ਸਮੱਗਰੀ-ਬਰੈੱਡ ਸਲਾਈਸ, ਅੱਧਾ ਕਿਲੋ ਗਾੜ੍ਹਾ ਦਹੀਂ, ਇੱਕ ਛੋਟਾ ਚਮਚ ਖੰਡ, ਨਮਕ ਅੱਧਾ ਛੋਟਾ ਚਮਚ, ਚਾਚ ਮਿਰਚ ਪਾਊਡ ਅੱਧਾ ਛੋਟਾ ਚਮਚ, ਹਲਦੀ ਪਾਊਡਰ ਅੱਧਾ ਛੋਟਾ ਚਮਚ, ਹਰਾ ਧਨੀਆ ਤਿੰਨ-ਚਾਰ ਵੱਡੇ ਚਮਚ (ਬਰੀਕ ਕੱਟਿਆ ਹੋਇਆ), ਨਾਰੀਅਲ ਬੂਰਾ 1/4 ਕੱਪ, ਦੋ-ਤਿੰਨ ਹਰੀਆਂ ਮਿਰਚਾਂ ਦਾ ਪੇਸਟ।
ਤੜਕੇ ਲਈ: ਦੋ ਛੋਟੇ ਚਮਚ ਤੇਲ, ਅੱਧਾ ਛੋਟਾ ਚਮਚ ਰਾਈ, ਜ਼ੀਰਾ 1/4 ਛੋਟਾ ਚਮਚ, ਹਰੀ ਮਿਰਚ 1-2 ਬਰੀਕ ਕੱਟੀ ਹੋਈ, ਚੁਟਕੀ ਕੁ ਹਿੰਙ।
ਵਿਧੀ: ਬਾਉਲ ਵਿੱਚ ਦਹੀਂ, ਖੰਡ, ਨਮਕ, ਲਾਲ ਮਿਰਚ ਪਾਊਡਰ, ਹਲਦੀ ਅਤੇ ਹਰੀ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇੱਕ ਬਰੈੱਡ ਸਲਾਈਸ ਲੈ ਕੇ ਉਸ ਉੱਤੇ ਦਹੀਂ ਦਾ ਮਿਸ਼ਰਣ ਲਾਓ ਅਤੇ ਇਸ ਦੇ ਦੂਸਰੇ ਪਾਸੇ ਬਰੈੱਡ ਸਲਾਈਸ ਰੱਖੋ। ਉਸ ਉੱਤੇ ਵੀ ਦਹੀਂ ਦਾ ਮਿਸ਼ਰਣ ਲਾਓ। ਇਸ ਉਪਰ ਤੀਸਰੀ ਬਰੈੱਡ ਰੱਖੋ ਤੇ ਉਸ ਉੱਤੇ ਵੀ ਦਹੀਂ ਦਾ ਮਿਸ਼ਰਣ ਲਾਓ। ਇਸ ਦੇ ਉਪਰ ਤੀਸਰੀ ਬਰੈੱਡ ਸਲਾਈਸ ਰੱਖ ਕੇ ਦਹੀਂ ਦਾ ਮਿਸ਼ਰਣ ਲਾਓ। ਬਰੈੱਡ ਦੀਆਂ ਪਰਤਾਂ ਦੇ ਚਾਰੇ ਪਾਸੇ ਚੰਗੀ ਤਰ੍ਹਾਂ ਮਿਸ਼ਰਣ ਲਾਓ। ਫਿਰ ਇੱਕ ਅਲੱਗ ਬਾਉਲ ਵਿੱਚ ਨਾਰੀਅਲ ਬੂਰਾ ਅਤੇ ਹਰੀ ਮਿਰਚ ਦਾ ਪੇਸਟ ਮਿਲਾਓ। ਬਰੈੱਡ ਦੇ ਉਪਰ ਇਸ ਨੂੰ ਬੁਰਕੋ। ਗਰਮ ਤੇਲ ਵਿੱਚ ਰਾਈ, ਜ਼ੀਰਾ, ਮਿਰਚ ਅਤੇ ਹਿੰਙ ਤੜਕਾ ਕੇ ਢੋਕਲੇ ਉੱਤੇ ਪਾਓ। ਚਾਰ ਭਾਗਾਂ ਵਿੱਚ ਕੱਟ ਕੇ ਖਾਓ।