕੌਫੀ ਦੀ ਜ਼ਿਆਦਾ ਵਰਤੋਂ ਕਰਨਾ, ਬੁੱਲ੍ਹ ਖੁਸ਼ਕ ਰਹਿਣਾ, ਵਾਰ-ਵਾਰ ਬੁੱਲ੍ਹਾਂ ਉੱਤੇ ਜੀਭ ਫੇਰਨਾ, ਐਕਸਪਾਇਰ ਡੇਟ ਹੋਣ ਦੇ ਬਾਅਦ ਵੀ ਬਿਊਟੀ ਪ੍ਰੋਡਕਟ ਦੀ ਵਰਤੋਂ ਕਰਨਾ ਆਦਿ। ਗੁਲਾਬੀਪਨ ਲਿਆਉਣ ਲਈ ਘਰੇਲੂ ਇਲਾਜ ਦਾ ਸਹਾਰਾ ਲਿਆ ਜਾ ਸਕਦਾ ਹੈ, ਪੇਸ਼ ਕੁਝ ਸੁਝਾਅ।

ਰਸੋਈ : ਹੈਲਦੀ ਤੇ ਟੇਸਟੀ ਦਲੀਆ ਰੋਲਸ

ਸਮੱਗਰੀ- ਇੱਕ ਕੱਪ ਦਲੀਆ, 150 ਗਰਾਮ ਪਨੀਰ ਮੈਸ਼ ਕੀਤਾ ਹੋਇਆ, ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ, ਦੋ-ਤਿੰਨ ਹਰੀਆਂ ਮਿਰਚਾਂ ਕੱਟੀਆਂ ਹੋਈਆਂ, ਅੱਧਾ ਇੰਚ ਅਦਰਕ ਦਾ ਟੁਕੜਾ, ਇੱਕ ਛੋਟਾ ਚਮਚ ਧਨੀਆ ਪਾਊਡਰ, ਅੱਧਾ ਛੋਟਾ ਚਮਚ ਗਰਮ ਮਸਾਲਾ, ਦੋ-ਤਿੰਨ ਵੱਡੇ ਚਮਚ ਹਰਾ ਧਨੀਆ ਬਰੀਕ ਕੱਟਿਆ ਹੋਇਆ, ਇੱਕ ਛੋਟਾ ਨਿੰਬੂ ਦਾ ਰਸ, ਇੱਕ ਛੋਟਾ ਚਮਚ ਨਮਕ, ਤਲਣ ਲਈ ਤੇਲ, ਕਾਰਨਫਲੋਰ ਜ਼ਰੂਰਤ ਅਨੁਸਾਰ।