-ਪੁਲਿਸ ਵੱਲੋਂ ਕੀਤੀਆਂ ਗਈਆਂ ਕਈ ਗ੍ਰਿਫ਼ਤਾਰੀਆਂ
ਓਟਵਾ, 14 ਅਗਸਤ (ਪੋਸਟ ਬਿਊਰੋ) : ਆਰਸੀਐਮਪੀ ਨੇ ਇਸ ਬਸੰਤ ਵਿੱਚ ਕੌਰਨਵਾਲ, ਓਂਟਾਰੀਓ 'ਤੇ ਲੱਖਾਂ ਡਾਲਰ ਦਾ ਤੰਬਾਕੂ ਜ਼ਬਤ ਕੀਤਾ ਹੈ ਅਤੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ। ਪੁਲਿਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਧਿਕਾਰੀਆਂ ਨੇ ਇਸ ਸਾਲ 1 ਅਪ੍ਰੈਲ ਤੋਂ 30 ਜੂਨ ਦੇ ਵਿਚਕਾਰ ਨਿਊਯਾਰਕ ਰਾਜ ਤੋਂ ਕੈਨੇਡਾ ਵਿੱਚ ਆ ਰਹੇ ਲਗਭਗ 4 ਲੱਖ 97 ਹਜ਼ਾਰ 419 ਡਾਲਰ ਦੇ ਮੁੱਲ ਦੇ ਤੰਬਾਕੂ ਉਤਪਾਦ ਫੜੇ ਹਨ। ਇਨ੍ਹਾਂ ਉਤਪਾਦਾਂ ਵਿੱਚ 1 ਲੱਖ 94 ਹਜ਼ਾਰ 610 ਸਿਗਾਰ, 2 ਲੱਖ 14 ਹਜ਼ਾਰ 240 ਸਿਗਰਟ, 480 ਨਿਕੋਟੀਨ ਪਾਊਚ, 1,100 ਈ-ਸਿਗਰੇਟ ਵੈਪ ਅਤੇ 590 ਕੈਨਾਬਿਸ ਵੈਪ ਸ਼ਾਮਲ ਹਨ। ਇਹ ਕਾਰਵਾਈ ਕੌਰਨਵਾਲ ਰੀਜਨਲ ਟਾਸਕ ਫੋਰਸ (ਸੀਆਰਟੀਐੱਫ) ਵੱਲੋਂ ਕੀਤੀ ਗਈ ਹੈ।
ਹੋਗਨਸਬਰਗ, ਐਨ.ਵਾਈ. ਦੇ ਇੱਕ 43 ਸਾਲਾ ਵਿਅਕਤੀ 'ਤੇ 26 ਮਾਰਚ ਨੂੰ 1,100 ਈ-ਸਿਗਰੇਟ ਅਤੇ 590 ਕੈਨਾਬਿਸ ਵੈਪਸ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਆਬਕਾਰੀ ਐਕਟ ਦੀ ਉਲੰਘਣਾ ਦੇ ਦੋ ਦੋਸ਼ ਲਾਏ ਗਏ ਸਨ। ਓਹਸਵੇਕਨ, ਓਂਟਾਰੀਓ ਦੇ 25 ਅਤੇ 27 ਸਾਲਾ ਪੁਰਸ਼ਾਂ 'ਤੇ 4 ਅਪ੍ਰੈਲ ਨੂੰ 1 ਲੱਖ 50 ਹਜ਼ਾਰ ਬਿਨਾਂ ਮੋਹਰ ਵਾਲੀਆਂ ਸਿਗਰਟਾਂ ਰੱਖਣ ਦੇ ਦੋਸ਼ ਵਿੱਚ ਆਬਕਾਰੀ ਐਕਟ ਦੇ ਤਹਿਤ ਦੋਸ਼ ਲਾਏ ਗਏ ਸਨ। 25 ਸਾਲਾ ਵਿਅਕਤੀ 'ਤੇ ਸ਼ੱਕੀ ਕੋਕੀਨ ਲਈ ਨਿਯੰਤਰਿਤ ਡਰੱਗਜ਼ ਅਤੇ ਪਦਾਰਥ ਐਕਟ ਦੇ ਤਹਿਤ ਵੀ ਦੋਸ਼ ਲਾਇਆ ਗਿਆ ਸੀ। ਫੋਰਟ ਕੋਵਿੰਗਟਨ, ਐਨ.ਵਾਈ. ਦੀ ਇੱਕ 46 ਸਾਲਾ ਔਰਤ 'ਤੇ 4 ਅਪ੍ਰੈਲ ਨੂੰ 1 ਲੱਖ 80 ਹਜ਼ਾਰ ਬਿਨਾਂ ਮੋਹਰ ਵਾਲੇ ਸਿਗਾਰ ਰੱਖਣ ਦੇ ਦੋਸ਼ ਲੱਗੇ ਸਨ।
