Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ ਮੈਨੇਜਰ ਬਣੀ ਹਿਨਾ ਮੁਨੱਵਰ

February 04, 2025 05:48 AM

ਇਸਲਾਮਾਬਾਦ, 4 ਫਰਵਰੀ (ਪੋਸਟ ਬਿਊਰੋ): ਪਾਕਿਸਤਾਨ ਕ੍ਰਿਕਟ ਬੋਰਡ ਨੇ ਹਿਨਾ ਮੁਨੱਵਰ ਨੂੰ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ (ਆਪਰੇਸ਼ਨਜ਼) ਮੈਨੇਜਰ ਨਿਯੁਕਤ ਕੀਤਾ ਹੈ। ਉਹ ਅਗਾਮੀ ਤਿਕੋਣੀ ਲੜੀ ਤੇ ਚੈਂਪੀਅਨਜ਼ ਟਰਾਫੀ 2025, ਜੋ 19 ਫਰਵਰੀ ਤੋਂ ਕਰਾਚੀ ਵਿਚ ਸ਼ੁਰੂ ਹੋ ਰਹੀ ਹੈ, ਤੋਂ ਇਹ ਨਵੀਂ ਜਿ਼ੰਮੇਵਾਰੀ ਸੰਭਾਲਣਗੇ।
ਹਿਨਾ ਮੁਨੱਵਰ ਸੁਰੱਖਿਆ ਤੇ ਸੰਚਾਲਨ ਦੇ ਖੇਤਰ ਵਿਚ ਮਾਹਿਰ ਹੈ। ਉਨ੍ਹਾਂ ਨੇ ਸਵਾਤ ਖੇਤਰ ਵਿਚ ਫਰੰਟੀਅਰ ਕਾਂਸਟੇਬੁਲਰੀ (ਐੱਫਸੀ) ਵਿਚ ਸੇਵਾਵਾਂ ਦਿੱਤੀਆਂ ਹਨ, ਜੋ ਵੱਡੇ ਜੋਖ਼ਮ ਵਾਲਾ ਇਲਾਕਾ ਮੰਨਿਆ ਜਾਂਦਾ ਹੈ।
ਹਿਨਾ ਦੀ ਚੋਣ ਨੇ ਕ੍ਰਿਕਟ ਪ੍ਰੇਮੀਆਂ, ਮਾਹਿਰਾਂ ਤੇ ਮੀਡੀਆ ਵਿਚ ਉਤਸੁਕਤਾ ਪੈਦਾ ਕੀਤੀ ਹੈ। ਪੀਸੀਬੀ ਨਾਲ ਜੁੜੇ ਸੂਤਰ ਮੁਤਾਬਕ ਹਿਨਾ ਮੁਨੱਵਰ ਦੀ ਨਿਯੁਕਤੀ ਟੀਮ ਮੈਨੇਜਮੈਂਟ ਤੇ ਖਿਡਾਰੀਆਂ ਦਰਮਿਆਨ ਸੰਚਾਲਨ ਨੂੰ ਸੁਚਾਰੂ ਬਣਾਉਣ ਦੇ ਮੰਤਵ ਨਾਲ ਕੀਤੀ ਗਈ ਹੈ। ਉਸ ਨੇ ਰਣਨੀਤਕ ਤੇ ਅਗਵਾਈ ਜਿਹੀ ਭੂਮਿਕਾਵਾਂ ਵਿਚ ਕੰਮ ਕੀਤਾ ਹੈ, ਜਿਸ ਕਰਕੇ ਉਸ ਨੂੰ ਪ੍ਰਸ਼ਾਸਨਿਕ ਕਾਰਜਾਂ ਦਾ ਚੰਗਾ ਤਜਰਬਾ ਹੈ। ਉਂਝ ਸੀਨੀਅਰ ਸੇਵਾਮੁਕਤ ਨੌਕਰਸ਼ਾਹ ਨਵੀਦ ਅਕਬਰ ਚੀਮਾ ਟੀਮ ਮੈਨੇਜਰ ਵਜੋਂ ਭੂਮਿਕਾ ਨਿਭਾਉਂਦੇ ਰਹਿਣਗੇ।
ਪੀਸੀਬੀ ਦਾ ਮੰਨਣਾ ਹੈ ਕਿ ਹਿਨਾ ਮੁਨੱਵਰ ਦੀ ਨਿਯੁਕਤੀ ਟੀਮ ਪ੍ਰਬੰਧਨ ਵਿੱਚ ਇੱਕ ਸੰਗਠਿਤ ਅਤੇ ਪ੍ਰਭਾਵੀ ਮਾਹੌਲ ਪੈਦਾ ਕਰੇਗੀ ਅਤੇ ਪੁਰਸ਼ ਕ੍ਰਿਕਟ ਟੀਮ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ। ਉਨ੍ਹਾਂ ਦੀ ਨਿਯੁਕਤੀ ਰਵਾਇਤੀ ਕੋਚਿੰਗ-ਕੇਂਦਰਿਤ ਅਤੇ ਪੁਰਸ਼-ਪ੍ਰਧਾਨ ਟੀਮ ਸੈਟਅੱਪ ਲਈ ਇੱਕ ਨਵੀਂ ਪਹੁੰਚ ਦਾ ਸੰਕੇਤ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