Welcome to Canadian Punjabi Post
Follow us on

19

June 2025
 
ਖੇਡਾਂ

ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ

June 09, 2025 05:51 AM

ਮਿਊਨਿਖ, 9 ਜੂਨ (ਪੋਸਟ ਬਿਊਰੋ): ਪੁਰਤਗਾਲ ਨੇ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਸਪੇਨ ਨੂੰ ਪੈਨਲਟੀ ਸ਼ੂਟਆਊਟ ‘ਚ 5-3 ਨਾਲ ਹਰਾ ਕੇ ਆਪਣਾ ਦੂਜਾ ਖਿਤਾਬ ਆਪਣੇ ਨਾਂ ਕਰ ਲਿਆ।
ਫਾਈਨਲ ਦੀ ਸ਼ੁਰੂਆਤ ਪੁਰਤਗਾਲ ਲਈ ਚੰਗੀ ਨਹੀਂ ਰਹੀ। 21ਵੇਂ ਮਿੰਟ `ਚ ਸਪੇਨ ਦੇ ਮਾਰਟਿਨ ਨੇ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ, ਸਪੈਨਿਸ਼ ਟੀਮ ਇਸ ਲੀਡ ਨੂੰ ਜਿ਼ਆਦਾ ਦੇਰ ਤੱਕ ਬਰਕਰਾਰ ਨਹੀਂ ਰੱਖ ਸਕੀ। 26ਵੇਂ ਮਿੰਟ `ਚ ਨੂਨੋ ਮੈਂਡੇਸ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਹਾਫ ਟਾਈਮ ਤੋਂ ਪਹਿਲਾਂ, ਸਪੇਨ ਦੇ ਮਿਕੇਲ ਓਯਾਰਜ਼ਾਬੇ ਨੇ ਗੋਲ ਕਰਕੇ ਸਪੇਨ ਨੂੰ 2-1 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ, ਰੋਨਾਲਡੋ ਨੇ 61ਵੇਂ ਮਿੰਟ `ਚ ਇੱਕ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ, ਪੂਰੇ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਰਿਹਾ। ਫਿਰ ਮੈਚ 30 ਮਿੰਟ ਦੇ ਵਾਧੂ ਸਮੇਂ ‘ਚ ਚਲਾ ਗਿਆ। ਉਸ `ਚ ਵੀ ਕੋਈ ਗੋਲ ਨਹੀਂ ਹੋ ਸਕਿਆ। ਫਿਰ ਮੈਚ ਪੈਨਲਟੀ ਸ਼ੂਟਆਊਟ `ਚ ਚਲਿਆ ਗਿਆ।
ਇਸ `ਚ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਮਹੱਤਵਪੂਰਨ ਬਰਾਬਰੀ ਦਾ ਗੋਲ ਕੀਤਾ, ਪਰ ਬਾਅਦ `ਚ ਉਹ ਸੱਟ ਕਾਰਨ ਮੈਦਾਨ ਤੋਂ ਬਾਹਰ ਚਲਿਆ ਗਿਆ। ਮੈਚ ਦੀ ਸ਼ੁਰੂਆਤ `ਚ ਦੋਵੇਂ ਟੀਮਾਂ ਹਮਲਾਵਰ ਖੇਡੀਆਂ। ਸਪੇਨ ਨੇ 21ਵੇਂ ਮਿੰਟ ‘ਚ ਮਾਰਟਿਨ ਜ਼ੁਬੀਮੇਂਡੀ ਦੇ ਗੋਲ ਨਾਲ ਲੀਡ ਹਾਸਿਲ ਕੀਤੀ। ਪੁਰਤਗਾਲ ਨੇ ਪੰਜ ਮਿੰਟ ਬਾਅਦ ਨੂਨੋ ਮੈਂਡੇਸ ਦੇ ਪਹਿਲੇ ਅੰਤਰਰਾਸ਼ਟਰੀ ਗੋਲ ਨਾਲ ਸਕੋਰ ਬਰਾਬਰ ਕਰ ਦਿੱਤਾ।
ਰੋਨਾਲਡੋ ਨੇ ਖੁਲਾਸਾ ਕੀਤਾ ਕਿ ਉਹ ਫਾਈਨਲ ਵਿੱਚ ਸੱਟ ਨਾਲ ਖੇਡ ਰਿਹਾ ਸੀ। ਰੋਨਾਲਡੋ ਨੇ ਕਿਹਾ ਕਿ ਮੈਨੂੰ ਇਹ ਵਾਰਮ-ਅੱਪ ਦੌਰਾਨ ਹੀ ਮਹਿਸੂਸ ਹੋਇਆ, ਮੈਂ ਕੁਝ ਸਮੇਂ ਲਈ ਇਹ ਮਹਿਸੂਸ ਕਰ ਰਿਹਾ ਸੀ, ਪਰ ਜੇਕਰ ਮੈਨੂੰ ਰਾਸ਼ਟਰੀ ਟੀਮ ਲਈ ਆਪਣੀ ਲੱਤ ਤੋੜਨੀ ਪੈਂਦੀ, ਤਾਂ ਮੈਂ ਇਸਨੂੰ ਤੋੜ ਦਿੰਦਾ। ਇਹ ਇੱਕ ਟਰਾਫੀ ਲਈ ਸੀ, ਮੈਨੂੰ ਖੇਡਣਾ ਪਿਆ ਅਤੇ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।
ਹਾਫ ਟਾਈਮ ਤੋਂ ਪਹਿਲਾਂ 45ਵੇਂ ਮਿੰਟ `ਚ, ਮਿਕੇਲ ਓਯਾਰਜ਼ਾਬਾਲ ਨੇ ਪੇਡਰੀ ਦੇ ਪਾਸ ਨੂੰ ਗੋਲ `ਚ ਬਦਲਿਆ ਅਤੇ ਸਪੇਨ ਨੂੰ 2-1 ਦੀ ਲੀਡ ਦਿਵਾਈ। ਦੂਜੇ ਹਾਫ ‘ਚ ਰੋਨਾਲਡੋ ਨੇ ਮੈਚ ਦੇ 61ਵੇਂ ਮਿੰਟ ‘ਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ, ਇਹ ਰੋਨਾਲਡੋ ਦੇ ਕਰੀਅਰ ਦਾ 938ਵਾਂ ਗੋਲ ਸੀ। ਇਸ ਦੇ ਨਾਲ ਹੀ, ਵਾਧੂ ਸਮੇਂ `ਚ ਕੋਈ ਗੋਲ ਨਹੀਂ ਹੋਇਆ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਇੱਕ ਦਿਨਾ ਕ੍ਰਿਕਟ ਤੋਂ ਲਿਆ ਸੰਨਿਆਸ ਇੰਗਲੈਂਡ ਦੌਰੇ ਲਈ ਸ਼ੁਭਮਨ ਗਿੱਲ ਭਾਰਤੀ ਟੈਸਟ ਲੜੀ ਦੇ ਬਣੇ ਕਪਤਾਨ ਸਾਬਕਾ ਭਾਰਤੀ ਕ੍ਰਿਕਟਰ ਗੱਬਰ ਨੇ ਗੁਰੂਗ੍ਰਾਮ `ਚ ਖਰੀਦਿਆ ਲਗਜ਼ਰੀ ਫਲੈਟ