* ਸੰਸਦ ਮੈਂਬਰ ਨੇ ਪ੍ਰਾਈਵੇਟ ਮੈਂਬਰ ਬਿੱਲ ਤਿਆਰ ਕਰਨ ਸੰਬੰਧੀ ਅਤੇ ਜ਼ਮਾਨਤ ਸੁਧਾਰ ਪ੍ਰਣਾਲੀ ਉੱਤੇ ਸ਼ੁਰੂ ਕੀਤੀ ਦੇਸ਼ਵਿਆਪੀ ਮੁਹਿੰਮ
ਵੁਡਸਟਾਕ ਓਂਟਾਰੀਓ, 24 ਜੁਲਾਈ (ਪੋਸਟ ਬਿਊਰੋ): ਆਕਸਫੋਰਡ ਤੋਂ ਕੰਜ਼ਰਵੇਟਿਵ ਸੰਸਦ ਮੈਂਬਰ ਅਰਪਣ ਖੰਨਾ, ਕੈਨੇਡਾ ਦੀ ਜ਼ਮਾਨਤ ਪ੍ਰਣਾਲੀ ਅਤੇ ਵਿਆਪਕ ਆਪਰਾਧਿਕ ਨਿਆਂ ਕਾਨੂੰਨਾਂ ਵਿੱਚ ਵਧਦੀ ਅਪਰਾਧ ਦਰ ਨਾਲ ਨਿਪਟਣ ਲਈ ਜ਼ਰੂਰੀ ਤਤਕਾਲ ਸੁਧਾਰਾਂ `ਤੇ ਕੈਨੇਡਾ ਵਾਸੀਆਂ ਤੋਂ ਪ੍ਰਤੀਕਿਰਿਆ ਇਕੱਠੀ ਕਰਨ ਲਈ ਇੱਕ ਦੇਸਵਿਆਪੀ ਵਿਚਾਰ-ਵਟਾਂਦਰੇ ਲਈ ਮੁਹਿੰਮ ਸ਼ੁਰੂ ਕਰ ਰਹੇ ਹਨ ।
ਇਸ ਵਿੱਚ ਆਗੂ ਪੁਲਿਸ ਅਧਿਕਾਰੀਆਂ, ਕਰਾਊਨ ਵਕੀਲ, ਜੱਜਾਂ, ਸਮਾਜਿਕ ਕਾਰਕੁੰਨਾਂ, ਪੀੜਤਾਂ ਦੇ ਵਕਾਲਤ ਸਮੂਹਾਂ, ਸਰਕਾਰ ਦੇ ਸਾਰੇ ਪੱਧਰਾਂ ਅਤੇ ਨਿੱਜੀ ਖੇਤਰ ਦੇ ਮੈਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂਕਿ ਜਾਣਕਾਰੀ ਇਕੱਠੀ ਕਰ ਕੇ ਇੱਕ ਪ੍ਰਾਈਵੇਟ ਮੈਂਬਰ ਬਿੱਲ (ਪੀਐੱਮਬੀ) ਤਿਆਰ ਕੀਤਾ ਜਾ ਸਕੇ, ਜਿਸਦਾ ਉਦੇਸ਼ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਪੁਨਰਸੰਤੁਲਿਤ ਕਰਨਾ ਹੈ, ਜੋ ਲਿਬਰਲ ਸਰਕਾਰ ਤਹਿਤ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੇ ਪੱਖ ਵਿੱਚ ਝੁਕੀ ਹੋਈ ਹੈ।
ਹਾਲ ਹੀ ਵਿੱਚ ਨਵੇਂ ਜਾਰੀ ਕੀਤੇ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 2015 ਤੋਂ ਹਿੰਸਕ ਅਪਰਾਧ 54.88% ਵਧੇ ਹਨ। ਕੈਨੇਡੀਅਨ ਲੋਕ ਰੋਜ਼ਾਨਾ ਖਬਰਾਂ ਅਤੇ ਆਪਣੀਆਂ ਕਮਿਊਨਿਟੀਆਂ ਵਿੱਚ ਇਹ ਦੇਖਦੇ ਹਨ। ਗੰਨ ਨਾਲ ਹੋਣ ਵਾਲੇ ਅਪਰਾਧ 130% ਤੇ ਯੌਨ ਹਮਲੇ 75.69% ਵਧੇ ਹਨ, ਜਦਕਿ ਜ਼ਬਰਨ ਵਸੂਲੀ 330% ਤੇ ਧੋਖਾਧੜੀ 94% ਵਧ ਗਈ ਹੈ।
