Welcome to Canadian Punjabi Post
Follow us on

21

May 2025
ਬ੍ਰੈਕਿੰਗ ਖ਼ਬਰਾਂ :
ਟਰੰਪ ਬਣਵਾਉਣਗੇ ਅਮਰੀਕਾ ਲਈ ਇੱਕ ਨਵੀਂ ਗੋਲਡਨ ਡੋਮ ਰੱਖਿਆ ਪ੍ਰਣਾਲੀ, ਪੁਲਾੜ ਤੋਂ ਹਮਲਿਆਂ ਨੂੰ ਵੀ ਰੋਕਿਆ ਜਾ ਸਕੇਗਾਪਾਕਿਸਤਾਨ ਦੇ ਸਿੰਧ ਵਿਚ ਪਾਣੀ ਰੋਕਣ `ਤੇ ਗੁੱਸੇ `ਚ ਆਏ ਲੋਕਾਂ ਨੇ ਗ੍ਰਹਿ ਮੰਤਰੀ ਦਾ ਘਰ ਸਾੜਿਆਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤਪਾਕਿਸਤਾਨ ਵਿੱਚ ਆਰਮੀ ਸਕੂਲ 'ਤੇ ਆਤਮਘਾਤੀ ਹਮਲਾ, 3 ਬੱਚਿਆਂ ਸਮੇਤ 5 ਦੀ ਮੌਤਅਮਰੀਕਾ ਅਤੇ ਜਾਪਾਨ ਸਮੇਤ 7 ਦੇਸ਼ਾਂ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਤਬਾਹ ਕੀਤੀ ਪੀਐੱਲ-15ਈ ਮਿਜ਼ਾਈਲ ਦਾ ਮਲਬਾ ਮੰਗਿਆਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਸੀਆਈਐੱਸਐੱਫ ਅਧਿਕਾਰੀ ਬਣੀਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਦੇ ਸਿਪਾਹੀ ਬਣਨ ਦਾ ਸੱਦਾਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ ਪਾਕਿ-ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ, ਗਿਰੋਹ ਦੇ 6 ਕਾਰਕੁੰਨ ਕਾਬੂ
 
ਲਾਈਫ ਸਟਾਈਲ

ਬਿਊਟੀ ਟਿਪਸ : ਬੇਦਾਗ ਸਕਿਨ ਲਈ ਬੈਸਟ ਹਨ ਇਹ ਘਰੇਲੂ ਫੇਸ ਮਾਸਕ

July 19, 2022 05:09 PM

ਘਰੇਲੂ ਚੀਜ਼ਾਂ ਨਾਲ ਬਣਾਏ ਫੇਸ ਮਾਸਕ ਤੁਹਾਡੇ ਚਿਹਰੇ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੁੰਦਾ ਹੈ ਤੇ ਇਸ ਨਾਲ ਚਿਹਰੇ ਦੀ ਖੂਬਸੂਰਤੀ ਵਧਦੀ ਹੈ, ਕਿਉਂਕਿ ਇਹ ਫੇਸ ਮਾਸਕ ਕੁਦਰਤੀ ਚੀਜ਼ਾਂ ਤੋਂ ਬਣੇ ਹੁੰਦੇ ਹਨ। ਜਿਵੇਂ ਸ਼ਹਿਦ, ਖੀਰਾ, ਕੇਲਾ, ਪਪੀਤਾ ਆਦਿ। ਆਓ ਜਾਣਦੇ ਹਾਂ ਤੁਸੀਂ ਇਨ੍ਹਾਂ ਕੁਦਰਤੀ ਚੀਜ਼ਾਂ ਨਾਲ ਫੇਸ ਮਾਸਕ ਕਿਵੇਂ ਬਣ ਸਕਦੇ ਹੋ :
ਸ਼ਹਿਦ, ਕੇਲੇ, ਪਪੀਤੇ ਦਾ ਫੇਸ ਮਾਸਕ: ਅੱਧੇ ਪੱਕੇ ਕੇਲੇ ਮਸਲ ਲਓ ਅਤੇ ਇਸ ਵਿੱਚ ਦੁੱਧ, ਇੱਕ ਵੱਡਾ ਚਮਚ ਚੰਦਨ ਪਾਊਡਰ ਅਤੇ ਅੱਧਾ ਵੱਡਾ ਚਮਚ ਸ਼ਹਿਦ ਮਿਲਾ ਲਓ। ਇਸ ਮਾਸਕ ਨੂੰ 20-25 ਮਿੰਟ ਤੱਕ ਚਿਹਰੇ ਉੱਤੇ ਲੱਗਾ ਰਹਿਣ ਦੇ ਬਾਅਦ ਹਲਕੇ ਕੋਸੇ ਪਾਣੀ ਨਾਲ ਧੋ ਲਓ। ਇਹ ਮਾਸਕ ਆਇਲੀ ਸਕਿਨ ਲਈ ਬੇਹੱਦ ਲਾਭਦਾਇਕ ਹੈ।
ਦਾਲ ਮਾਸਕ: ਆਇਲੀ ਸਕਿਨ ਲਈ ਵੱਡਾ ਚਮਚ ਮੂੰਗੀ ਦੀ ਦਾਲ ਕੁਝ ਘੰਟੇ ਪਾਣੀ ਵਿੱਚ ਭਿਉਂ ਦਿਓ। ਇਸ ਦੇ ਬਾਅਦ ਇਸ ਨੂੰ ਪੀਸ ਲਓ ਤੇ ਇਸ ਵਿੱਚ ਇੱਕ ਵੱਡਾ ਚਮਚ ਟਮਾਟਰ ਦਾ ਗੁੱਦਾ ਮਿਲਾ ਲਓ। ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਇਸ ਨੂੰ ਚਿਹਰੇ ਉੱਤੇ ਲਾਓ। ਵੀਹ ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਸਕਿਨ ਵਿੱਚ ਚਮਕ ਆਉਂਦੀ ਹੈ।
ਸ਼ਹਿਦ ਅਤੇ ਦਹੀਂ ਦਾ ਮਾਸਕ: ਸ਼ਹਿਦ ਅਤੇ ਦਹੀਂ ਵਿੱਚ ਜ਼ਰਾ ਜਿੰਨੀ ਰੈੱਡ ਵਾਈਨ ਮਿਲਾ ਲਓ। ਇਸ ਨੂੰ ਚਿਹਰੇ ਉੱਤੇ ਵੀਹ ਮਿੰਟ ਤੱਕ ਲਾਈ ਰੱਖਣ ਪਿੱਛੋਂ ਸਾਦੇ ਪਾਣੀ ਨਾਲ ਧੋ ਲਓ। ਇਹ ਟੈਨਿੰਗ ਦੂਰ ਕਰ ਕੇ ਚਮੜੀ ਵਿੱਚ ਚਮਕ ਲਿਆਉਂਦਾ ਹੈ ਅਤੇ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ।
ਖੀਰਾ ਅਤੇ ਪਪੀਤੇ ਦਾ ਮਾਸਕ: ਖੀਰਾ ਅਤੇ ਪੱਕੇ ਪਪੀਤੇ ਦਾ ਗੁੱਦਾ ਦਹੀਂ ਵਿੱਚ ਮਿਕਸ ਕਰ ਲਓ ਅਤੇ ਉਸ ਵਿੱਚ ਦੋ ਛੋਟੇ ਜੌਂ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਲਓ। ਇਸ ਨੂੰ ਚਿਹਰੇ ਅਤੇ ਗਰਦਨ ਉੱਤੇ ਲਾਓ। ਅੱਧੇ ਘੰਟੇ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਚਿਹਰੇ ਵਿੱਚ ਨਿਖਾਰ ਆਏਗਾ।

 
Have something to say? Post your comment