Welcome to Canadian Punjabi Post
Follow us on

19

June 2025
ਬ੍ਰੈਕਿੰਗ ਖ਼ਬਰਾਂ :
ਡ੍ਰੇਟਨ ਵੈਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ `ਚ ਤਿੰਨ 'ਤੇ ਲੱਗੇ ਦੋਸ਼ਰਿਡੋ ਨਦੀ ਵਿੱਚ ਤੈਰਦੇ ਸਮੇਂ ਇੱਕ ਨੌਜਵਾਨ ਡੁੱਬਿਆ, ਮੌਤਚੋਰੀ ਹੋਈਆਂ ਵਾਹਨ ਨੰਬਰ ਪਲੇਟਾਂ ਦੀ ਦੁਰਵਰਤੋਂ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸਕਰਾਸ-ਓਂਟਾਰੀਓ ਜਾਂਚ ਤੋਂ ਬਾਅਦ 25 ਮੁਲਜ਼ਮਾਂ `ਤੇ ਲੱਗੇ 197 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਚਾਰਜਿਜ਼ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਕਿਹਾ- ਜੰਗ ਸ਼ੁਰੂ ਹੋ ਗਈ ਹੈ, ਯਹੂਦੀ ਸ਼ਾਸਨ 'ਤੇ ਕੋਈ ਰਹਿਮ ਨਹੀਂਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G7 ਸੰਮੇਲਨ ਵਿੱਚ ਕਿਹਾ- ਭਾਰਤ-ਕੈਨੇਡਾ ਸਬੰਧ ਬਹੁਤ ਮਹੱਤਵਪੂਰਨਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਨਾਇਬ ਤਹਿਸੀਲਦਾਰ ਗ੍ਰਿਫ਼ਤਾਰਟੋਰਾਂਟੋ ਡਾਊਨਟਾਊਨ ਵਿੱਚ ਡਕੈਤੀ ਅਤੇ ਜ਼ਬਰਦਸਤੀ ਦੀ ਜਾਂਚ ਦੇ ਸਬੰਧ `ਚ 2 ਗ੍ਰਿਫ਼ਤਾਰ, 1 ਫ਼ਰਾਰ
 
ਖੇਡਾਂ

IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ

June 03, 2025 10:38 PM

ਅਹਿਮਦਾਬਾਦ, 3 ਜੂਨ (ਪੋਸਟ ਬਿਊਰੋ): ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਆਪਣਾ ਪਹਿਲਾ ਆਈਪੀਐੱਲ ਖਿਤਾਬ ਜਿੱਤ ਲਿਆ ਹੈ। ਰਾਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ। ਵਿਰਾਟ ਕੋਹਲੀ ਤੇ ਦੀ ਟੀਮ ਨੇ 18 ਸਾਲਾਂ ਵਿਚ ਪਹਿਲੀ ਵਾਰ ਆਈਪੀਐੱਲ ਵਿਚ ਖਿਤਾਬੀ ਜਿੱਤ ਦਰਜ ਕੀਤੀ ਹੈ। ਪੰਜਾਬ ਦੀ ਟੀਮ ਬੰਗਲੂਰੂ ਵੱਲੋਂ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ।
ਪੰਜਾਬ ਲਈ ਸ਼ਸ਼ਾਂਕ ਸਿੰਘ ਨੇ 30 ਗੇਂਦਾਂ ਵਿਚ 61 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿਚ 3 ਚੌਕੇ ਤੇ 6 ਛੱਕੇ ਵੀ ਸ਼ਾਮਿਲ ਹਨ। ਹੋਰਨਾਂ ਬੱਲੇਬਾਜ਼ਾਂ ਵਿਚ ਜੋਸ਼ ਇਗਲਿਸ਼ ਨੇ 23 ਗੇਂਦਾਂ ’ਤੇ 39 ਦੌੜਾਂ ਬਣਾਈਆਂ। ਕਪਤਾਨ ਅਈਅਰ ਜੋ ਦੂਜੇ ਕੁਆਲੀਫਾਇਰ ਵਿਚ ਟੀਮ ਦੀ ਜਿੱਤ ਦੇ ਹੀਰੋ ਸਨ, 1 ਦੌੜ ਬਣਾ ਕੇ ਆਊਟ ਹੋ ਗਿਆ। ਪੀ.ਆਰੀਆ ਨੇ 24 ਤੇ ਪ੍ਰਭਸਿਮਰਨ ਸਿੰਘ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਰਾਇਲ ਚੈਲੇਂਜਰਜ਼ ਬੰਗਲੂਰੂ ਲਈ ਭੁਵਨੇਸ਼ਵਰ ਕੁਮਾਰ ਤੇ ਕਰੁਨਾਲ ਪੰਡਿਆ ਨੇ ਦੋ ਦੋ ਅਤੇ ਵਾਈ. ਦਿਆਲ, ਜੋਸ਼ ਹੇਜ਼ਲਵੁੱਡ ਤੇ ਆਰ.ਸ਼ੈਪਰਡ ਨੇ ਇਕ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਨੇ ਪੰਜਾਬ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦੇ ਮਿਲੇ ਸੱਦੇ ’ਤੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 190 ਦੌੜਾਂ ਬਣਾਈਆਂ।
ਬੰਗਲੂਰੂ ਦੀ ਟੀਮ ਲਈ ਵਿਰਾਟ ਕੋਹਲੀ ਨੇ 43, ਕਪਤਾਨ ਰਜਤ ਪਾਟੀਦਾਰ ਨੇ 26, ਲਿਆਮ ਲਿਵਿੰਗਸਟੋਨ 25, ਮਯੰਕ ਅਗਰਵਾਲ ਤੇ ਜਿਤੇਸ਼ ਸ਼ਰਮਾ ਨੇ 24-24 ਦੌੜਾਂ ਦਾ ਯੋਗਦਾਨ ਪਾਇਆ।
ਪੰਜਾਬ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਵਿਚ ਤਿੰਨ ਵਿਕਟਾਂ ਲਈਆਂ। ਹੋਰਨਾਂ ਗੇਂਦਬਾਜ਼ਾਂ ਵਿਚ ਕਾਇਲੀ ਜੈਮੀਸਨ ਨੇ 48 ਦੌੜਾਂ ਬਦਲੇ ਤਿੰਨ ਵਿਕਟ ਲਏ ਜਦੋਂਕਿ ਇੱਕ ਇੱਕ ਵਿਕਟ ਅਜ਼ਮਤਉੱਲਾ ਓਮਰਜ਼ਈ, ਯੁਜ਼ਵੇਂਦਰ ਚਹਿਲ ਤੇ ਵਾਇਸ਼ੈਕ ਵਿਜੈ ਕੁਮਾਰ ਨੇ ਲਈ।

 

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਇੱਕ ਦਿਨਾ ਕ੍ਰਿਕਟ ਤੋਂ ਲਿਆ ਸੰਨਿਆਸ ਇੰਗਲੈਂਡ ਦੌਰੇ ਲਈ ਸ਼ੁਭਮਨ ਗਿੱਲ ਭਾਰਤੀ ਟੈਸਟ ਲੜੀ ਦੇ ਬਣੇ ਕਪਤਾਨ ਸਾਬਕਾ ਭਾਰਤੀ ਕ੍ਰਿਕਟਰ ਗੱਬਰ ਨੇ ਗੁਰੂਗ੍ਰਾਮ `ਚ ਖਰੀਦਿਆ ਲਗਜ਼ਰੀ ਫਲੈਟ