Welcome to Canadian Punjabi Post
Follow us on

11

July 2025
 
ਟੋਰਾਂਟੋ/ਜੀਟੀਏ

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਦਿਨ ਨੂੰ ਸਮੱਰਪਿਤ ਗੋਰ ਸੀਨੀਅਰਜ਼ ਕਲੱਬ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

June 18, 2025 10:20 PM

ਬਰੈਂਪਟਨ, (ਡਾ. ਝੰਡ) – ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੋਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਨੂੰ ਯਾਦ ਕਰਦਿਆਂ ਠੰਢੇ-ਮਿੱਠੇ ਜਲ ਦੀ ਛਬੀਲ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ।  ਕਲੱਬ ਦੇ ਪ੍ਰਧਾਨ ਸ. ਸੁਖਦੇਵ ਸਿੰਘ ਗਿੱਲ ਹੋਰਾਂ  ਅਨੁਸਾਰ ਬੇਸ਼ਕ ਗੁਰੂ ਸਾਹਿਬ ਦਾ ਸ਼ਹੀਦੀ-ਦਿਵਸ ਇਸ ਵਾਰ 30 ਮਾਰਚ ਨੂੰ ਸੀ ਪਰ ਉਹ ਦਿਨ ਕਾਫ਼ੀ ਠੰਢਾ ਹੋਣ ਕਾਰਨ ਕਲੱਬ ਵੱਲੋਂ ਇਹ ਛਬੀਲ 4 ਜੂਨ ਨੂੰ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਸੰਜੋਗ-ਵੱਸ ਏਸੇ ਹੀ ਦਿਨ ਪਿੰਗਲਵਾੜਾ ਸੰਸਥਾ ਦੇ ਬਾਨੀ ਪੂਰਨ ਸਿੰਘ ਜੀ ਦਾ ਜਨਮ-ਦਿਨ ਵੀ ਸੀ। ਇਨ੍ਹਾਂ ਦਿਨਾਂ ਵਿੱਚ ਹੀ 41 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੰਪਲੈਕਸ ਵਿੱਚ 4 ਜੂਨ ਤੋਂ 6 ਜੂਨ 1984 ਨੂੰ ਬੇਹੱਦ ਦਰਦਨਾਕ ਘੱਲੂਘਾਰਾ ਵਾਪਰਿਆ ਸੀ ਜਿਸ ਨੂੰ ਭਾਰਤੀ ਫ਼ੌਜ ਵੱਲੋਂ ‘ਨੀਲਾ ਤਾਰਾ ਆਪਰੇਸ਼ਨ’ ਦਾ ਨਾਂ ਦਿੱਤਾ ਗਿਆ ਸੀ ਅਤੇ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੇਦੋਸ਼ੀਆਂ ਕੀਮਤੀ ਜਾਨਾਂ ਗਈਆਂ ਸਨ।

