Welcome to Canadian Punjabi Post
Follow us on

02

August 2025
ਬ੍ਰੈਕਿੰਗ ਖ਼ਬਰਾਂ :
ਭਾਰੀ ਮੀਂਹ ਕਾਰਨ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਹੜ੍ਹ, ਐਮਰਜੈਂਸੀ ਲਾਗੂ ਟਰੰਪ ਵੱਲੋਂ ਭਾਰਤ 'ਤੇ 25% ਟੈਰਿਫ 7 ਦਿਨਾਂ ਲਈ ਮੁਲਤਵੀ, ਕੈਨੇਡਾ 'ਤੇ ਅੱਜ ਤੋਂ 35% ਟੈਰਿਫਟਰੰਪ ਨੇ 6 ਭਾਰਤੀ ਕੰਪਨੀਆਂ 'ਤੇ ਪਾਬੰਦੀ ਲਗਾਈ, ਕਿਹਾ- ਈਰਾਨ ਨਾਲ ਗੁਪਤ ਰੂਪ ਵਿੱਚ ਵਪਾਰ ਕੀਤਾਵ੍ਹਾਈਟ ਹਾਊਸ ਨੇ ਟਰੰਪ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਕੀਤੀ ਮੰਗ, 6 ਜੰਗਾਂ ਰੋਕਣ ਦਾ ਦਾਅਵਾ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਸੰਕਲਪਉੱਤਰਾਖੰਡ ਵਿੱਚ ਫਾਰਮਾ ਯੂਨਿਟ ਤੋਂ ਚੱਲ ਰਹੀ ਗੈਰ-ਕਾਨੂੰਨੀ ਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼; ਛੇ ਵਿਅਕਤੀ ਕਾਬੂ ਨਿਆਗਰਾ ਫਾਲਜ਼ ਹੋਟਲ ਦੇ ਬਾਹਰ ਪੈਰੋਲ ਦੀ ਉਲੰਘਣਾ ਕਰਨ ਵਾਲੇ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤਲੰਡਨ ਦੀ ਮਨੋਵਿਗਿਆਨੀ ਦਾ ਮਰੀਜ਼ਾਂ ਨਾਲ ਦੁਰਵਿਵਹਾਰ ਕਾਰਨ ਲਾਈਸੈਂਸ ਰੱਦ
 
ਟੋਰਾਂਟੋ/ਜੀਟੀਏ

ਇੰਡੋ-ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਖੇਡਾਂ, ਏਕਤਾ ਤੇ ਦਾਨ ਦਾ 25’ਵਾਂ ਸਾਲ ਬੜੇ ਉਤਸ਼ਾਹ ਨਾਲ ਮਨਾਇਆ

August 01, 2025 02:52 AM

