ਓਟਵਾ, 21 ਜੁਲਾਈ (ਪੋਸਟ ਬਿਊਰੋ): ਕਨਾਟਾ ਵਿੱਚ ਬੀਤੇ ਦਿਨੀਂ ਦੁਪਹਿਰ ਵੇਲੇ ਇੱਕ ਵਾਹਨ ਪਲਟਣ ਨਾਲ ਇਕ ਔਰਤ ਜ਼ਖ਼ਮੀ ਹੋ ਗਈ। ਓਟਾਵਾ ਦੇ ਫਾਇਰਫਾਈਟਰਾਂ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਵਾਹਨ ‘ਚੋਂ ਬਾਹਰ ਕੱਢਿਆ। ਓਟਾਵਾ ਫਾਇਰ ਸਰਵਿਸਿਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ 5:24 ਵਜੇ ਪੁਲਿਸ ਤੋਂ ਇੱਕ ਕਾਲ ਆਈ ਜਿਸ ਵਿੱਚ ਟੈਰੀ ਫੌਕਸ ਡਰਾਈਵ ਦੇ ਉੱਤਰ ਵਿੱਚ ਮਾਰਚ ਰੋਡ ਅਤੇ ਹਾਲਟਨ ਟੈਰੇਸ ਦੇ ਚੌਰਾਹੇ 'ਤੇ ਟੱਕਰ ਦੀ ਰਿਪੋਰਟ ਮਿਲੀ। ਪਹੁੰਚਣ 'ਤੇ, ਅਮਲੇ ਨੇ ਵਾਹਨ ਦੇ ਇਕ ਪਾਸੇ ਔਰਤ ਨੂੰ ਫਸੇ ਹੋਏ ਪਾਇਆ।
ਫਾਇਰਫਾਈਟਰਾਂ ਨੇ ਵਿਸ਼ੇਸ਼ ਸਾਧਨਾਂ ਦੀ ਵਰਤੋਂ ਕਰਕੇ ਉਸ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਲਗਭਗ ਪੰਜ ਮਿੰਟਾਂ ਵਿੱਚ ਵਿਅਕਤੀ ਨੂੰ ਵਾਹਨ ਵਿੱਚੋਂ ਕੱਢ ਲਿਆ ਗਿਆ। ਓਟਾਵਾ ਪੈਰਾਮੈਡਿਕਸ ਦੇ ਬੁਲਾਰੇ ਨੀਲ ਮਾਰਟਿਨ ਨੇ ਦੱਸਿਆ ਕਿ ਇੱਕ ਔਰਤ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।