-ਕ੍ਰਿਟਸੋਫ਼ਰ ਕੂਟਰ ਭਾਰਤ ਲਈ ਕੈਨੇਡਾ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
-ਕੈਨੇਡਾ ਅਤੇ ਭਾਰਤ ਦਰਮਿਆਨ ਰਿਸ਼ਤਿਆਂ ਦੀ ਬਹਾਲੀ ਸ਼ੁਰੂ, ਦੋਨਾਂ ਦੇਸ਼ਾਂ ਨੇ ਨਵੇਂ ਰਾਜਦੂਤ ਕੀਤੇ ਨਿਯੁਕਤ
ਓਟਵਾ, 28 ਅਗਸਤ (ਪੋਸਟ ਬਿਊਰੋ): ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਲਈ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤਕਰੀਬਨ 10 ਮਹੀਨੇ ਬਾਅਦ ਹੋਈ ਹੈ, ਜਦੋਂ ਦੋਹਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਕ੍ਰਿਸਟੋਫ਼ਰ ਕੂਟਰ ਹੁਣ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਹੋਣਗੇ।
ਕੂਟਰ 35 ਸਾਲਾਂ ਤੋਂ ਡਿਪਲੋਮੈਟਿਕ ਸੇਵਾ ਕਰ ਰਹੇ ਹਨ ਅਤੇ ਇਸ ਦੌਰਾਨ ਇਜ਼ਰਾਈਲ ਅਤੇ ਦੱਖਣੀ ਅਫ਼ਰੀਕਾ ਵਰਗੇ ਦੇਸ਼ਾਂ ਵਿੱਚ ਕੰਮ ਕਰ ਚੁੱਕੇ ਹਨ। 25 ਸਾਲ ਪਹਿਲਾਂ ਉਹ ਨਵੀਂ ਦਿੱਲੀ ਵਿੱਚ ਵੀ ਤਾਇਨਾਤ ਰਹੇ ਸਨ।
ਭਾਰਤ ਨੇ ਦਿਨੇਸ਼ ਕੇ. ਪਟਨਾਇਕ ਨੂੰ ਕੈਨੇਡਾ ਵਿੱਚ ਆਪਣਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਇੱਕ ਤਜ਼ਰਬੇਕਾਰ ਡਿਪਲੋਮੈਟ ਵਜੋਂ ਪਟਨਾਇਕ ਸਪੇਨ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਅ ਰਹੇ ਹਨ। ਭਾਰਤ ਅਨੁਸਾਰ ਪਟਨਾਇਕ ਦੇ ਜਲਦੀ ਹੀ ਕੈਨੇਡੀਅਨ ਅਹੁਦਾ ਸੰਭਾਲਣ ਦੀ ਉਮੀਦ ਹੈ।
ਕੈਨੇਡਾ ਅਤੇ ਭਾਰਤ ਦੇ ਰਿਸ਼ਤੇ 2023 ਵਿਚ ਖ਼ਰਾਬ ਹੋ ਗਏ ਸਨ, ਜਦ ਕੈਨੇਡੀਅਨ ਪੁਲਿਸ ਨੇ ਇਹ ਦੋਸ਼ ਲਾਇਆ ਸੀ ਕਿ ਬੀਸੀ ਵਿਚ ਇੱਕ ਸਿੱਖ ਕਾਰਕੁਨ ਦੇ ਕਤਲ 'ਚ ਭਾਰਤ ਦੀ ਭੂਮਿਕਾ ਸੀ।