Welcome to Canadian Punjabi Post
Follow us on

17

May 2022
 
ਲਾਈਫ ਸਟਾਈਲ

ਗੋਲ-ਮਟੋਲ ਗੱਲਾਂ ਲਈ ਅਜ਼ਮਾਓ ਇਹ ਘਰੇਲੂ ਨੁਸਖੇ

December 08, 2021 02:03 AM

ਸੁੰਦਰ ਅੱਖਾਂ ਅਤੇ ਬੁੱਲ੍ਹਾਂ ਦੀ ਤਰ੍ਹਾਂ ਹੀ ਗੋਲ ਮਟੋਲ ਗੱਲ੍ਹਾਂ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਹਰ ਨੌਜਵਾਨ ਕੁੜੀ ਗੋਲ-ਮਟੋਲ ਗੱਲ੍ਹਾਂ ਪਾਉਣੀਆਂ ਚਾਹੁੰਦੀ ਹੈ, ਪਰ ਤਣਾਅ ਅਤੇ ਚਿਹਰੇ ਵੱਲ ਠੀਕ ਤਰ੍ਹਾਂ ਨਾ ਦੇਣ ਕਾਰਨ ਗੱਲ੍ਹਾਂ ਪਿਚਕਣ ਲੱਗਦੀਆਂ ਹਨ। ਪਿਚਕੀਆਂ ਹੋਈਆਂ ਗੱਲ੍ਹਾਂ ਉੱਤੇ ਮੇਕਅਪ ਵੀ ਚੰਗਾ ਨਹੀਂ ਲੱਗਦਾ। ਅਜਿਹੇ ਵਿੱਚ ਚਿਹਰੇ ਨੂੰ ਭਰਿਆ ਹੋਇਆ ਵਿਖਾਉਣ ਲਈ ਅਤੇ ਗੋਲ-ਮਟੋਲ ਗੱਲ੍ਹਾਂ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ, ਪਰ ਉਸ ਨਾਲ ਵੀ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ ਵਿੱਚ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਗੋਲ-ਮਟੋਲ ਅਤੇ ਮੋਟੀਆਂ ਗੱਲ੍ਹਾਂ ਬਣਾ ਸਕਦੇ ਹੋ।
ਐਲੋਵੇਰਾ ਜ਼ੈਲ: ਐਲੋਵੇਰਾ ਜ਼ੈਲ ਹਰ ਤਰ੍ਹਾਂ ਦੀ ਚਮੜੀ ਲਈ ਚੰਗੀ ਹੁੰਦੀ ਹੈ। ਇਸ ਨੂੰ ਲਾਉਣ ਨਾਲ ਜਾਂ ਪੀਣ ਨਾਲ ਚਮੜੀ ਤੇ ਸਿਹਤ ਸਮੱਸਿਆ ਦੂਰ ਹੁੰਦੀ ਹੈ। ਚਿਪਕੀਆਂ ਗੱਲ੍ਹਾਂ ਨੂੰ ਗੋਲ-ਮਟੋਲ ਬਣਾਉਣ ਲਈ ਐਲੋਵੇਰਾ ਜ਼ੈਲ ਨੂੰ ਚਿਹਰੇ ਉੱਤੇ ਲਗਾ ਕੇ ਵੀਹ ਤੋਂ ਤੀਹ ਮਿੰਟ ਤੱਕ ਮਸਾਜ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਚਿਹਰਾ ਉਭਰਿਆ ਹੋਇਆ ਨਜ਼ਰ ਆਉਣ ਲੱਗੇਗਾ।
