Welcome to Canadian Punjabi Post
Follow us on

23

June 2025
 
ਟੋਰਾਂਟੋ/ਜੀਟੀਏ

ਟੋਰਾਂਟੋ ਨਾਰਥ ਯੌਰਕ ਸ਼ੈਲਟਰ `ਚ ਛੁਰੇਬਾਜ਼ੀ ਵਿਚ ਇਕ ਦੀ ਮੌਤ, ਦੂਜਾ ਜ਼ਖ਼ਮੀ, ਮੁਲਜ਼ਮ ਕਾਬੂ

June 23, 2025 04:46 AM

ਟੋਰਾਂਟੋ, 23 ਜੂਨ (ਪੋਸਟ ਬਿਊਰੋ): ਨਾਰਥ ਯੌਰਕ ਸ਼ੈਲਟਰ ਵਿਚ ਐਤਵਾਰ ਦੁਪਹਿਰ ਨੂੰ ਚਾਕੂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ ਜਦਕਿ ਪੁਲਸ ਨੇ ਇਕ ਸ਼ੱਕੀ ਨੂੰ ਕਾਬੂ ਕਰ ਲਿਆ ਹੈ। ਟੋਰਾਂਟੋ ਪੁਲਿਸ ਸੇਵਾ ਦੇ ਡਿਊਟੀ ਸੀਨੀਅਰ ਅਧਿਕਾਰੀ ਕਾਰਜਕਾਰੀ ਇੰਸਪੈਕਟਰ ਟੌਡ ਜੋਕੋ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਕਰੀਬ 70 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋਕੋ ਨੇ ਕਿਹਾ ਕਿ ਦੋਵੇਂ ਪੀੜਤ ਕਰੀਬ 50 ਸਾਲ ਦੇ ਹਨ। ਇਹ ਘਟਨਾ ਵਿਲਸਨ ਐਵੇਨਿਊ ਅਤੇ ਬੇਵਰਲੀ ਹਿਲਜ਼ ਡਰਾਈਵ ਦੇ ਖੇਤਰ ਵਿੱਚ ਵਾਪਰੀ। ਦੁਪਹਿਰ ਦੇ ਕਰੀਬ ਪੁਲਸ ਨੂੰ ਮਾਮਲੇ ਦੀ ਸੂਚਨਾ ਮਿਲੀ। ਜਦੋਂ ਅਧਿਕਾਰੀ ਪਹੁੰਚੇ ਤਾਂ ਦੋ ਵਿਅਕਤੀਆਂ `ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਇਕ ਗੰਭੀਰ ਜ਼ਖ਼ਮੀ ਸੀ। ਟੋਰਾਂਟੋ ਪੈਰਾਮੈਡਿਕਸ ਦੋਨਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇੱਕ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜਾ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰਾਂਟੋ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਟੋਰਾਂਟੋ ਵਿੱਚ ਛੁਰੇਬਾਜ਼ੀ ਦੇ ਸਬੰਧ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਬਲੂਰ ਸਟਰੀਟ ਵੈਸਟ 'ਤੇ ਗੋਲੀਬਾਰੀ ਮਾਮਲੇ ਵਿਚ ਟੋਰਾਂਟੋ ਦੇ ਵਿਅਕਤੀ 'ਤੇ ਲਾਏ ਗਏ ਦੋਸ਼ ਬਾਥਰਸਟ ਸਟੇਸ਼ਨ 'ਤੇ ਵਿਅਕਤੀ ਦਾ ਗਲਾ ਘੁੱਟਣ ਅਤੇ ਜਿਣਸੀ ਸ਼ੋਸ਼ਣ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸ ਸਿਹਤ ਸੰਭਾਲ ਦਾ ਭਵਿੱਖ ਮਿਸੀਸਾਗਾ ਵਿੱਚ ਹੋਵੇਗਾ ਸ਼ੁਰੂ ਜੀ-7 (G-7)2025 ਸੰਮੇਲਨ ਵਿੱਚ ਕੈਨੇਡਾ ਦੀ ਅਗਵਾਈ ਬਾਰੇ ਐੱਮ.ਪੀ.ਸੋਨੀਆ ਸਿੱਧੂ ਵੱਲੋਂ ਸਪੱਸ਼ਟਤਾ ਫਸਟ ਨੇਸ਼ਨਜ਼ ਸੋਨੇ ਦੀ ਤਰ੍ਹਾਂ ਪਰ ਹਰ ਵੇਲੇ ਸਰਕਾਰ ਕੋਲ ਨਹੀਂ ਆ ਸਕਦੇ : ਫੋਰਡ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਦਿਨ ਨੂੰ ਸਮੱਰਪਿਤ ਗੋਰ ਸੀਨੀਅਰਜ਼ ਕਲੱਬ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਨੇ ‘ਫ਼ਾਦਰਜ਼ ਡੇਅ’ ਹੈਮਿਲਟਨ ਵਿਖੇ ਝੀਲ ਕਿਨਾਰੇ ਖ਼ੂਬਸੂਰਤ ਬੀਚ ‘ਤੇ ਮਨਾਇਆ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਨੇ ‘ਮਿੰਨੀ-ਸੈਮੀਨਾਰ’ ਦਾ ਰੂਪ ਧਾਰਿਆ