ਵਿਨੀਪੈੱਗ, 26 ਅਗਸਤ (ਪੋਸਟ ਬਿਊਰੋ): ਸਟੀਫਨ ਸਕਜੋਟੈਲਵਿਕ, ਜੋ ਕਿ ਵੀਕੈਂਡ `ਤੇ ਉੱਤਰੀ ਮੈਨੀਟੋਬਾ ਵਿੱਚ ਮ੍ਰਿਤਕ ਪਾਇਆ ਗਿਆ ਨਾਰਵੇਈ ਹਾਈਕਰ ਸੀ, ਦਾ ਪਰਿਵਾਰ ਉਸਦੀ ਲਾਸ਼ ਘਰ ਲਿਆਉਣ ਲਈ ਕੈਨੇਡਾ ਆ ਰਿਹਾ ਹੈ। ਪਰਿਵਾਰ ਤੋਂ ਕ੍ਰਿਸ਼ਚੀਅਨ ਡਾਇਰੇਸਨ ਨੇ ਦੱਸਿਆ ਉਹ ਸਟੀਫਨ ਦੀ ਖੋਜ ਲਈ ਸੋਗ ਅਤੇ ਵੱਡੇ ਦੁੱਖ ਵਿੱਚ ਹਨ, ਪਰ ਟੀਮਾਂ ਅਸਲ ਵਿੱਚ ਉਸਨੂੰ ਇੰਨੀ ਜਲਦੀ ਲੱਭਣ ਵਿੱਚ ਕਾਮਯਾਬ ਹੋ ਗਈਆਂ ਤਾਂ ਜੋ ਪਰਿਵਾਰ ਨੂੰ ਅਨਿਸ਼ਚਿਤਤਾ ਵਿੱਚ ਨਾ ਰਹਿਣਾ ਪਵੇ। ਡਾਇਰੇਸਨ ਨੇ ਕਿਹਾ ਕਿ ਪਰਿਵਾਰ ਇਸ ਵੀਕੈਂਡ ਉਸਦੀ ਲਾਸ਼ ਪ੍ਰਾਪਤ ਕਰਨ ਅਤੇ ਉਸਦੀ ਭਾਲ ਕਰਨ ਵਾਲੀਆਂ ਟੀਮਾਂ ਨੂੰ ਮਿਲਣ ਲਈ ਕੈਨੇਡਾ ਆ ਰਿਹਾ ਹੈ।
ਮੈਨੀਟੋਬਾ ਆਰਸੀਐਮਪੀ ਨੇ ਪੁਸ਼ਟੀ ਕੀਤੀ ਕਿ ਸਕਜੋਟੈਲਵਿਕ ਦੀ ਲਾਸ਼ ਐਤਵਾਰ ਸਵੇਰੇ ਹੇਅਸ ਨਦੀ ਦੇ ਨੇੜੇ ਮਿਲੀ ਸੀ। ਹਾਈਕਰ ਦਾ ਨਾਰਵੇਈ ਪਾਇਨੀਅਰਾਂ ਤੋਂ ਪ੍ਰੇਰਿਤ ਹੋ ਕੇ ਜੰਗਲ ‘ਚ ਘੁੰਮਣ ਦਾ ਵੱਡਾ ਸੁਪਨਾ ਸੀ।
ਉਸ ਨੂੰ ਲਭਣ ਲਈ ਫੋਰਟ ਸੇਵਰਨ ਫਸਟ ਨੇਸ਼ਨ, ਆਰਸੀਐਮਪੀ, ਕਮਿਊਨਿਟੀ ਮੈਂਬਰਾਂ ਅਤੇ ਸੰਭਾਲ ਅਧਿਕਾਰੀਆਂ ਦੀ ਮਦਦ ਨਾਲ ਖੋਜ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ। ਟੀਮਾਂ ਨੇ ਹਵਾਈ, ਪੈਦਲ ਅਤੇ ਕਿਸ਼ਤੀ ਦੁਆਰਾ ਉੱਤਰੀ ਮੈਨੀਟੋਬਾ ਜੰਗਲ ਦੀ ਖੋਜ ਕੀਤੀ, ਜਿਸ ਤੋਂ ਬਾਅਦ ਉਸ ਨੂੰ ਲੱਭ ਲਿਆ ਗਿਆ। ਆਰਸੀਐਮਪੀ ਨੇ ਪਹਿਲਾਂ ਕਿਹਾ ਸੀ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸਕਜੋਟੇਲਵਿਕ ਨੇ ਲਾਪਤਾ ਹੋਣ ਤੋਂ ਪਹਿਲਾਂ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਪੁਸ਼ਟੀ ਕੀਤੀ ਕਿ 29 ਸਾਲਾ ਵਿਅਕਤੀ ਦੀ ਲਾਸ਼ ਨਦੀ ਦੇ ਪੱਛਮੀ ਪਾਸੇ ਮਿਲੀ ਸੀ, ਜਿੱਥੋਂ ਉਸਦੀ ਜੈਕੇਟ ਮਿਲੀ ਸੀ।