ਸੰਸਦ ਮੈਂਬਰ ਅਰਪਣ ਖੰਨਾ ਨੇ ਕਿਹਾ ਕਿ ਲੋਕ ਆਪਣੇ ਆਸ-ਪਾਸ ਚੱਲਣ ਅਤੇ ਘਰ `ਚੋਂ ਨਿਕਲਣ ਤੋਂ ਵੀ ਡਰਨ ਲੱਗੇ ਹਨ। ਹਰ ਦਿਨ, ਅਸੀਂ ਕਿਸੇ ਅਜਿਹੇ ਵਿਅਕਤੀ ਵੱਲੋਂ ਕੀਤੇ ਗਏ ਹਿੰਸਕ ਅਪਰਾਧ ਬਾਰੇ ਸੁਣਦੇ ਹਾਂ, ਜੋ ਪਹਿਲਾਂ ਤੋਂ ਹੀ ਜ਼ਮਾਨਤ `ਤੇ ਬਾਹਰ ਸੀ। ਉਨ੍ਹਾਂ ਕਿਹਾ ਕਿ ਬਹੁਤ ਹੋ ਗਿਆ, ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੈਨੇਡੀਅਨ ਲੋਕ ਬਿਹਤਰ ਦੇ ਹੱਕਦਾਰ ਹਨ, ਉਹ ਸੁਰੱਖਿਅਤ ਕਮਿਉਨਿਟੀਆਂ ਦੇ ਹੱਕਦਾਰ ਹਨ।
ਇਨ੍ਹਾਂ ਸੰਕਟਾਂ ਨੂੰ ਉਜਾਗਰ ਕਰਦਿਆਂ ਹਨ ਹਾਲੀਆ ਸੁਰਖੀਆਂ:
* ਲੰਡਨ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਫੈਂਟਾਨਿਲ ਦੇ ਮਾਮਲੇ ਵਿੱਚ ਤੀਜੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਮਿਲ ਗਈ।
* ਯੋਂਗ ਅਤੇ ਡੁੰਡਾਸ ਵਿੱਚ ਚਾਕੂ ਮਾਰਨ ਦੇ ਸ਼ੱਕੀ 'ਤੇ ਸਮੂਹਿਕ ਗੋਲੀਬਾਰੀ ਦੇ ਪਹਿਲਾਂ ਦੋਸ਼ ਸਨ।
* ਬੀਸੀ ਦੇ ਇੱਕ ਵਿਅਕਤੀ 'ਤੇ ਇੱਕ ਔਰਤ ਦੇ ਕਤਲ ਦਾ ਦੋਸ਼ ਹੈ, ਉਹ ਵੀ ਜ਼ਮਾਨਤ 'ਤੇ ਸੀ।
ਇਤਿਹਾਸਕ ਸੇਂਟ ਥਾਮਸ ਇਮਾਰਤ 'ਤੇ 'ਵਿਨਾਸ਼ਕਾਰੀ' ਅੱਗਜ਼ਨੀ ਨੇ ਜ਼ਮਾਨਤ ਸੁਧਾਰਾਂ ਦੀ ਮੰਗ ਨੂੰ ਮੁੜ ਸੁਰਜੀਤ ਕੀਤਾ।
ਐੱਮਪੀ ਖੰਨਾ ਦੀ ਮੁਹਿੰਮ ਲਿਬਰਲਾਂ ਦੇ ਅਸਫ਼ਲ ਨਰਮ-ਅਪਰਾਧ ਕਾਨੂੰਨ ਨੂੰ ਰੱਦ ਕਰਨ ਲਈ ਇੱਕ ਵਿਆਪਕ ਕੰਜ਼ਰਵੇਟਿਵ ਯਤਨਾਂ ਦੇ ਹਿੱਸੇ ਵਜੋਂ ਆਈ ਹੈ, ਜਿਸ ਵਿੱਚ ਬਿੱਲ ਸੀ-5 ਅਤੇ ਸੀ-75 ਸ਼ਾਮਲ ਹਨ, ਜਿਨ੍ਹਾਂ ਨੇ ਆਦਤਨ ਅਪਰਾਧੀਆਂ ਨੂੰ ਸਿਰਫ਼ ਕੁਝ ਨਤੀਜੇ ਭੁਗਤਣ ਤੋਂ ਬਾਅਦ ਸੜਕਾਂ 'ਤੇ ਖੁੱਲ੍ਹੇਆਮ ਘੁੰਮਣ ਦੇ ਯੋਗ ਬਣਾਇਆ ਹੈ।
ਅਰਪਣ ਕੰਨਾ ਨੇ ਕਿਹਾ ਕਿ ਸਾਨੂੰ ਇੱਕ ਅਪਰਾਧਾਂ ਪ੍ਰਤੀ ਅਜਿਹੀ ਨਿਆਂ ਪ੍ਰਣਾਲੀ ਦੀ ਜ਼ਰੂਰਤ ਹੈ, ਜੋ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਪਹਿਲ ਦੇਵੇ। ਇਸ ਲਈ ਮੈਂ ਇਸ ਦੇਸ਼ ਦੇ ਹਰ ਕੋਨੇ ਵਿੱਚ ਜਾ ਰਿਹਾ ਹਾਂ ਕਿ ਕੀ ਬਦਲਣ ਦੀ ਲੋੜ ਹੈ, ਤਾਂ ਜੋ ਕੰਜ਼ਰਵੇਟਿਵ ਅਜਿਹੇ ਹੱਲ ਲਿਆ ਸਕਣ ਜੋ ਸਾਡੀਆਂ ਕਮਿਊਨਿਟੀਆਂ ਨੂੰ ਸੁਰੱਖਿਅਤ ਬਣਾਉਣ। ਬਿੱਲ ਨੂੰ ਸੰਸਦ ਦੇ ਪਤਝੜ ਦੇ ਸੈਸ਼ਨ ਮੁੜ ਸ਼ੁਰੂ ਹੋਣ 'ਤੇ ਪੇਸ਼ ਕੀਤਾ ਜਾਵੇਗਾ।