Welcome to Canadian Punjabi Post
Follow us on

02

August 2025
ਬ੍ਰੈਕਿੰਗ ਖ਼ਬਰਾਂ :
ਭਾਰੀ ਮੀਂਹ ਕਾਰਨ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਹੜ੍ਹ, ਐਮਰਜੈਂਸੀ ਲਾਗੂ ਟਰੰਪ ਵੱਲੋਂ ਭਾਰਤ 'ਤੇ 25% ਟੈਰਿਫ 7 ਦਿਨਾਂ ਲਈ ਮੁਲਤਵੀ, ਕੈਨੇਡਾ 'ਤੇ ਅੱਜ ਤੋਂ 35% ਟੈਰਿਫਟਰੰਪ ਨੇ 6 ਭਾਰਤੀ ਕੰਪਨੀਆਂ 'ਤੇ ਪਾਬੰਦੀ ਲਗਾਈ, ਕਿਹਾ- ਈਰਾਨ ਨਾਲ ਗੁਪਤ ਰੂਪ ਵਿੱਚ ਵਪਾਰ ਕੀਤਾਵ੍ਹਾਈਟ ਹਾਊਸ ਨੇ ਟਰੰਪ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਕੀਤੀ ਮੰਗ, 6 ਜੰਗਾਂ ਰੋਕਣ ਦਾ ਦਾਅਵਾ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਸੰਕਲਪਉੱਤਰਾਖੰਡ ਵਿੱਚ ਫਾਰਮਾ ਯੂਨਿਟ ਤੋਂ ਚੱਲ ਰਹੀ ਗੈਰ-ਕਾਨੂੰਨੀ ਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼; ਛੇ ਵਿਅਕਤੀ ਕਾਬੂ ਨਿਆਗਰਾ ਫਾਲਜ਼ ਹੋਟਲ ਦੇ ਬਾਹਰ ਪੈਰੋਲ ਦੀ ਉਲੰਘਣਾ ਕਰਨ ਵਾਲੇ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤਲੰਡਨ ਦੀ ਮਨੋਵਿਗਿਆਨੀ ਦਾ ਮਰੀਜ਼ਾਂ ਨਾਲ ਦੁਰਵਿਵਹਾਰ ਕਾਰਨ ਲਾਈਸੈਂਸ ਰੱਦ
 
ਟੋਰਾਂਟੋ/ਜੀਟੀਏ

ਡਾ. ਬਲਜਿੰਦਰ ਸੇਖੋਂ ਨੂੰ ਦਿੱਤੀ ਗਈ ਪ੍ਰਭਾਵਸ਼ਾਲੀ ਤੇ ਭਾਵ-ਭਿੰਨੀ ਸ਼ਰਧਾਂਜਲੀ

August 01, 2025 02:46 AM

ਬਰੈਂਪਟਨ, (ਡਾ. ਝੰਡ) -ਡਾ. ਬਲਜਿੰਦਰ ਸਿੰਘ ਸੇਖੋਂ ਜੋ 30 ਜੂਨ ਨੂੰ ਪੰਜਾਬ ਦੇ ਬਠਿੰਡਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਨੂੰ ਯਾਦ ਕਰਦਿਆਂ ਐਤਵਾਰ 27 ਜੁਲਾਈ ਨੂੰ ‘ਐੱਮਬੈਸੀ ਗਰੈਂਡ ਕਨਵੈੱਨਸ਼ਨ ਸੈਂਟਰ’ ਵਿੱਚ ਰੱਖੇ ਗਏ ਸ਼ਰਧਾਂਜਲੀ ਸਮਾਗ਼ਮ ਵਿੱਚ ਬਰੈਂਪਟਨ ਦੀਆਂ ਸਾਹਿਤਕ, ਸਮਾਜਿਕ, ਸੱਭਿਆਚਾਰਕ ਤੇ ਹੋਰ ਕਈ ਜੱਥੇਬੰਦੀਆਂ ਵੱਲੋਂ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ। ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਕਿੱਤੇ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੰਮਾਂ ਸਮਾਂ ਰਹੇ ਕੀਟ-ਵਿਗਿਆਨ ਦੇ ਪ੍ਰੋਫ਼ੈਸਰ, ਸੋਚ ਪੱਖੋਂ ਤਰਕਸ਼ੀਲਅਤੇ ਸ਼ੌਕ ਵਜੋਂ ਲੇਖਕ ਤੇ ਪੱਤਰਕਾਰ ਡਾ.ਬਲਜਿੰਦਰ ਸੇਖੋਂ ਦੇ ਇਸ ਪ੍ਰਭਾਵਸ਼ਾਲੀ ਸਰਧਾਂਜਲੀ ਵਿੱਚ ਬਰੈਂਪਟਨ ਦੀਆਂ ਦਰਜਨ ਤੋਂ ਵਧੇਰੇ ਜੱਥੇਬੰਦੀਆਂ ਦੇ ਆਗੂਆਂ ਅਤੇ ਅਹਿਮ ਸ਼ਖਸੀਅਤਾਂ ਨੇ ਸਮਾਗ਼ਮ ‘ਚ ਸ਼ਾਮਲ ਸਰੋਤਿਆਂ ਨੂੰ ਸੰਬੋਧਨ ਕੀਤਾ।

