ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਗੁਲਾਬ ਜਲ ਦਾ ਇਸਤੇਮਾਲ ਕਰਨਾ ਬੜਾ ਫਾਇਦੇਮੰਦ ਹੁੰਦਾ ਹੈ। ਇਹ ਸਕਿਨ ਨੂੰ ਸਾਫ ਕਰਨ ਦੇ ਨਾਲ ਆਪਣੇ ਐਂਟੀ-ਬੈਕਟੀਰੀਅਲ ਗੁਣ ਨਾਲ ਇਨਫੈਕਸ਼ਨ ਵੀ ਦੂਰ ਕਰਦਾ ਹੈ। ਇਹ ਸਕਿਨ ਉੱਤੇ ਮੌਜੂਦ ਧੂੜ-ਮਿੱਟੀ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਇਸ ਦੇ ਇਲਾਵਾ ਜੇ ਤੁਸੀਂ ਰੋਜ਼ਾਨਾ ਗੁਲਾਬ ਜਲ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਸਕਿਨ ਵਿੱਚ ਕਸਾਵਟ ਆਉਂਦੀ ਹੈ।
ਇਹ ਸਕਿਨ ਦੇ ਕੁਦਰਤੀ ਪੀ ਐਚ ਪੱਧਰ ਨੂੰ ਬਣਾਈ ਰੱਖਣ ਵਿਚ ਮਦਦਗਾਰ ਹੁੰਦਾ ਹੈ ਤੇ ਮੁਹਾਸਿਆਂ ਦੇ ਬਣਨ ਵਾਲੇ ਬੈਕਟੀਰੀਅਲ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਇਹ ਬੇਹੱਦ ਹੌਲੀ-ਹੌਲੀ ਅਸਰ ਦਿਖਾਉਂਦਾ ਹੈ, ਇਸ ਲਈ ਜੇ ਤੁਸੀਂ ਮੁਹਾਸਿਆਂ ਦੀ ਸਮੱਸਿਆ ਲਈ ਗੁਲਾਬ ਜਲ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਥੋੜ੍ਹਾ ਧੀਰਜ ਰੱਖਣ ਦੀ ਜ਼ਰੂਰਤ ਹੈ। ਜਿਨ੍ਹਾਂ ਲੋਕਾਂ ਦੀ ਸਕਿਨ ਅਤਿ ਸੰਵੇਦਨਸ਼ੀਲ ਹੈ, ਉਨ੍ਹਾਂ ਲਈ ਗੁਲਾਬ ਜਲ ਦੇ ਇਸਤੇਮਾਲ ਤੋਂ ਬਿਹਤਰ ਕੁਝ ਵੀ ਨਹੀਂ।
ਗੁਲਾਬ ਜਲ ਨੂੰ ਤੁਸੀਂ ਰੂੰ ਦੀ ਮਦਦ ਨਾਲ ਚਿਹਰੇ ਉੱਤੇ ਲਾ ਸਕਦੇ ਹੋ, ਜੇ ਤੁਸੀਂ ਚਾਹੋ ਤਾਂ ਗੁਲਾਬ ਜਲ ਨੂੰ ਇਨ੍ਹਾਂ ਤਰੀਕਿਆਂ ਨਾਲ ਵੀ ਇਸਤੇਮਾਲ ਕਰ ਸਕਦੇ ਹੋ।
ਨਿੰਬੂ ਦੇ ਰਸ ਵਿੱਚ ਗੁਲਾਬ ਜਲ ਮਿਲਾ ਕੇ-ਨਿੰਬੂ ਵਿੱਚ ਤੇਜ਼ਾਬੀ ਗੁਣ ਹੁੰਦਾ ਹੈ, ਜਦ ਕਿ ਗੁਲਾਬ ਜਲ ਵਿੱਚ ਠੰਢ ਦੇਣ ਦਾ। ਜਦ ਇਨ੍ਹਾਂ ਦੋਵਾਂ ਨੂੰ ਇਕੱਠੇ ਮਿਲਾਇਆ ਜਾਂਦਾ ਹੈ ਤਾਂ ਇਹ ਬਿਹਤਰੀਨ ਪ੍ਰੋਡਕਟ ਬਣ ਜਾਂਦਾ ਹੈ। ਮੁਹਾਸਿਆਂ ਨੂੰ ਵਧਣ ਤੋਂ ਰੋਕਣ ਲਈ ਅਤੇ ਉਨ੍ਹਾਂ ਦੀ ਰੋਕਥਾਮ ਲਈ ਇਹ ਇੱਕ ਬਿਹਤਰੀਨ ਪ੍ਰੋਡਕਟ ਹੈ। ਨਿੰਬੂ ਦੇ ਰਸ ਦੀ ਜਿੰਨੀ ਵੀ ਮਾਤਰਾ ਤੁਸੀਂ ਲਓ, ਗੁਲਾਬ ਜਲ ਦੀ ਮਾਤਰਾ ਉਸ ਦੀ ਦੁੱਗਣੀ ਚਾਹੀਦੀ ਹੈ। ਇਸ ਮਿਸ਼ਰਣ ਨੂੰ ਚਿਹਰੇ ਉੱਤੇ ਪੰਦਰਾਂ ਮਿੰਟ ਤੱਕ ਲਗਾ ਕੇ ਛੱਡ ਦਿਓ ਅਤੇ ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਓ।
ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਲਾਓ-ਸੰਤਰੇ ਦੇ ਛਿਲਕੇ ਨੂੰ ਧੁੱਪ ਵਿੱਚ ਸੁਕਾ ਕੇ ਉਸ ਨੂੰ ਪੀਸ ਲਓ। ਇਹ ਪਾਊਡਰ ਸਕਿਨ ਵਿੱਚ ਨਿਖਾਰ ਲਿਆਉਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਲੋੜੀਂਦੀ ਮਾਤਰਾ ਵਿੱਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਮੁਹਾਸਿਆਂ ਦੀ ਸਮੱਸਿਆ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਪਾਊਡਰ ਵਿੱਚ ਥੋੜ੍ਹੀ ਜਿਹੀ ਮਾਤਰਾ ਵਿੱਚ ਗੁਲਾਬ ਜਲ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਪ੍ਰਭਾਵਤ ਜਗ੍ਹਾ ਉੱਤੇ ਲਾ ਕੇ ਕੁਝ ਦੇਰ ਲਈ ਛੱਡ ਦਿਓ। ਉਸ ਦੇ ਬਾਅਦ ਕੋਸੇ ਪਾਣੀ ਨਾਲ ਚਿਹਰਾ ਸਾਫ ਕਰ ਲਓ।
ਚੰਦਨ ਪਾਊਡਰ ਦੇ ਨਾਲ ਗੁਲਾਬ ਜਲ ਮਿਲਾ ਕੇ ਲਾਉਣਾ ਵੀ ਹੈ ਫਾਇਦੇਮੰਦ-ਚੰਦਨ ਪਾਊਡਰ ਦੇ ਨਾਲ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਇੱਕ ਪਾਸੇ ਜਿੱਥੇ ਚਿਹਰੇ ਉੱਤੇ ਨਿਖਾਰ ਆਉਂਦਾ ਉਥੇ ਮੁਹਾਸਿਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਚੰਦਨ ਪਾਊਡਰ ਵਿੱਚ ਐਂਟੀ-ਬੈਕਟੀਰੀਅਲ ਗੁਣ ਹੈ ਜਿਸ ਨਾਲ ਬੈਕਟੀਰੀਆ ਪੈਦਾ ਨਹੀਂ ਹੋ ਪਾਉਂਦੇ।
* ਮੁਲਤਾਨੀ ਮਿੱਟੀ ਨਾਲ ਗੁਲਾਬ ਜਲ ਦਾ ਮਿਸ਼ਰਣ-ਰੂਪ ਨਿਖਾਰਨ ਲਈ ਮੁਲਤਾਨੀ ਮਿੱਟੀ ਦਾ ਇਸਤੇਮਾਲ ਸਦੀਆਂ ਤੋਂ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਗੁਲਾਬ ਜਲ ਦੇ ਨਾਲ ਮਿਲਾ ਕੇ ਲਾਉਣ ਨਾਲ ਇੱਕ ਪਾਸੇ ਜਿੱਥੇ ਸਕਿਨ ਵਿੱਚ ਨਿਖਾਰ ਆਉਂਦਾ ਹੈ ਉਥੇ ਹੀ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਅਦਰਕ ਵਿੱਚ ਗੁਲਾਬ ਜਲ ਮਿਲਾ ਕੇ ਲਗਾਉਣਾ ਵੀ ਹੈ ਫਾਇਦੇਮੰਦ: ਅਦਰਕ ਵਿੱਚ ਐਂਟੀ-ਬੈਕਟੀਰੀਅਲ ਗੁਣ ਹੈ। ਇਹ ਮੁਹਾਸਿਆਂ ਦੀ ਸਮੱਸਿਆ ਲਈ ਬੇਹੱਦ ਕਾਰਗਰ ਉਪਾਅ ਹੈ। ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਪਨਪਣ ਤੋਂ ਰੋਕਣ ਲਈ ਇਸ ਮਿਸ਼ਰਣ ਦਾ ਇਸਤੇਮਾਲ ਕਰਨਾ ਬੇਹੱਦ ਫਾਇਦੇ ਹੁੰਦਾ ਹੈ।