-ਮੁੱਢਲੀ ਜਾਂਚ ਵਿਚ ਪੀੜਤ ਨੂੰ ਮਾਨਸਿਕ ਸਮੱਸਿਆਵਾਂ ਦੀ ਗੱਲ ਆਈ ਸਾਹਮਣੇ
ਬਰੈਂਪਟਨ, 26 ਜੂਨ (ਪੋਸਟ ਬਿਊਰੋ): ਬਰੈਂਪਟਨ ਵਿੱਚ ਇੱਕ 35 ਸਾਲਾ ਵਿਅਕਤੀ ਨੂੰ ਪੁਲਿਸ ਵੱਲੋਂ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮਾਮਲੇ ਦੀ ਓਂਟਾਰੀਓ ਪੁਲਿਸ ਵਾਚਡੌਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਸਵੇਰੇ 10 ਵਜੇ ਦੇ ਕਰੀਬ ਮਾਲਟਾ ਐਵੇਨਿਊ ਅਤੇ ਰੇਅ ਲਾਸਨ ਬੁਲੇਵਾਰਡ ਖੇਤਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਯੂਨਿਟ ਵਿੱਚ ਇੱਕ ਪਰਿਵਾਰਕ ਝਗੜੇ ਤੋ। ਬਾਅਦ ਕਾਲ ਆਈ ਸੀ। ਕ੍ਰਿਸਟੀ ਡੇਨੇਟ ਨੇ ਕਿਹਾ ਕਿ ਯੂਨਿਟ ਵਿੱਚ ਕੁਝ ਪਰਿਵਾਰਕ ਮੈਂਬਰ ਸਨ। ਜਦੋਂ ਅਧਿਕਾਰੀ ਯੂਨਿਟ ਵਿੱਚ ਦਾਖਲ ਹੋਏ, ਤਾਂ ਉਨ੍ਹਾਂ ਕੋਲ ਇੱਕ ਵਿਅਕਤੀ ਚਾਕੂ ਫੜ ਕੇ ਆਇਆ। ਇੱਕ ਅਧਿਕਾਰੀ ਨੇ ਵਿਅਕਤੀ ਦੇ ਪੇਟ 'ਤੇ ਇੱਕ ਗੋਲੀ ਚਲਾਈ। ਉਸਨੂੰ ਜ਼ਖ਼ਮੀ ਹਾਲਤ ਵਿਚ ਸਨੀਬਰੂਕ ਹਸਪਤਾਲ ਲਿਜਾਇਆ ਗਿਆ।ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਪੀੜਤ ਵਿਅਕਤੀ ਨੂੰ ਮਾਨਸਿਕ ਸਮੱਸਿਆਵਾਂ ਹਨ।
ਜਾਂਚਕਰਤਾ ਗਵਾਹਾਂ ਦੀ ਭਾਲ ਕਰ ਰਹੇ ਹਨ, ਇਮਾਰਤ ਵਿੱਚ ਸੀਸੀਟੀਵੀ ਫੁਟੇਜ ਦੇਖ ਰਹੇ ਹਨ ਅਤੇ ਵਰਦੀ ਵਿਚ ਲੱਗੇ ਕੈਮਰੇ ਦੀ ਫੁਟੇਜ ਦੀ ਸਮੀਖਿਆ ਕਰ ਰਹੇ ਹਨ। ਪੀਲ ਪੁਲਿਸ ਕਾਂਸਟੇਬਲ ਟਾਈਲਰ ਬੈੱਲ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਹਾਲਾਤਾਂ ਦੀ ਸਮਾਨਾਂਤਰ ਜਾਂਚ ਕਰੇਗੀ ਜਿਨ੍ਹਾਂ ਕਾਰਨ ਗੋਲੀਬਾਰੀ ਹੋਈ। ਬੈੱਲ ਨੇ ਕਿਹਾ ਕਿ ਉਹ ਪਰਿਵਾਰਕ ਮੈਂਬਰਾਂ ਵਿਚਕਾਰ ਸਬੰਧਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ, ਪਰ ਪੀੜਤ ਯੂਨਿਟ ਵਿੱਚ ਰਹਿੰਦਾ ਹੈ। ਪੀਲ ਪੁਲਿਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਘਟਨਾ ਵਿੱਚ ਕੋਈ ਅਧਿਕਾਰੀ ਜ਼ਖਮੀ ਨਹੀਂ ਹੋਇਆ ਹੈ।