ਵਿਸ਼ਵ-ਪੱਧਰ ਤੇ ਸਥਾਨਕ ਦੇ ਗੌਲਫ਼ਰਾਂ ਨੇ ਕੀਤੀ ਸ਼ਿਰਕਤ ਤੇ ਐਸੋਸੀਏਸ਼ਨ ਨੇ ਟ੍ਰਿਲੀਅਮ ਨੂੰ ਦਾਨ ‘ਚ ਦਿੱਤੇ 100,000 ਡਾਲਰ
ਬਰੈਂਪਟਨ, (ਡਾ. ਝੰਡ) -ਇੰਡੋ-ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਵੱਲੋਂ ਪਿਛਲੇ ਹਫ਼ਤੇ ਆਪਣੀ 25’ਵੀਂ ਵਰ੍ਹੇ-ਗੰਢ ‘ਤੇ ਮਸ਼ਹੂਰ ਗਲੈੱਨਕੈਰਨ ਗੌਲਫ਼ ਕਲੱਬ ਵਿਖੇ ਸ਼ਾਨਦਾਰ ਗੌਲਫ਼ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਨੀਲੇ ਆਕਾਸ਼ ਦੇ ਸਾਫ਼ ਦਿਨ ਦੀ ਚਮਕੀਲੀ ਧੁੱਪ ਵਿੱਚ ਦੁਨੀਆਂ-ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਏ 228 ਗੌਲਫ਼ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਇਸ ਟੂਰਨਾਮੈਂਟ ਲਈ ਕੁਲ 337 ਖਿਡਾਰੀਆਂ ਵੱਲੋਂ ਆਪਣੇ ਨਾਵਾਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਸੀ।

  
ਖਿਡਾਰੀਆਂ, ਵਾਲੰਟੀਅਰਾਂ, ਸਪਾਂਸਰਾਂਤੇ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਬਰਾੜ ਨੇ ਕਿਹਾ, “ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਟੂਰਨਾਮੈਂਟ ਵਿੱਚ ਏਨੀ ਵੱਡੀ ਗਿਣਤੀ ਵਿੱਚ ਵੱਖ-ਵੱਖ ਦੇਸ਼ਾਂ ਤੋਂ ਭਾਗ ਲੈ ਰਹੇ ਹਨ ਅਤੇ ਇਹ ਟੂਰਨਾਮੈਂਟ ਹੁਣ ਕੇਵਲ ਇੱਕ ਖੇਡ-ਈਵੈਂਟ ਹੀ ਨਹੀਂ ਰਿਹਾ, ਸਗੋਂ ਇਹ ਤਾਂ ਸਾਂਝੇ ਸੱਭਿਆਚਾਰ, ਦੋਸਤੀ, ਕਮਿਊਨਿਟੀ ਦੀ ਸੇਵਾ ਅਤੇ ਦਾਨ ਦਾ ਸੂਚਕ ਬਣ ਗਿਆ ਹੈ।“1999 ਵਿੱਚ ਸਥਾਪਿਤ ਹੋਈ ਇੰਡੋ-ਕੈਨੇਡੀਅਨ ਐਸੋਸੀਏਸ਼ਨ ਸਾਊਥ ਏਸ਼ੀਅਨ ਦੇਸ਼ਾਂ ਦੇ ਖਿਡਾਰੀਆਂ ਵਿੱਚ ਗੌਲਫ਼ ਨੂੰ ਉਤਸ਼ਾਹਿਤ ਕਰਨ ਲਈ ਹੋਂਦ ਵਿੱਚ ਆਈ ਸੀ। ਇਸ ਦੇ ਨਾਲ ਹੀ ਇਸ ਦਾ ਮੰਤਵ ਚੈਰਿਟੀਆਂਲਈ ਦਾਨ ਇਕੱਤਰ ਕਰਨਾ ਵੀ ਨਿਸਚਿਤ ਹੋਇਆ ਸੀ।

  
