Welcome to Canadian Punjabi Post
Follow us on

11

July 2025
 
ਖੇਡਾਂ

ਇੰਗਲੈਂਡ ਦੌਰੇ ਲਈ ਸ਼ੁਭਮਨ ਗਿੱਲ ਭਾਰਤੀ ਟੈਸਟ ਲੜੀ ਦੇ ਬਣੇ ਕਪਤਾਨ

May 25, 2025 08:35 AM

ਨਵੀਂ ਦਿੱਲੀ, 25 ਮਈ (ਪੋਸਟ ਬਿਊਰੋ):ਬੀਸੀਸੀਆਈ ਵੱਲੋਂ ਇੰਗਲੈਂਡ ਵਿਰੁੱਧ ਟੈਸਟ ਲੜੀ ਲਈ ਟੀਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਦਾ ਨਵਾਂ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਹੈ। ਲਗਭਗ 47 ਸਾਲਾਂ ਬਾਅਦ, ਇਹ ਕਮਾਨ ਪੰਜਾਬ ਦੇ ਇੱਕ ਕ੍ਰਿਕਟਰ ਨੂੰ ਸੌਂਪੀ ਗਈ ਹੈ। 25 ਸਾਲਾ ਸ਼ੁਭਮਨ ਗਿੱਲ ਜੂਨ ਵਿੱਚ ਇੰਗਲੈਂਡ ਦੌਰੇ `ਤੇ ਟੀਮ ਦੀ ਕਪਤਾਨੀ ਕਰਨਗੇ। ਉਹ ਪੰਜਾਬ ਤੋਂ ਬਣਨ ਵਾਲਾ ਤੀਜਾ ਕਪਤਾਨ ਬਣਿਆ। ਉਨ੍ਹਾਂ ਤੋਂ ਪਹਿਲਾਂ ਲਾਲਾ ਅਮਰਨਾਥ ਅਤੇ ਬਿਸ਼ਨ ਸਿੰਘ ਬੇਦੀ ਟੈਸਟ ਮੈਚਾਂ ਵਿੱਚ ਕਪਤਾਨੀ ਕਰ ਚੁੱਕੇ ਹਨ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੈਸਟ ਕ੍ਰਿਕਟ ਵਿੱਚ ਨਵਾਂ ਉਪ-ਕਪਤਾਨ ਚੁਣਿਆ ਗਿਆ ਹੈ, ਜਿਸਦਾ ਮਤਲਬ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਲੀਡਰਸ਼ਿਪ ਦੀ ਭੂਮਿਕਾ ਤੋਂ ਖੁੰਝਾਇਆ ਗਿਆ ਹੈ। ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰ ਦੁਆਰਾ ਐਲਾਨੀ ਗਈ ਟੀਮ ਵਿੱਚੋਂ ਬਾਹਰ ਰੱਖੇ ਗਏ ਵੱਡੇ ਨਾਵਾਂ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਬੱਲੇਬਾਜ਼ ਸ਼੍ਰੇਅਸ ਅਈਅਰ ਸ਼ਾਮਲ ਸਨ। ਦਿੱਗਜ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਟੈਸਟ ਸੰਨਿਆਸ ਤੋਂ ਬਾਅਦ, ਭਾਰਤ ਲਈ ਇੱਕ ਨਵਾਂ ਦੌਰ ਸ਼ੁਰੂ ਹੋਣ ਦੀ ਉਮੀਦ ਹੈ।
ਪੂਰੀ ਭਾਰਤੀ ਟੀਮ: ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਬੀ ਸਾਈ ਸੁਧਰਸਨ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਨਿਤੀਸ਼ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਆਕਾਸ਼ ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