-ਖ਼ੁਦ ਨੂੰ ਦੱਸਦੈ ਐਸਕਾਰਟ, ਦੇ ਚੁੱਕੈ ਕਈ ਵਾਰਦਾਤਾਂ ਨੂੰ ਅੰਜ਼ਾਮ
ਟੋਰਾਂਟੋ, 24 ਜੂਨ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਮਈ ਅਤੇ ਜੂਨ ਦੇ ਦੌਰਾਨ ਐਕਸਟੌਰਸ਼ਨ, ਹਮਲੇ ਅਤੇ ਧਮਕੀਆਂ ਦੇਣ ਦੇ ਕਈ ਮਾਮਲਿਆਂ ਦੇ ਸੰਬੰਧ ਵਿੱਚ ਲੋੜੀਂਦੇ ਵਿਅਕਤੀ 40 ਸਾਲਾ ਡੇਲੀ ਡੇਵਿਡ ਦੀ ਭਾਲ ਕਰ ਰਹੀ ਹੈ। ਸੋਮਵਾਰ ਨੂੰ ਇੱਕ ਰਿਲੀਜ਼ ਵਿੱਚ ਪੁਲਿਸ ਨੇ ਕਿਹਾ ਕਿ 8 ਮਈ ਨੂੰ ਰਾਤ 9:30 ਵਜੇ ਦੇ ਕਰੀਬ ਅਧਿਕਾਰੀਆਂ ਨੂੰ ਐਗਲਿੰਟਨ ਐਵੇਨਿਊ ਈਸਟ ਅਤੇ ਮਾਊਂਟ ਪਲੇਜ਼ੈਂਟ ਰੋਡ ਖੇਤਰ ਵਿੱਚ ਵਾਰਦਾਤ ਦੀ ਸੂਚਨਾ ਮਿਲੀ ਸੀ। ਪੁਲਿਸ ਦਾ ਦੋਸ਼ ਹੈ ਕਿ ਸ਼ੱਕੀ ਅਤੇ ਪੀੜਤ ਇੱਕ ਸੋਸ਼ਲ ਮੀਡੀਆ ਹੁੱਕ ਅੱਪ ਐਪ 'ਤੇ ਮਿਲੇ ਸਨ। ਸ਼ੱਕੀ ਫਿਰ ਪੀੜਤ ਦੇ ਘਰ ਗਿਆ, ਦੱਸਿਆ ਕਿ ਉਹ ਇੱਕ ਐਸਕਾਰਟ ਹੈ ਅਤੇ ਪੈਸੇ ਦੀ ਮੰਗ ਕੀਤੀ।ਜਦੋਂ ਪੀੜਤ ਨੇ ਇਨਕਾਰ ਕਰ ਦਿੱਤਾ, ਤਾਂ ਸ਼ੱਕੀ ਨੇ ਉਨ੍ਹਾਂ ਨੂੰ ਨਕਦੀ ਕਢਵਾਉਣ ਲਈ ਇੱਕ ਏਟੀਐੱਮ ਵਿਚ ਲੈ ਗਿਆ ਪਰ ਜਦੋਂ ਪੀੜਤ ਕੋਲ ਕਾਫ਼ੀ ਪੈਸੇ ਨਹੀਂ ਸਨ, ਤਾਂ ਸ਼ੱਕੀ ਨੇ ਉਸ 'ਤੇ ਹਮਲਾ ਕਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਪੁਲਿਸ ਨੇ ਕਿਹਾ ਕਿ 18 ਜੂਨ ਨੂੰ ਰਾਤ 11 ਵਜੇ ਦੇ ਕਰੀਬ ਸ਼ੱਕੀ ਨੇ ਅਜਿਹਾ ਹੀ ਅਪਰਾਧ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ੱਕੀ ਨੇ ਯੋਂਗ ਸਟਰੀਟ ਅਤੇ ਬਲਾਈਥਵੁੱਡ ਰੋਡ ਖੇਤਰ ਵਿੱਚ ਇੱਕ ਦੂਜੇ ਪੀੜਤ ਨਾਲ ਸੋਸ਼ਲ ਮੀਡੀਆ ਹੁੱਕ ਅੱਪ ਐਪ 'ਤੇ ਸੰਪਰਕ ਕਰਨ ਤੋਂ ਬਾਅਦ ਮੁਲਾਕਾਤ ਕੀਤੀ ਤੇ ਉਸ ਨੂੰ ਕਿਹਾ ਕਿ ਉਹ ਇੱਕ ਐਸਕਾਰਟ ਹੈ ਅਤੇ ਪੈਸੇ ਦੀ ਮੰਗ ਕੀਤੀ। ਜਦੋਂ ਪੀੜਤ ਪੈਸੇ ਨਹੀਂ ਦੇ ਸਕਿਆ, ਤਾਂ ਸ਼ੱਕੀ ਨੇ ਉਨ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ, ਪੀੜਤ 'ਤੇ ਹਮਲਾ ਕੀਤਾ ਅਤੇ ਉਸਦਾ ਗਲਾ ਘੁੱਟ ਦਿੱਤਾ, ਅਤੇ ਫਿਰ ਪੀੜਤ ਦੇ ਕੁਝ ਸਾਮਾਨ ਨੂੰ ਲੈ ਕੇ ਭੱਜ ਗਿਆ।
ਤੀਜਾ ਮਾਮਲਾ ਕ 20 ਜੂਨ ਨੂੰ ਸਵੇਰੇ 5 ਵਜੇ ਦੇ ਕਰੀਬ ਦਾ ਹੈ। ਪੁਲਿਸ ਦਾ ਦੋਸ਼ ਹੈ ਕਿ ਇੱਕ ਹੋਰ ਪੀੜਤ ਨੇ ਸੋਸ਼ਲ ਮੀਡੀਆ ਹੁੱਕ ਅੱਪ ਐਪ 'ਤੇ ਪਹਿਲੀ ਵਾਰ ਜੁੜਨ ਤੋਂ ਬਾਅਦ ਯੋਂਗ ਸਟਰੀਟ ਅਤੇ ਐਗਲਿੰਟਨ ਐਵੇਨਿਊ ਖੇਤਰ ਵਿੱਚ ਸ਼ੱਕੀ ਨਾਲ ਮੁਲਾਕਾਤ ਕੀਤੀ। ਮੁਲਜ਼ਮ ਨੇ ਉਸ ਨੂੰ ਵੀ ਪਹਿਲਾਂ ਵਾਂਗ ਭਰਮਾਉਣ ਲੱਗਾ ਤੇ ਧਮਕੀਆਂ ਦਿੱਤੀਆਂ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਹੁਣ ਮੁਲਜ਼ਮ ਦੀ ਭਾਲ ਕਰ ਰਹੇ ਹਨ।