ਸੇਬ ਦਾ ਪੇਸਟ: ਸੇਬ ਵਿੱਚ ਮਿਲਣ ਵਾਲੇ ਨੈਚੁਰਲ ਗੁਣ ਗੱਲ੍ਹਾਂ ਨੂੰ ਹਫਤੇ ਭਰ ਵਿੱਚ ਗੋਲ ਅਤੇ ਫੁੱਲ੍ਹਿਆ ਹੋਇਆ ਬਣਾ ਦਿੰਦਾ ਹੈ। ਪੇਸਟ ਬਣਾਉਣ ਲਈ ਸਭ ਤੋਂ ਪਹਿਲਾਂ ਸੇਬ ਨੂੰ ਬਰੀਕ ਪੀਸ ਲਓ ਤੇ ਫਿਰ ਇਸ ਨੂੰ ਵੀਹ ਤੋਂ ਤੀਹ ਮਿੰਟ ਤੱਕ ਗੱਲ੍ਹਾਂ ਉਤੇ ਲਾ ਕੇ ਰੱਖੋ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਰੋਜ਼ ਇਸ ਪੇਸਟ ਨੂੰ ਲਾਉਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
ਮੇਥੀ ਦਾਣਾ: ਮੇਥੀ ਦਾਣੇ ਵਿੱਚ ਐਂਟੀ ਐਕਸੀਡੈਂਟ ਅਤੇ ਜ਼ਰੂਰੀ ਵਿਟਾਮਨ ਹੁੰਦੇ ਹਨ, ਜੋ ਚਿਹਰੇ ਉੱਤੇ ਪਈਆਂ ਬਰੀਕ ਲਾਈਨਾਂ ਨੂੰ ਗਾਇਬ ਕਰਨ ਦੇ ਨਾਲ ਸਕਿਨ ਵਿੱਚ ਕਸਾਅ ਲਿਆਉਂਦਾ ਹੈ। ਮੇਥੀ ਦਾ ਪੇਸਟ ਬਣਾਉਣ ਲਈ ਇਸ ਨੂੰ ਰਾਤ ਨੂੰ ਭਿਉਂ ਕੇ ਰੱਖ ਦਿਓ ਅਤੇ ਫਿਰ ਇਸ ਨੂੰ ਗੱਲ੍ਹਾਂ ਉੱਤੇ ਗਾੜ੍ਹਾ ਕਰ ਕੇ ਲਾਓ।
ਗੁਲਾਬ ਜਲ ਅਤੇ ਗਲਿਸਰੀਨ-ਗੁਲਾਬ ਜਲ ਸਿਰਫ ਫਟੀਆਂ ਅੱਡੀਆਂ ਅਤੇ ਬੁੱਲ੍ਹਾਂ ਨੂੰ ਮੁਲਾਇਮ ਬਣਾਉਣ ਲਈ ਹੀ ਨਹੀਂ ਸਗੋਂ ਗੱਲ੍ਹਾਂ ਨੂੰ ਗੋਲ-ਮਟੋਲ ਬਣਾਉਣ ਦਾ ਵੀ ਕੰਮ ਕਰਦਾ ਹੈ। ਇਸ ਨੂੰ ਚਿਹਰੇ ਉੱਤੇ ਲਗਾਉਣ ਨਾਲ ਕਸਾਵਟ ਆਉਂਦੀ ਹੈ। ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਚਿਹਰੇ ਉੱਤੇ ਲਗਾ ਕੇ ਇੱਕ ਘੰਟੇ ਤੱਕ ਇਸੇ ਤਰ੍ਹਾਂ ਹੀ ਛੱਡ ਦਿਓ। ਫਿਰ ਚਿਹਰੇ ਤੋਂ ਇਸ ਪੇਸਟ ਨੂੰ ਸਾਫ ਕਰ ਕੇ ਕੋਸੇ ਪਾਣੀ ਨਾਲ ਮੂੰਹ ਧੋ ਲਓ।
ਖੂਬ ਪਾਣੀ ਪੀਓ-ਮੋਟੀਆਂ ਗੱਲ੍ਹਾਂ ਲਈ ਖੂਬ ਨੀਂਦ ਲਓ ਅਤੇ ਬਹੁਤ ਸਾਰਾ ਪਾਣੀ ਪੀਓ। ਦਿਨ ਵਿੱਚ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਪੀਓ। ਅੱਠ ਘੰਟੇ ਸੌਣ ਅਤੇ ਅੱਠ ਗਲਾਸ ਪਾਣੀ ਪੀਣ ਦਾ ਅਸਰ ਚਿਹਰੇ ਉੱਤੇ ਵਿਖਾਈ ਦੇਣ ਲੱਗੇਗਾ।

 
Have something to say? Post your comment