-ਸਿਰਾਜ ਨੇ 5 ਵਿਕਟਾਂ ਲੈ ਕੇ ਮੈਚ ਦਾ ਪਾਸਾ ਪਲਟਿਆ
ਲੰਡਨ, 4 ਅਗਸਤ (ਪੋਸਟ ਬਿਊਰੋ): ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾ ਰਿਹਾ ਓਵਲ ਟੈਸਟ ਇੱਕ ਦਿਲਚਸਪ ਮੋੜ 'ਤੇ ਆ ਗਿਆ ਸੀ ਜੋ ਭਾਰਤ ਨੇ ਜਿੱਤ ਲਿਆ ਹੈ। ਸੋਮਵਾਰ ਮੈਚ ਦੇ ਆਖਰੀ ਦਿਨ ਪਹਿਲੇ ਸੈਸ਼ਨ `ਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ ਆਊਟ ਕਰ ਦਿੱਤਾ। 374 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 367 ਦੌੜਾਂ ਬਣਾਕੇ ਆਊਟ ਹੋ ਗਈ। ਸਿਰਾਜ ਨੇ 5 ਵਿਕਟਾਂ ਲੈ ਕੇ ਮੈਚ ਦਾ ਪਾਸਾ ਪਲਟਿਆ ਦਿੱਤਾ।