ਤੁਰਕਿਸ਼ ਏਅਰਲਾਈਨਜ’ ਇਸ ਟੂਰਨਾਮੈਂਟਦੀ ‘ਪਾਰਟਨਰ ਸਪਾਂਸਰ’ ਹੈ ਅਤੇ ਕਲੱਬ-ਲਿੰਕ ਤੇ ਆਈ.ਐੱਫ਼.ਐੱਸ. ਇਸ ਦੀਆਂ ‘ਪਰੈਸੈਂਟਿੰਗ ਪਾਰਟਨਰਜ਼’ ਹਨ। ਹੋਰ ਸਪਾਂਸਰਾਂ ਵਿੱਚ ਬਰੈਂਪਟਨ ਬਰਿੱਕ, ਪਾਲ ਟ੍ਰਾਂਸਪੋਰਟ, ਡਾਇਮੰਡ ਟ੍ਰੇਲਰਜ਼, ਲਜ਼ੀਜ਼ ਸ਼ਾਵਰਮਾ, ਪਰਵੇਸਾ ਇਨਕਾਰਪੋਰੇਸ਼ਨ, ਸਚਿਨ ਘਈ। ਓਂਕਾਰ ਟਰੈਵਲਜ਼ ਅਤੇ ਮੂਨ ਪੈਲੇਸ ਕੈਨਕੂਨ, ਮੈਕਸੀਕੋ ਸ਼ਾਮਲ ਹਨ।
ਟੂਰਨਾਮੈਂਟ ਦੇ ਦਿਨ ਦੀ ਸ਼ੁਰੂਆਤ ਅਮੀਨ ਗਿੱਲ ਵੱਲੋਂ ਕਹੇ ਗਏ ਉਤਸ਼ਾਹੀ ਸੁਆਗ਼ਤੀ ਸ਼ਬਦਾਂ ਨਾਲ ਹੋਈ। ਗੌਲਫ਼ਰਾਂ ਨੇ ਭਾਰਤੀ ਖਾਣਿਆਂ, ਵਿਸ਼ੇਸ਼ ਤੌਰ ‘ਤੇ ਸਾਊਥ ਇੰਡੀਅਨ ਤੇ ‘ਚਟਕਾਰਾ’ ਫ਼ੂਡ-ਸਟੇਸ਼ਨਾਂ ਦੇ ਸੁਆਦਲੇ ਭੋਜਨਾਂ ਦਾ ਅਨੰਦ ਮਾਣਿਆਂ ਜਿਨ੍ਹਾਂ ਵਿੱਚ ‘ਪੰਜਾਬੀ ਬਾਏ ਨੇਣਲ ਅਤੇ ਰਾਜੀਵ ਪੁੰਜ ਦੇ ਪਾਨੀ-ਪੂਰੀ, ਚਾਟ-ਪਾਪੜੀ, ਆਦਿ ਵੀ ਸ਼ਾਮਲ ਸਨ। ਵੱਖ-ਵੱਖ ਖਾਣਿਆਂ ਤੇ ਸੱਭਿਆਚਾਰਕ ਵੰਨਗੀਆਂ ਨਾਲ ਇਹ ਟੂਰਨਾਮੈਂਟ ਇੱਕ ਸੱਭਿਆਚਾਰਕ ਮੇਲੇ ਦਾ ਰੂਪ ਧਾਰ ਗਿਆ।
ਟੂਰਨਾਮੈਂਟ ਦਾ ਮੁੱਖ-ਆਕਰਸ਼ਣ ‘ਹੋਲ-ਇਨ-ਵੱਨ ਚੈਲਿੰਜ ਸੀ ਜਿਸ ਦੇ ਜੇਤੂ ਖਿਡਾਰੀ ਲਈ 1.4 ਮਿਲੀਅਨ ਡਾਲਰ ਦੀ ‘ਲੈਂਬਰਗਿਨੀ’ ਕਾਰ ਇਨਾਮ ਵਜੋਂ ਰੱਖੀ ਗਈ ਸੀ। ਭਾਵੇਂ ਕੋਈ ਵੀ ਖਿਡਾਰੀ ਇਸ ਲਗਜ਼ਰੀ ਕਾਰ ਵਾਲਾ ਇਹ ਇਨਾਮ ਹਾਸਲ ਨਾ ਕਰ ਸਕਿਆ ਪਰ ਫਿਰ ਵੀ ਟੂਰਨਾਮੈਂਟ ਵਿੱਚ ਇਹ ਉਨ੍ਹਾਂ ਦੇ ਲਈ ਭਾਰੀ ਉਤਸ਼ਾਹ ਦਾ ਕਾਰਨ ਬਣੀ ਰਹੀ।
