ਨਵੀਂ ਦਿੱਲੀ, 12 ਮਈ (ਪੋਸਟ ਬਿਊਰੋ): ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਕੋਹਲੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਲਿਖਿਆ ਕਿ ਟੈਸਟ ਕ੍ਰਿਕਟ ਨੇ ਮੇਰਾ ਇਮਤਿਹਾਨ ਲਿਆ, ਮੈਨੂੰ ਆਕਾਰ ਦਿੱਤਾ, ਮੈਨੂੰ ਉਹ ਸਬਕ ਸਿਖਾਏ ਜੋ ਮੈਂ ਜਿ਼ੰਦਗੀ ਭਰ ਯਾਦ ਰੱਖਾਂਗਾ।
ਕੋਹਲੀ ਨੇ 10 ਮਈ ਨੂੰ ਬੀਸੀਸੀਆਈ ਨੂੰ ਕਿਹਾ ਸੀ ਕਿ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਾ ਚਾਹੁੰਦਾ ਹਾਂ। ਬੋਰਡ ਨੇ ਕੋਹਲੀ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। 11 ਮਈ ਨੂੰ ਬੋਰਡ ਦੇ ਇੱਕ ਅਧਿਕਾਰੀ ਨੇ ਵੀ ਉਨ੍ਹਾਂ ਨਾਲ ਗੱਲ ਕੀਤੀ।
ਦਸੰਬਰ/ਜਨਵਰੀ ਵਿੱਚ ਆਸਟ੍ਰੇਲੀਆ ਵਿੱਚ ਹੋਈ ਬਾਰਡਰ-ਗਾਵਸਕਰ ਲੜੀ ਵਿੱਚ ਵਿਰਾਟ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ। ਉਨ੍ਹਾਂ ਨੇ ਇਸ ਲੜੀ ਵਿੱਚ 23.75 ਦੀ ਔਸਤ ਨਾਲ ਦੌੜਾਂ ਬਣਾਈਆਂ। ਇਸ ਦੇ ਨਾਲ ਹੀ, 8 ਵਿੱਚੋਂ 7 ਵਾਰ ਉਹ ਆਫ ਸਟੰਪ ਦੇ ਬਾਹਰ ਇੱਕ ਗੇਂਦ 'ਤੇ ਆਊਟ ਹੋਏ। ਬੀਜੀਟੀ ਵਿੱਚ, ਕੋਹਲੀ ਨੇ 9 ਪਾਰੀਆਂ ਵਿੱਚ 190 ਦੌੜਾਂ ਬਣਾਈਆਂ। ਇਸ ਵਿੱਚ ਇੱਕ ਸੈਂਕੜਾ ਸ਼ਾਮਿਲ ਸੀ।
ਵਿਰਾਟ ਕੋਹਲੀ ਨੇ 123 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ 30 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ ਹਨ। ਵਿਰਾਟ ਨੇ 7 ਦੋਹਰੇ ਸੈਂਕੜੇ ਲਗਾਏ। ਉਨ੍ਹਾਂ ਨੂੰ 2017 ਅਤੇ 2018 ਵਿੱਚ ਟੈਸਟ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਸੀ।