ਟੋਰਾਂਟੋ, 31 ਜੁਲਾਈ (ਪੋਸਟ ਬਿਊਰੋ): ਟੋਰਾਂਟੋ ਦੇ ਇੱਕ ਡਾਊਨਟਾਊਨ ਦਫਤਰ ਵਿੱਚ ਖ਼ੁਦ ਨੂੰ ਪੁਲਿਸ ਅਧਿਕਾਰੀ ਦੱਸਣ ਅਤੇ ਦੋ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ 47 ਸਾਲਾ ਵਿਅਕਤੀ ਦੀ ਪੁਲਸ ਭਾਲ ਕਰ ਰਹੀ ਹੈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਸ਼ੱਕੀ 15 ਮਈ ਨੂੰ ਕਿੰਗ ਸਟਰੀਟ ਈਸਟ ਅਤੇ ਯੋਂਗ ਸਟਰੀਟ ਦੇ ਖੇਤਰ ਵਿੱਚ ਸੀ। ਉਸ 'ਤੇ ਮਈ ਅਤੇ ਜੁਲਾਈ ਦੇ ਵਿਚਕਾਰ ਦੋ ਲੋਕਾਂ ਨਾਲ ਵਾਰ-ਵਾਰ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਦਾ ਵੀ ਦੋਸ਼ ਹੈ।
ਬੁੱਧਵਾਰ ਨੂੰ ਪੁਲਿਸ ਨੇ ਸ਼ੱਕੀ ਦੀ ਪਛਾਣ ਐਂਜਲੋ ਵਾਸੀਲੋਪੋਲੋਸ ਵਜੋਂ ਕੀਤੀ ਹੈ। ਉਹ ਸ਼ਾਂਤੀ ਜਾਂ ਜਨਤਕ ਅਧਿਕਾਰੀ ਵਜੋਂ ਖ਼ੁਦ ਨੂੰ ਪੇਸ਼ ਕਰਨ, ਕਿਸੇ ਵਿਅਕਤੀ ਨਾਲ ਵਾਰ-ਵਾਰ ਸੰਚਾਰ ਕਰਕੇ ਪ੍ਰੇਸ਼ਾਨ ਕਰਨ, ਵਾਰ-ਵਾਰ ਫੋਨ ਰਾਹੀਂ ਧਮਕੀਆਂ/ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋ ਦੋਸ਼ਾਂ ਲਈ ਲੋੜੀਂਦਾ ਹੈ। ਪੁਲਸ ਨੇ ਉਸਦੀ ਪਛਾਣ ਬਾਰੇ ਦੱਸਿਆ ਕਿ ਉਹ ਸਰੀਰ ਤੋਂ ਪਤਲਾ ਹੈ, ਕੱਦ ਛੇ ਫੁੱਟ ਅਤੇ ਉਸ ਦੇ ਗੂੜ੍ਹੇ ਰੰਗ ਦੇ ਵਾਲ ਹਨ। ਕਿਸੇ ਵੀ ਜਾਣਕਾਰੀ ਰੱਖਣ ਵਾਲੀ ਵਿਅਕਤੀ ਨੂੰ ਪੁਲਸ ਵੱਲੋਂ 416-808-5200 'ਤੇ ਜਾਂ ਕ੍ਰਾਈਮ ਸਟੌਪਰਜ਼ ਨੂੰ 416-222- (8477) 'ਤੇ ਗੁਪਤ ਰੂਪ ਵਿੱਚ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।