Welcome to Canadian Punjabi Post
Follow us on

26

June 2025
ਬ੍ਰੈਕਿੰਗ ਖ਼ਬਰਾਂ :
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ
 
ਅੰਤਰਰਾਸ਼ਟਰੀ

ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ

June 26, 2025 08:46 AM

ਮੈਕਸੀਕੋ ਸਿਟੀ, 26 ਜੂਨ (ਪੋਸਟ ਬਿਊਰੋ): ਮੰਗਲਵਾਰ ਰਾਤ ਨੂੰ ਮੈਕਸੀਕੋ ਦੇ ਗੁਆਨਾਜੁਆਤੋ ਰਾਜ ਦੇ ਇਰਾਪੁਆਟੋ ਸ਼ਹਿਰ ਵਿੱਚ ਭਿਆਨਕ ਗੋਲੀਬਾਰੀ ਹੋਈ। ਇਸ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲਗਭਗ 20 ਲੋਕ ਜ਼ਖਮੀ ਹੋ ਗਏ।
ਉਸ ਸਮੇਂ ਇਰਾਪੁਆਟੋ ਵਿੱਚ ਸੇਂਟ ਜੌਨ ਦ ਬੈਪਟਿਸਟ ਤਿਉਹਾਰ ਦੇ ਮੌਕੇ 'ਤੇ ਲੋਕ ਸੜਕ 'ਤੇ ਨੱਚ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਇਹ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਦਿੱਤੀ।
ਮ੍ਰਿਤਕਾਂ ਵਿੱਚੋਂ 11 ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ 8 ਪੁਰਸ਼, 2 ਔਰਤਾਂ ਅਤੇ ਇੱਕ 17 ਸਾਲਾ ਨਾਬਾਲਿਗ ਸ਼ਾਮਿਲ ਹੈ।
ਹਾਦਸੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵਿੱਚ, ਲੋਕਾਂ ਦੇ ਜਸ਼ਨ ਮਨਾਉਂਦੇ ਸਮੇਂ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ।
ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਹਮਲੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ।
ਇਰਾਪੁਆਤੋ ਦੇ ਅਧਿਕਾਰੀ ਰੋਡੋਲਫੋ ਗੋਮੇਜ਼ ਸਰਵੈਂਟਸ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮੈਕਸੀਕੋ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ ਅਤੇ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਰਾਪੁਆਤੋ ਦੀ ਸਥਾਨਕ ਸਰਕਾਰ ਨੇ ਇਸ ਹਮਲੇ ਨੂੰ ਕਾਇਰਤਾਪੂਰਨ ਦੱਸਿਆ ਅਤੇ ਕਿਹਾ ਕਿ ਸੁਰੱਖਿਆ ਬਲ ਜਿ਼ੰਮੇਵਾਰ ਲੋਕਾਂ ਦੀ ਭਾਲ ਕਰ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ ਫਰਾਂਸ ਸੰਗੀਤ ਉਤਸਵ ਦੌਰਾਨ ਸੂਈਆਂ ਨਾਲ ਹਮਲਾ, 145 ਲੋਕ ਜ਼ਖਮੀ ਜਪਾਨ ਨੇ ਆਪਣੇ ਇਲਾਕੇ ’ਤੇ ਕੀਤਾ ਛੋਟੀ ਦੂਰੀ ਵਾਲੀ ਮਿਜ਼ਾਈਲ ਦਾ ਪ੍ਰੀਖਣ ਈਰਾਨ ਤੇ ਇਜ਼ਰਾਈਲ ਦੀ ਜੰਗਬੰਦੀ ਨਿਯਮਾਂ ਦੀ ਉਲੰਘਣਾ ਤੋਂ ਨਾਰਾਜ਼ ਹੋਏ ਟਰੰਪ ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕਾਂਗੇ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਖਤਮ ਕਰਾਂਗੇ ਪਾਕਿਸਤਾਨ ਨੇ ਸਿੰਧ ਵਿੱਚ ਤੇਲ ਅਤੇ ਗੈਸ ਦੇ ਨਵੇਂ ਭੰਡਾਰ ਲੱਭੇ ਫਰਾਂਸ ਵਿੱਚ ਲਾੜੇ ਅਤੇ ਲਾੜੀ 'ਤੇ ਚਲਾਈਆਂ ਗੋਲੀਆਂ, ਲਾੜੀ ਦੀ ਮੌਤ