ਐਡਮਿੰਟਨ, 21 ਜੁਲਾਈ (ਪੋਸਟ ਬਿਊਰੋ): ਐਡਮਿੰਟਨ ਵਿੱਚ ਹੋ ਰਹੀ 2025 ਸਪੀਡੋ ਜੂਨੀਅਰ ਏਲੀਟ ਨੈਸ਼ਨਲ ਚੈਂਪੀਅਨਸਿ਼ਪ ਵਿੱਚ ਇੱਕ ਸਥਾਨਕ ਗੋਤਾਖੋਰ ਨੇ ਲਗਾਤਾਰ ਦੂਜੇ ਸਾਲ ਤਿੰਨ ਸੋਨ ਤਮਗੇ ਜਿੱਤੇ ਹਨ। ਕੈਲਗਰੀ ਦੇ ਚੇਜ਼ ਸ਼ਾਅ ਨੇ ਮੁੰਡਿਆਂ ਦੇ ਗਰੁੱਪ ਬੀ (14 ਜਾਂ 15 ਸਾਲ ਦੀ ਉਮਰ ਦੇ ਡਾਈਵਰ) ਇੱਕ ਮੀਟਰ ਡਾਈਵਿੰਗ ਮੁਕਾਬਲੇ ਵਿੱਚ 365.20 ਅੰਕ ਪ੍ਰਾਪਤ ਕੀਤੇ, ਜਿਸ ਨਾਲ ਉਸਨੂੰ ਸ਼੍ਰੇਣੀ ਵਿੱਚ ਸੋਨ ਤਮਗਾ ਮਿਲਿਆ। ਉਸਨੇ ਤਿੰਨ ਮੀਟਰ ਮੁਕਾਬਲੇ ਅਤੇ ਪਲ