ਓਟਵਾ, 27 ਜੁਲਾਈ (ਪੋਸਟ ਬਿਊਰੋ): ਮੈਨੋਟਿਕ ਨੇੜੇ ਸ਼ਨੀਵਾਰ ਨੂੰ ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਅਮਲੇ ਨੂੰ ਦੁਪਹਿਰ ਕਰੀਬ 12:30 ਵਜੇ ਸਪ੍ਰੈਟ ਰੋਡ ਅਤੇ ਲਾਈਮਬੈਂਕ ਰੋਡ ਦੇ ਵਿਚਕਾਰ ਮਿਚ ਓਵਨਸ ਰੋਡ 'ਤੇ ਘਟਨਾ ਦੀ ਸੂਚਨਾ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਸਾਈਕਲ ਸਵਾਰ, 70 ਸਾਲਾਂ ਦੀ ਇੱਕ ਔਰਤ, ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਉਸਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਜਾਂਚਕਰਤਾ ਕਿਸੇ ਵੀ ਅਜਿਹੇ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ, ਜੋ ਕਿ ਮੌਕੇ ‘ਤੇ ਮੌਜੂਦ ਹੋਵੇ। ਪੁਲਸ ਨੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਓਟਾਵਾ ਪੁਲਿਸ ਸਰਵਿਸ ਫੈਟਲ ਕੋਲੀਜ਼ਨ ਯੂਨਿਟ ਨਾਲ 613-236-1222, ਐਕਸਟੈਂਸ਼ਨ 2345 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।