 
ਬੁਲਾਰਿਆਂ ਵਿੱਚ ਮੁੱਖ ਤੌਰ ‘ਤੇ ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀਕੈਨੇਡਾ ਦੇ ਕੌਮੀ ਪ੍ਰਧਾਨ ਬਲਦੇਵ ਰਹਿਪਾ, ਮੀਤ-ਪ੍ਰਧਾਨ ਬਲਵਿੰਦਰ ਸਿੰਘ ਬਰਨਾਲਾ, ਅਮਰਦੀਪ, ਸੋਹਨ ਢੀਂਡਸਾ, ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਤੋਂ ਕੁਲਵਿੰਦਰ ਖਹਿਰਾ, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਤੋਂ ਮਲੂਕ ਸਿੰਘ ਕਾਹਲੋਂ, ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼’ ਤੋਂ ਜੰਗੀਰ ਸਿੰਘ ਸੈਂਹਬੀ, ‘ਸਰੋਕਾਰਾਂ ਦੀ ਆਵਾਜ਼’ ਤੋਂ ਹਰਬੰਸ ਸਿੰਘ, ਕੈਨੇਡੀਅਨ ਪੰਜਾਬੀ ਕਲਚਰਲ ਸੋਸਾਇਟੀ ਓਨਟਾਰੀਓ ਤੋਂ ਡਾ. ਹਰਦੀਪ ਸਿੰਘ ਅਟਵਾਲ, ‘ਪੰਜਾਬੀ ਸੱਭਿਆਚਾਰ ਮੰਚ’ ਤੋਂ ਬਲਦੇਵ ਸਿੰਘ ਸਹਿਦੇਵ, ‘ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਤੋਂ ਪਰਮਜੀਤ ਸਿੰਘ ਗਿੱਲ, ‘ਪੰਜਾਬ ਆਰਟਸ ਐਸੋਸੀਏਸ਼ਨ ਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਤੋਂ ਕੁਲਦੀਪ ਸਿੰਘ ਰੰਧਾਵਾ, ‘ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ’ਤੋਂ ਪ੍ਰੋ. ਜਗੀਰ ਸਿੰਘ ਕਾਹਲੋਂ, ‘ਰੇਡੀਓ ਸਰਗਮ’ ਦੇ ਸੰਚਾਲਕ ਡਾ. ਬਲਵਿੰਦਰ ਧਾਲੀਵਾਲ, ਉੱਘੇ ਖੇਡ-ਲੇਖਕ ਪ੍ਰਿੰਸੀਪਲਸਰਵਣ ਸਿੰਘ, ਸਮਾਜ-ਸੇਵਕ ਇੰਦਰਜੀਤ ਸਿੰਘ ਬੱਲ, ਡਾ. ਸੇਖੋਂ ਦੇ ਦੋਸਤ ਤੇ ਕਈ ਹੋਰ ਸ਼ਾਮਲ ਸਨ।ਉਨ੍ਹਾਂ ਵੱਲੋਂ ਡਾ. ਸੇਖੋਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਬਾਖ਼ੂਬੀ ਯਾਦ ਕੀਤਾ ਗਿਆ। ਰੇਡੀਓ ‘ਪੰਜਾਬ ਦੀ ਗੂੰਜ’ ਦੇ ਸੰਚਾਲਕ ਕੁਲਦੀਪ ਦੀਪਕ ਜੋ ਉਸ ਦਿਨ ਬਰੈਂਪਟਨ ਤੋਂ ਬਾਹਰ ਹੋਣ ਕਾਰਨ ਸ਼ਰਧਾਂਜਲੀ ਸਮਾਗ਼ਮ ਵਿੱਚ ਸ਼ਾਮਲ ਨਾ ਹੋ ਸਕੇ, ਨੇ ਆਪਣਾ ਸ਼ੋਕ-ਸੁਨੇਹਾ ਬਲਦੇਵ ਰਹਿਪਾ ਨੂੰ ਵੱਟਸੈਪ ‘ਤੇ ਆਡੀਓ ਮੈਸੇਜ ਰਾਹੀਂ ਭੇਜਿਆ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਹੋਰ ਵੀ ਕਈ ਸ਼ੋਕ-ਸੰਦੇਸ਼ ਪਹੁੰਚੇ ਜੋ ਸਟੇਜ-ਸਕੱਤਰ ਅਮਰਦੀਪ ਵੱਲੋਂ ਪੜ੍ਹ ਕੇ ਸੁਣਾਏ ਗਏ।