ਖਿਡਾਰੀਆਂ ਵਿਚਕਾਰ ਮੁਕਾਬਲਾ ਬੜਾ ਸਖ਼ਤ ਬਣਿਆ ਰਿਹਾ। ਇਸ ਵਿੱਚ ਅਮਰਿੰਦਰ ਸਿੰਘ ਕੂਨਰ, ਪੀਟਰ ਮਾਨ, ਜਗਤੇਸ਼ਵਰ ਚਾਹਲ ਤੇ ਸਤਿੰਦਰ ਖਰੌੜ ਚੈਂਪੀਅਨ ਬਣੇ, ਜਦਕਿ ਹੈਰੀ ਸਿੰਘ, ਭਜਨ ਬਸਰਾ, ਜੱਸੀ ਸਿੰਘ ਤੇ ਲੱਕੀ ਸੈਂਡਲ ਰੱਨਰਜ਼-ਅੱਪ ਰਹੇ। ‘ਪਿੰਨ ਦੇ ਸੱਭ ਤੋਂ ਨੇੜੇ’ ਅਤੇ ‘ਸੱਭ ਤੋਂ ਲੰਮੀ ਡਰਾਈਵ’ ਦੇ ਜੇਤੂਆਂ ਭਜਨ ਬਸਰਾ ਅਤੇ ਕੇ. ਗਿੱਲ ਨੂੰ ਸਕਿੱਲ ਐਵਾਰਡ ਦਿੱਤੇ ਗਏ।
ਤੁਰਕਿਸ਼ ਏਅਰਲਾਈਨਜ਼ ਦੇ ਸੋਲੇਨ ਮੌਲੋਗਲੂ ਨੇ ਇਸ ਮੌਕੇ ਬੋਲਦਿਆਂ ਕਿਹਾ, “ਆਈ.ਸੀ.ਜੀ.ਏ. ਨਾਲ ਸਾਡੀ ਭਾਈਵਾਲੀ ਵਿਸ਼ਵ ਪੱਧਰ ‘ਤੇ ਕਮਿਊਨਿਟੀਆਂ ਨੂੰ ਇਕੱਠਿਆਂ ਕਰਨ ਦੇ ਮੰਤਵ ਨੂੰ ਦਰਸਾਉਂਦੀ ਹੈ। ਅਸੀਂ ਇਸ ਮਹੱਤਵਪੂਰਨ ਟੂਰਨਾਮੈਂਟ ਦਾ ਹਿੱਸਾ ਬਣਨ ‘ਤੇ ਬੜਾ ਮਾਣ ਮਹਿਸੂਸ ਕਰਦੇ ਹਾਂ।“ ਜਦਕਿ ਆਈ.ਐੱਫ਼.ਐੱਸ. ਦੇ ਪਾਲ ਭੁੱਲਰ ਦਾ ਕਹਿਣਾ ਸੀ, “ਇਹ ਬਿਜ਼ਨੈੱਸ ਨਹੀਂ ਹੈ, ਸਗੋਂ ਇਸ ਟੂਰਨਾਮੈਂਟ ਦਾ ਮੰਤਵ ਆਪਸ ਵਿੱਚ ਪ੍ਰੇਮ-ਪਿਆਰ ਦੇ ਤੰਦ ਮੇਲਣ ਅਤੇ ਖੇਡਾਂ ਰਾਹੀਂ ਅਨੇਕਤਾ ਵਿੱਚ ਏਕਤਾ ਪੈਦਾ ਕਰਨਾ ਹੈ।“
ਕਈ ਕਮਿਊਨਿਟੀ ਲੀਡਰਾਂ ਨੇ ਇਸ ਮੌਕੇ ਖਿਡਾਰੀਆਂ,ਵਾਲੰਟੀਅਰਾਂ ਤੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਦੇਵ ਸੋਹਲ ਨੇ ਬੋਲਦਿਆਂ ਕਿਹਾ, “ਆਈ.ਸੀ.ਜੀ.