ਬਰੈਂਪਟਨ, 31 ਜੁਲਾਈ (ਸਾਜਨਦੀਪ ਸਿੰਘ): ਬੀਤੇ ਐਤਵਾਰ 27 ਜੁਲਾਈ ਨੂੰ ਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਵੱਲੋਂ ਮਾਈਕਲ ਮਰਫੀ ਪਾਰਕ ਵਿਚ ਕੈਨੇਡਾ ਡੇਅ ਮੇਲਾ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਜਗਮੋਹਨ ਸਿੰਘ ਢਿੱਲੋ, ਉਪ ਪ੍ਰਧਾਨ ਗੁਰਮੇਲ ਸਿੰਘ ਸੋਹੀ ਨੇ ਆਏ ਹੋਏ ਸਾਰੇ ਪਰਿਵਾਰਾਂ ਦਾ ਸਵਾਗਤ ਕੀਤਾ। ਵਾਰਡ 9 ਅਤੇ 10 ਤੋਂ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਇਸ ਮੌਕੇ `ਤੇ ਸ਼ਾਮਿਲ ਹੋਏ। ਹਲਕਾ ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਗਰੇਵਾਲ ਆਪਣੇ ਕੁਝ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ, ਉਨ੍ਹਾਂ ਦੇ ਦਫਤਰ ਤੋਂ ਸਾਜਨਦੀਪ ਸਿੰਘ ਅਤੇ ਹਰਮਨ ਗਿੱਲ ਨੇ ਹਾਜ਼ਰੀ ਲਗਵਾਈ।
ਇਸ ਪ੍ਰੋਗਰਾਮ ਦੌਰਾਨ ਗੀਤ ਸੰਗੀਤ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਵਾਰਡ 9 ਅਤੇ 10 ਤੋਂ ਸਕੂਲ ਟਰਸਟੀ ਸਤਪਾਲ ਸਿੰਘ ਜੌਹਲ ਵੀ ਸ਼ਾਮਿਲ ਹੋਏ।
ਆਖਿਰ ਵਿਚ ਪ੍ਰਧਾਨ ਜਗਮੋਹਨ ਸਿੰਘ ਢਿੱਲੋ, ਉਪ ਪ੍ਰਧਾਨ ਗੁਰਮੇਲ ਸਿੰਘ ਸੋਹੀ, ਕਮਲ ਵੀਰ ਸਿੰਘ ਕੰਬੋਜ ਸੈਕਟਰੀ, ਬਲਵਿੰਦਰ ਸਿੰਘ ਰਿਆੜ ਜੁਇੰਟ ਸਕੈਟਰੀ, ਜੋਗਿੰਦਰ ਸਿੰਘ ਧਾਲੀਵਾਲ ਖਜ਼ਾਨਚੀ, ਜਿੰਦਰਪਾਲ ਸਿੰਘ ਡਾਇਰੈਕਟਰ ਅਤੇ ਸਤਪਾਲ ਕੌਰ ਵੱਲੋਂ ਆਏ ਹੋਏ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।