ਇਸੇ ਤਰ੍ਹਾਂ ਸਟੌਫਵਿਲ, ਓਂਟਾਰੀਓ ਦੇ ਇੱਕ 22 ਸਾਲਾ ਵਿਅਕਤੀ 'ਤੇ 26 ਮਾਰਚ ਨੂੰ 1,100 ਬਿਨਾਂ ਮੋਹਰ ਵਾਲੀਆਂ ਸਿਗਾਰਾਂ ਰੱਖਣ ਦੇ ਦੋਸ਼ ਲਾਏ ਗਏ ਸਨ। 9 ਅਪ੍ਰੈਲ ਨੂੰ 8,610 ਬਿਨਾਂ ਮੋਹਰ ਵਾਲੇ ਸਿਗਾਰ ਅਤੇ 480 ਨਿਕੋਟੀਨ ਪਾਊਚ ਰੱਖਣ ਦੇ ਦੋਸ਼ ਵਿੱਚ ਆਬਕਾਰੀ ਐਕਟ ਅਤੇ ਕਸਟਮ ਐਕਟ ਦੇ ਤਹਿਤ ਦੋਸ਼ ਲਾਇਆ ਗਿਆ ਸੀ। 20 ਮਈ ਨੂੰ ਅਜੈਕਸ, ਓਨਟਾਰੀਓ ਦੇ ਇੱਕ 23 ਸਾਲਾ ਵਿਅਕਤੀ ਅਤੇ ਸਟੌਫਵਿਲ, ਓਨਟਾਰੀਓ ਦੇ ਇੱਕ 22 ਸਾਲਾ ਵਿਅਕਤੀ 'ਤੇ ਕਥਿਤ ਤੌਰ 'ਤੇ 6,000 ਬਿਨਾਂ ਮੋਹਰ ਵਾਲੇ ਸਿਗਾਰ ਰੱਖਣ ਦੇ ਦੋਸ਼ ਵਿੱਚ ਆਬਕਾਰੀ ਐਕਟ ਦੇ ਤਹਿਤ ਲਾਇਆ ਗਿਆ ਸੀ। 2 ਜੂਨ ਨੂੰ ਕੌਰਨਵਾਲ, ਓਨਟਾਰੀਓ ਦੇ ਇੱਕ 69 ਸਾਲਾ ਵਿਅਕਤੀ 'ਤੇ ਕਥਿਤ ਤੌਰ 'ਤੇ 54 ਹਜ਼ਾਰ 240 ਬਿਨਾਂ ਮੋਹਰ ਵਾਲੇ ਸਿਗਾਰ ਰੱਖਣ ਦੇ ਦੋਸ਼ ਲੱਗੇ ਸਨ।
ਆਰਸੀਐਮਪੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲੀ ਆਮਦਨ ਅਕਸਰ ਸੰਗਠਿਤ ਅਪਰਾਧ ਗਤੀਵਿਧੀਆਂ, ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਦਾ ਸਮਰਥਨ ਕਰਦੀ ਹੈ। ਤਸਕਰੀ, ਨਸ਼ੀਲੇ ਪਦਾਰਥਾਂ ਦੀ ਦਰਾਮਦ, ਤਸਕਰੀ, ਜਾਂ ਕਬਜ਼ੇ ਨਾਲ ਸਬੰਧਤ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਓਂਟਾਰੀਓ ਆਰਸੀਐਮਪੀ ਨਾਲ 1-800-387-0020 'ਤੇ, ਗੁਪਤ ਸੀਬੀਐਸਏ ਬਾਰਡਰ ਵਾਚ ਟੋਲ-ਫ੍ਰੀ ਲਾਈਨ 1-888-502-9060 'ਤੇ ਜਾਂ ਗੁਪਤ ਰੂਪ ਵਿੱਚ ਕ੍ਰਾਈਮ ਸਟਾਪਰਜ਼ ਰਾਹੀਂ 1-800-222-8477 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।