ਏ. ਨਾ ਕੇਵਲ ਗੌਲਫ਼ ਵਿੱਚ ਹੀ, ਸਗੋਂ ਕਮਿਊਨਿਟੀ ਸੇਵਾ ਵਿੱਚ ਵੀ ਆਪਣਾ ਨਾਂ ਉੱਚਾ ਕਰ ਰਹੀ ਹੈ। ਮੈਂ ਇਸ ਟੂਰਨਾਮੈਂਟ ਦੀ ਸਮੁੱਚੀ ਟੀਮ ਨੂੰ ਇਸ ਸ਼ੁਭ-ਕਾਰਜ ਲਈ ਵਧਾਈ ਦਿੰਦਾ ਹਾਂ।“ ਕਮਿਊਨਿਟੀ ਅੰਬੈਸਡਰ ਰੌਨ ਚੱਠਾ ਨੇ ਕਿਹਾ, “ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਕਮਿਊਨਿਟੀ ਦੇ ਇਸ ਸੰਜੀਦਾ ਗਰੁੱਪ ਨੇ ਇਸ ਦਿਸ਼ਾ ਵਿੱਚ 25 ਸਾਲ ਪੂਰੇ ਕਰ ਲਏ ਹਨ। ਇਹ ਟੂਰਨਾਮੈਂਟ ਬੜੇ ਵਧੀਆ ਢੰਗ ਨਾਲ ਸੰਪੰਨ ਹੋਇਆ ਹੈ।“ ਰੀਜਨਲ ਕੌਂਸਲਰ ਗੁਰਪਰਤਾਪ ਸਿੰਘ ਤੂਰ ਦਾ ਇਸ ਮੌਕੇ ਕਹਿਣਾ ਸੀ, “ਇਹ ਟੂਰਨਾਮੈਂਟ ਏਕਤਾ, ਵਾਲੰਟੀਅਰਸ਼ਿਪ ਅਤੇ ਕਮਿਊਨਿਟੀ ਲੀਡਰਸ਼ਿਪ ਦਾ ਸੂਚਕ ਹੈ।
ਟੂਰਨਾਮੈਂਟ ਦੇ ਅਖ਼ੀਰ ਵਿੱਚ ਆਈ.ਸੀ.ਜੀ.ਏ. ਵੱਲੋਂ ਟ੍ਰਿਲੀਅਮ ਹੈੱਲਥ ਪਾਰਟਨਰ (ਟੀ.ਐੱਚ.ਪੀ.) ਨੂੰ 100,000 ਡਾਲਰ ਦਾ ਚੈੱਕ ਭੇਂਟ ਕੀਤਾ ਗਿਆ। ਟੀ.ਐੱਚ.ਪੀ. ਵੱਲੋਂ ਬੋਲਦਿਆਂ ਟੂਬਾ ਨਾਸਿਰ ਨੇ ਕਿਹਾ, “ਆਈ.ਸੀ.ਜੀ.ਏ. ਵੱਲੋਂ ਦਾਨ ਵਿੱਚ ਦਿੱਤੀ ਗਈ ਇਹ ਰਾਸ਼ੀ ਟ੍ਰਿਲੀਅਮ ਵਿਖੇ ਮਰੀਜ਼ਾਂ ਦੇ ਇਲਾਜ ਅਤੇ ਬੀਮਾਰੀਆਂ ਦੀ ਖੋਜ ਲਈ ਵਰਤੀ ਜਾਏਗੀ। ਅਸੀਂ ਹੈੱਲਥਕੇਅਰ ਲਈ ਆਈ.ਸੀ.ਜੀ.ਏ. ਦੇ ਅਤੀ ਧੰਨਵਾਦੀ ਹਾਂ।“
ਆਈ.ਸੀ.ਜੀ.ਏ. ਦੇ ਡਾਇਰੈੱਕਟਰ ਪਬਲਿਕ ਰੀਲੇਸ਼ਨਜ਼ ਗਿਅਨ ਪਾਲ ਨੇ ਇਸ ਮੌਕੇ ਬੋਲਦਿਆਂ ਕਿਹਾ, “ਅਸੀਂ ਹਰੇਕ ਗੌਲਫ਼ਰ, ਵਾਲੰਟੀਅਰ, ਸਪਾਂਸਰ ਅਤੇ ਸਪੋਰਟਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਫ਼ਲ ਈਵੈਂਟ ਬਨਾਉਣ ਵਿੱਚ ਸਾਡੀ ਮਦਦ ਕੀਤੀ ਹੈ। ਆਈ.ਸੀ.ਜੀ.ਏ. ਨੇ 25 ਵਰ੍ਹਿਆਂ ਦਾ ਸਫ਼ਰ ਤੈਅ ਕਰ ਲਿਆ ਹੈ ਅਤੇ ਇਹ ਇਸ ਦੀ ਸ਼ੁਰੂਆਤ ਹੈ। ਅਜੇ ਤਾਂ ਇਸ ਨੇ ਬਹੁਤ ਲੰਮਾਂ ਪੈਂਡਾ ਤੈਅ ਕਰਨਾ ਹੈ। ਅਸੀਂ ਸਾਰੇ ਮਿਲ ਕੇ ਇੱਕ ਰਵਾਇਤ ਕਾਇਮ ਕਰ ਰਹੇ ਹਾਂ।“