 
ਸ਼ੋਕ ਸਮਾਗਮ ਵਿਚ ਸਾਮਲ ਹੋਏ ਡਾ: ਸੇਖੋਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੀ ਨੂੰਹ ਕਮਲ ਸੇਖੋਂ ਨੇ ਸਮਾਗ਼ਮ ਵਿਚ ਪਹੁੰਚੇ ਡਾ. ਸੇਖੋਂ ਦੇ ਸੱਭਨਾਂ ਹਿਤੈਸ਼ੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਸੋਚ ਤੇ ਮਿਸ਼ਨ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਅਗਾਂਹ-ਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਡਾ. ਸੇਖੋਂ ਦੀਆ ਲਿਖੀਆਂ ਹੋਈਆਂਪੁਸਤਕਾਂ ਵੀ ਪੜ੍ਹਨ ਦੀ ਅਪੀਲ ਕੀਤੀ।ਵੱਡੀ ਗਿਣਤੀ ਵਿੱਚ ਸੱਜਣ-ਸਨੇਹੀਆਂ ਤੇ ਪਤਵੰਤਿਆਂ ਵੱਲੋਂ ਇਸ ਸ਼ੋਕ-ਸਮਾਗ਼ਮ ਵਿੱਚ ਹਾਜ਼ਰੀ ਲਵਾਈ ਗਈ। ਬਲਦੇਵ ਸਿੰਘ ਰਹਿਪਾ ਵੱਲੋਂ ਸਮੂਹ ਜੱਥੇਬੰਦੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਵਧੀਆ ਸੇਵਾਵਾਂ ਦੇਣ ਲਈ ਉਨ੍ਹਾਂ ਨੇ ਐੱਮਬੈਸੀ ਗਰੈਂਡ ਕਨਵੈੱਨਸ਼ਨ ਸੈਂਟਰ ਦੇ ਪ੍ਰਬੰਧਕਾਂ ਦਾ ਵੀਧੰਨਵਾਦ ਕੀਤਾ। ਸਮਾਗ਼ਮ ਦੌਰਾਨ ਪ੍ਰਬੰਧਕਾਂ ਵੱਲੋਂ ਮਿੱਠੇ ਤੇ ਨਮਕੀਨ ਲੰਗਰ ਦਾ ਪ੍ਰਬੰਧ ਕੀਤਾ ਗਿਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਨੇ ਮਨਾਇਆ ਕੈਨੇਡਾ ਡੇਅ ਮਨਾਇਆ ਇੰਡੋ-ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਖੇਡਾਂ, ਏਕਤਾ ਤੇ ਦਾਨ ਦਾ 25’ਵਾਂ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਨਿਆਗਰਾ ਫਾਲਜ਼ ਹੋਟਲ ਦੇ ਬਾਹਰ ਪੈਰੋਲ ਦੀ ਉਲੰਘਣਾ ਕਰਨ ਵਾਲੇ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਖ਼ੁਦ ਨੂੰ ਪੁਲਿਸ ਵਾਲਾ ਦੱਸਣ ਤੇ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੀ ਭਾਲ `ਚ ਪੁਲਿਸ ਰਾਇਲ ਲਿੰਕਸ ਸਰਕਲ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਆਪਣਾਸਲਾਨਾ ਪੰਜਾਬੀ ਸੱਭਿਆਚਾਰਕ ਸਮਾਗ਼ਮ ਕੋਸਟਾ ਰੀਕਾ ਵਿਚ ਘਰ 'ਤੇ ਹੋਏ ਹਮਲੇ `ਚ ਕੈਨੇਡੀਅਨ ਸੈਲਾਨੀ ਦੀ ਮੌਤ ਅਲਗੋਮਾ ਯੂਨੀਵਰਸਿਟੀ ਨੇ ਕੀਤੀ ਏਆਈ ਅਤੇ ਸਾਫਟਵੇਅਰ ਇੰਜੀਨੀਅਰਿੰਗ 'ਤੇ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦੀ ਮੇਜ਼ਬਾਨੀ ਉੱਚ-ਜੋਖਮ ਵਾਲੇ ਸੈਕਸ ਅਪਰਾਧੀ ਨੇ ਗੁਏਲਫ `ਚ ਜ਼ਮਾਨਤ ਦੀ ਸੁਣਵਾਈ 'ਤੇ ਪੇਸ਼ ਹੋਣ ਤੋਂ ਕੀਤਾ ਇਨਕਾਰ ਬੱਚਿਆਂ ਦੇ ਉਤਪਾਦ ਚੋਰੀ ਕਰਕੇ ਨਸ਼ੀਲੇ ਪਦਾਰਥਾਂ ਲਈ ਬਦਲਣ ਵਾਲਾ ਗਿਰੋਹ ਕਾਬੂ ਟੋਰਾਂਟੋ ਦੇ ਪੂਰਬੀ ਏਂਡ 'ਤੇ ਫਾਇਰਿੰਗ ਦੇ ਮਾਮਲੇ `ਚ ਪੰਜ ਮੁਲਜ਼ਮਾਂ `ਤੇ ਲੱਗੇ ਚਾਰਜ