ਕਲੱਬ ਦੇ ਸਰਗ਼ਰਮ ਮੈਂਬਰਮਨਜੀਤ ਸਿੰਘ ਢੇਸੀ ਨੇ ਸਵੇਰੇ ਨੌਂ ਵਜੇ ਤੋਂ ਹੀ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਕੰਮ ਸ਼ੁਰੂ ਕਰ ਦਿੱਤਾ। ਛਬੀਲ ਲਈ ਜੋ ਵੀ ‘ਰਸਦ’ (ਦੁੱਧ, ਬਰਫ਼, ਰੂਹ-ਅਫ਼ਜ਼ਾ, ਖੰਡ, ਗਲਾਸ, ਵਗ਼ੈਰਾ) ਚਾਹੀਦੀ ਸੀ, ਇਕੱਠੀ ਕਰਕੇ 10.00 ਵਜੇ ਤੀਕ ਕਲੱਬ ਦੇ ਮੀਟਿੰਗ ਸੈਂਟਰ ਵਿੱਚ ਪਹੁੰਚਾ ਦਿੱਤੀ। ਬਾਅਦ ਵਿੱਚ ਗੁਰਦੇਵ ਸਿੰਘ ਜੌਹਲ ਅਤੇ ਗੁਰਨਾਮ ਸਿੰਘ ਜਿਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਸਾਰੇ ‘ਮੰਤਰੀ’ ਕਹਿ ਕੇ ਸੰਬੋਧਨ ਕਰਦੇ ਹਨ, ਨੇ ਛਬੀਲ ਦਾ ਲੋੜੀਂਦਾ ਜਲ ਤਿਆਰ ਕੀਤਾ ਅਤੇ ਅਰਦਾਸ ਉਪਰੰਤ ਗੋਰ ਰੋਡ ਤੇ ਐਬਨੇਜ਼ਰ ਰੋਡ ਦੇ ਚੌਰਸਤੇ ਨੇੜਲੇ ਬੱਸ-ਸਟਾਪ ਦੇ ਨਜ਼ਦੀਕ ਸਜਾਏ ਇੱਕ ਮੇਜ਼ ਉੱਪਰ ਰੱਖ ਦਿੱਤਾ ਤੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਵਰਤਾਉਣਾ ਸ਼ੁਰੂ ਕਰ ਦਿੱਤਾ। ਛਬੀਲ ਵਰਤਾਉਣ ਦੀ ਇਹ ਸੇਵਾ ਹਰਨੇਕ ਸਿੰਘ ਗਰੇਵਾਲ, ਸੰਤੋਖ ਸਿੰਘ ਗਰੇਵਾਲ ਤੇ ਮਨਜੀਤ ਸਿੰਘ ਮੱਲ੍ਹਾ ਵੱਲੋਂਸਵੇਰੇ 11.00 ਤੋਂ ਸ਼ਾਮ ਦੇ 3.00 ਵਜੇ ਤੱਕ ਨਿਰੰਤਰ ਨਿਭਾਈਗਈ। ਠੰਢੇ-ਮਿੱਠੇ ਜਲ ਦੇ ਨਾਲ ਜੀਰੇ ਵਾਲੇ ਨਮਕੀਨ ਤੇ ਮਿੱਠੇ ਬਿਸਕੁਟਾਂ ਦੇ ਛੋਟੇ-ਛੋਟੇ ਪੈਕਟ ਵੀ ਬੱਸਾਂ ਤੋਂ ਉੱਤਰਦੀਆਂ ਤੇ ਚੜ੍ਹਦੀਆਂ ਸਵਾਰੀਆਂ ਤੇ ਆਉਂਦੇ-ਜਾਦੇ ਰਾਗੀਰਾਂ ਨੂੰ ਖਾਣ ਲਈ ਦਿੱਤੇ ਗਏ। ਪ੍ਰਬੰਧਕਾਂ ਦੇ ਇੱਕ ਅੰਦਾਜ਼ੇ ਅਨੁਸਾਰ 600 ਤੋਂ ਵਧੀਕ ਲੋਕਾਂ ਨੇ ਇਸ ਛਬੀਲ ਦਾ ਅਨੰਦ ਮਾਣਿਆਂ। 

ਇਸ ਦੇ ਨਾਲ ਹੀ ਰਾਹਗੀਰਾਂ ਨੂੰ ਇਸ ਛਬੀਲ ਦੀ ਮਹੱਤਤਾ ਅਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਵੀ ਜਾਣਕਾਰੀ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਦਿੱਤੀ ਗਈ।ਹੈਰਾਨੀ ਦੀ ਗੱਲ ਹੈ ਕਿ ਕਿ ਕਈ ਪੜ੍ਹੇ-ਲਿਖੇ ਪੰਜਾਬੀ ਬੱਚਿਆਂ ਨੂੰ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਜਾਨਣ/ਪੜ੍ਹਨ ਦੀ ਵੀ ਪ੍ਰੇਰਨਾ ਕੀਤੀ ਗਈ।

ਛਬੀਲ ਦੀ ਇਸ ਸੇਵਾ ਲਈ ਗੁਰਨਾਮ ਸਿੰਘ, ਗੁਰਮੇਲ ਸਿੰਘ ਗਿੱਲ, ਤਰਲੋਕ ਸਿੰਘ ਸੰਧੂ, ਮਾਸਟਰ ਦਰਸ਼ਨ ਸਿੰਘ, ਦਲਵਿੰਦਰ ਸ਼ਰਮਾ, ਜਗਜੀਤ ਸਿੰਘ, ਝਲਮਣ ਸਿੰਘ, ਅਮਰਜੀਤ ਸਿੰਘ ਤੇ ਕਲੱਬ ਦੇ ਹੋਰ ਕਈ ਮੈਂਬਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਅਤੇ ਇਹ ਸਾਰਾ ਕੰਮ ਸਫ਼ਲਤਾ ਪੂਰਵਕ ਸੰਪੰਨ ਹੋਇਆ। ਕਲੱਬ ਦੇ ਸਮੂਹ ਮੈਂਬਰਾਂ ਨੇ ਇਸ ਸ਼ੁਭ ਕੰਮ ਲਈ ਮਾਇਕ ਤੇ ਹੋਰ ਸੇਵਾ ਵਿਚ ਆਪਣਾ ਹਿੱਸਾ ਪਾਇਆ ਅਤਤੇ ਅੱਗੋਂ ਵੀ ਏਸੇ ਤਰ੍ਹਾਂ ਅਜਿਹੇ ਕਾਰਜ ਕਰਨ ਦਾ ਸੰਕਲਪ ਲਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