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਨੇ ਮਨਾਇਆ ਕੈਨੇਡਾ ਡੇਅ ਮਨਾਇਆ ਡਾ. ਬਲਜਿੰਦਰ ਸੇਖੋਂ ਨੂੰ ਦਿੱਤੀ ਗਈ ਪ੍ਰਭਾਵਸ਼ਾਲੀ ਤੇ ਭਾਵ-ਭਿੰਨੀ ਸ਼ਰਧਾਂਜਲੀ ਨਿਆਗਰਾ ਫਾਲਜ਼ ਹੋਟਲ ਦੇ ਬਾਹਰ ਪੈਰੋਲ ਦੀ ਉਲੰਘਣਾ ਕਰਨ ਵਾਲੇ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਖ਼ੁਦ ਨੂੰ ਪੁਲਿਸ ਵਾਲਾ ਦੱਸਣ ਤੇ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੀ ਭਾਲ `ਚ ਪੁਲਿਸ ਰਾਇਲ ਲਿੰਕਸ ਸਰਕਲ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਆਪਣਾਸਲਾਨਾ ਪੰਜਾਬੀ ਸੱਭਿਆਚਾਰਕ ਸਮਾਗ਼ਮ ਕੋਸਟਾ ਰੀਕਾ ਵਿਚ ਘਰ 'ਤੇ ਹੋਏ ਹਮਲੇ `ਚ ਕੈਨੇਡੀਅਨ ਸੈਲਾਨੀ ਦੀ ਮੌਤ ਅਲਗੋਮਾ ਯੂਨੀਵਰਸਿਟੀ ਨੇ ਕੀਤੀ ਏਆਈ ਅਤੇ ਸਾਫਟਵੇਅਰ ਇੰਜੀਨੀਅਰਿੰਗ 'ਤੇ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦੀ ਮੇਜ਼ਬਾਨੀ ਉੱਚ-ਜੋਖਮ ਵਾਲੇ ਸੈਕਸ ਅਪਰਾਧੀ ਨੇ ਗੁਏਲਫ `ਚ ਜ਼ਮਾਨਤ ਦੀ ਸੁਣਵਾਈ 'ਤੇ ਪੇਸ਼ ਹੋਣ ਤੋਂ ਕੀਤਾ ਇਨਕਾਰ ਬੱਚਿਆਂ ਦੇ ਉਤਪਾਦ ਚੋਰੀ ਕਰਕੇ ਨਸ਼ੀਲੇ ਪਦਾਰਥਾਂ ਲਈ ਬਦਲਣ ਵਾਲਾ ਗਿਰੋਹ ਕਾਬੂ ਟੋਰਾਂਟੋ ਦੇ ਪੂਰਬੀ ਏਂਡ 'ਤੇ ਫਾਇਰਿੰਗ ਦੇ ਮਾਮਲੇ `ਚ ਪੰਜ ਮੁਲਜ਼ਮਾਂ `ਤੇ ਲੱਗੇ ਚਾਰਜ