Welcome to Canadian Punjabi Post
Follow us on

19

June 2025
 
ਖੇਡਾਂ

ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ

June 05, 2025 08:33 AM

ਲੰਡਨ, 5 ਜੂਨ (ਪੋਸਟ ਬਿਊਰੋ): ਇੰਗਲੈਂਡ ਨੇ 20 ਜੂਨ ਤੋਂ ਸ਼ੁਰੂ ਹੋਣ ਵਾਲੇ ਭਾਰਤ ਖ਼ਿਲਾਫ ਪਹਿਲੇ ਟੈਸਟ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਵੱਲੋਂ ਬੇਨ ਸਟੋਕਸ ਟੀਮ ਦੀ ਅਗਵਾਈ ਕਰਨਗੇ। ਜੋਸ਼ ਟੰਗ ਅਤੇ ਸੈਮ ਕੁੱਕ ਇਸ ਟੀਮ `ਚ ਨਵੇਂ ਚਿਹਰੇ ਹੋਣਗੇ। ਇਸ ਦੇ ਨਾਲ ਹੀ ਕ੍ਰਿਸ ਵੋਕਸ ਦੀ ਵਾਪਸੀ ਹੋਈ ਹੈ।
ਜਿ਼ਕਰਯੋਗ ਹੈ ਕਿ 6 ਜੂਨ ਤੋਂ ਸ਼ੁਰੂ ਹੋਣ ਵਾਲੇ ਇੰਡੀਆ-ਏ ਵਿਰੁੱਧ ਅਣਅਧਿਕਾਰਤ ਮੈਚ `ਚ ਜੋਸ਼ ਟੰਗ ਅਤੇ ਵੋਕਸ ਵੀ ਇੰਗਲੈਂਡ ਲਾਇਨਜ਼ ਟੀਮ ਦਾ ਹਿੱਸਾ ਹਨ। ਇਸ ਦੇ ਨਾਲ ਹੀ ਜੈਮੀ ਓਵਰਟਨ ਦੀ ਵੀ ਵਾਪਸੀ ਹੋਈ ਹੈ।
ਭਾਰਤ ਖ਼ਿਲਾਫ ਪਹਿਲੇ ਟੈਸਟ ਲਈ ਇੰਗਲੈਂਡ ਟੀਮ
ਬੇਨ ਸਟੋਕਸ (ਕਪਤਾਨ), ਸ਼ੋਏਬ ਬਸ਼ੀਰ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਸੈਮ ਕੁੱਕ, ਜੈਕ ਕਰੌਲੀ, ਬੇਨ ਡਕੇਟ, ਜੈਮੀ ਓਵਰਟਨ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।
ਜੋਸ਼ ਟੰਗ ਅਤੇ ਕੁੱਕ ਹਾਲ ਹੀ `ਚ ਜ਼ਿੰਬਾਬਵੇ ਵਿਰੁੱਧ ਚਾਰ ਦਿਨਾਂ ਟੈਸਟ ਵਿੱਚ ਟੀਮ ਦਾ ਹਿੱਸਾ ਸਨ। ਟੰਗ ਇੱਕ ਮੱਧਮ ਗਤੀ ਦੇ ਗੇਂਦਬਾਜ਼ ਹਨ, ਜਦੋਂਕਿ ਕੁੱਕ ਇੱਕ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਹਨ। ਇਸ ਤੋਂ ਇਲਾਵਾ, ਓਵਰਟਨ ਵੀ ਖੇਡਦੇ ਨਜ਼ਰ ਆਉਣਗੇ, ਜੋ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵੀ ਕਰ ਸਕਦਾ ਹੈ। ਟੀਮ ਨੂੰ ਐਟਕਿੰਸਨ ਦੀ ਘਾਟ ਮਹਿਸੂਸ ਹੋਵੇਗੀ, ਜੋ ਸੱਟ ਕਾਰਨ ਪਹਿਲੇ ਟੈਸਟ ਲਈ ਟੀਮ ਦਾ ਹਿੱਸਾ ਨਹੀਂ ਹੋਣਗੇ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਇੱਕ ਦਿਨਾ ਕ੍ਰਿਕਟ ਤੋਂ ਲਿਆ ਸੰਨਿਆਸ ਇੰਗਲੈਂਡ ਦੌਰੇ ਲਈ ਸ਼ੁਭਮਨ ਗਿੱਲ ਭਾਰਤੀ ਟੈਸਟ ਲੜੀ ਦੇ ਬਣੇ ਕਪਤਾਨ ਸਾਬਕਾ ਭਾਰਤੀ ਕ੍ਰਿਕਟਰ ਗੱਬਰ ਨੇ ਗੁਰੂਗ੍ਰਾਮ `ਚ ਖਰੀਦਿਆ ਲਗਜ਼ਰੀ ਫਲੈਟ