ਕੈਲਗਰੀ, 26 ਅਗਸਤ (ਪੋਸਟ ਬਿਊਰੋ): ਕੈਲਗਰੀ ਵਿਚ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਥੋਂ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਪੁੱਤਰ ਅਰਜਨ ਗਿੱਲ (20) ਵਜੋਂ ਹੋਈ ਹੈ। ਪ੍ਰਭ ਗਿੱਲ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਹਨ।
ਪੁਲਿਸ ਦਾ ਮੰਨਣਾ ਹੈ ਕਿ 20 ਵਰ੍ਹਿਆਂ ਦਾ ਮੋਟਰਸਾਈਕਲ ਸਵਾਰ ਤੇਜ਼ ਗਤੀ ਨਾਲ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਇਸ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਵਿੱਚ 20 ਸਾਲ ਦੇ ਅਰਜੁਨ ਗਿੱਲ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਨੌਜਵਾਨ ਲਾਲ ਬੱਤੀ 'ਤੇ ਰੁਕਣ ਵਿੱਚ ਅਸਫ਼ਲ ਰਿਹਾ ਅਤੇ ਕਾਰ ਨਾਲ ਟਕਰਾ ਗਿਆ ਜੋਕਿ ਖੱਬੇ ਮੁੜ ਰਹੀ ਸੀ। ਇਸ ਸੜਕ ਹਾਦਸੇ ਤੋਂ ਬਾਅਦ ਗਿੱਲ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। 30 ਵਰ੍ਹਿਆਂ ਦੀ ਕਾਰ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਮੌਕੇ 'ਤੇ ਹੀ ਮੌਜੂਦ ਰਹੀ।
ਪੁਲਿਸ ਦਾ ਮੰਨਣਾ ਹੈ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਸੀ ਜੋ ਕਿ ਟੱਕਰ ਦਾ ਇੱਕ ਕਾਰਨ ਸੀ। ਕੈਲਗਰੀ ਪੁਲਿਸ ਵੱਲੋਂ ਇਸ ਸੜਕ ਹਾਦਸੇ ਬਾਬਤ ਕੋਈ ਵੀ ਜਾਣਕਾਰੀ ਜਾਂ ਵੀਡੀਓ ਫੁਟੇਜ਼ ਹੋਣ 'ਤੇ ਪੁਲਿਸ ਨਾਲ 403-266-1234 ਰਾਹੀਂ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।