ਓਟਵਾ, 28 ਮਾਰਚ (ਪੋਸਟ ਬਿਊਰੋ) : ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ 2023 ਦੇ ਫੈਡਰਲ ਬਜਟ ਵਿੱਚ ਮੁੱਖ ਤੌਰ ਉੱਤੇ ਜ਼ੋਰ ਕੈਨੇਡਾ ਦੇ ਗ੍ਰੀਨ ਅਰਥਚਾਰੇ ਵਿੱਚ ਨਿਵੇਸ਼ ਨੂੰ ਦਿੱਤਾ ਗਿਆ ਹੈ।ਅਜੋਕੇ ਸਮੇਂ ਵਿੱਚ ਦੇਸ਼ ਗਲੋਬਲ ਪੱਧਰ ਉੱਤੇ ਆਈ ਸਵੱਛ ਤਕਨਾਲੋਜੀ ਸਬੰਧੀ ਕ੍ਰਾਂਤੀ ਵਿੱਚ ਆਪਣੀ ਥਾਂ ਨੂੰ ਬਰਕਰਾਰ ਰੱਖਣ ਲਈ ਕੋਸਿ਼ਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਆਪਣੀ ਸਪਲਾਈ ਚੇਨ ਨੂੰ ਵੀ ਮੁੜ ਲੀਹ ਉੱਤੇ ਲਿਆਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਤੇ ਅਜਿਹੇ ਭਾਈਵਾਲਾਂ ਨਾਲ ਸਮਝੌਤੇ ਕੀਤੇ ਜਾ ਰਹੇ ਹਨ ਜਿਹੜੇ ਐਨਰਜੀ ਨੂੰ ਸਿਆਸੀ ਹਥਿਆਰ ਵਜੋਂ ਨਾ ਵਰਤਣ। ਫੈਡਰਲ ਬਜਟ ਵਿੱਚ ਕਲੀਨ ਇਲੈਕਟ੍ਰਿਸਿਟੀ, ਹੈਲਥਕੇਅਰ ਤੇ ਡੈਂਟਲ ਕੇਅਰ ਦੇ ਪਸਾਰ ਲਈ 491 ਬਿਲੀਅਨ ਡਾਲਰ ਖਰਚੇ ਜਾਣਗੇ।