Welcome to Canadian Punjabi Post
Follow us on

11

July 2025
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਨੇ ‘ਮਿੰਨੀ-ਸੈਮੀਨਾਰ’ ਦਾ ਰੂਪ ਧਾਰਿਆ

June 18, 2025 10:13 PM

-ਪੰਜਾਬ ਤੋਂ ਆਏ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ ਤੇ ਕਵੀ-ਦਰਬਾਰ ਹੋਇਆ

ਬਰੈਂਪਟਨ, (ਡਾ. ਝੰਡ) – ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ ਲੰਘੇ ਐਤਵਾਰ 15 ਜੂਨ ਨੂੰ 2250 ਬੋਵੇਰਡ ਡਰਾਈਵ (ਈਸਟ) ਦੇ ਮੀਟਿੰਗ-ਹਾਲ ਵਿੱਚ ਹੋਇਆ। ਲਹਿੰਦੇ ਪੰਜਾਬ ਦੇ ਕਹਾਣੀਕਾਰ ਤੇ ਨਾਵਲਕਾਰਐਡਵੋਕੇਟ ਮੁਦੱਸਰ ਬਸ਼ੀਰ ਨੇ ਇਸ ਸਮਾਗ਼ਮ ਵਿੱਚ ਮੁੱਖ-ਮਹਿਮਾਨ ਵਜੋਂ ਹਾਜ਼ਰ ਹੋਣਾ ਸੀ ਪਰ ਲਾਹੌਰ ਤੋਂ ਉਨ੍ਹਾਂ ਦੀ ਫ਼ਲਾਈਟ ਲੇਟ ਹੋਣ ਕਾਰਨ ਉਹ ਨਾ ਪਹੁੰਚ ਸਕੇ। ਪ੍ਰਧਾਨਗੀ-ਮੰਡਲ ਵਿੱਚ ਐੱਚ.ਐੱਮ.ਵੀ. ਜਲੰਧਰ ਤੋਂ ਪ੍ਰੋ. ਕੁਲਜੀਤ ਕੌਰ, ਖਾਲਸਾ ਕਾਲਜ ਫ਼ਾਰ ਵੋਮੈਨ ਲੁਧਿਆਣਾ ਤੋਂ ਡਾ. ਨਰਿੰਦਰਜੀਤ ਕੌਰ, ਰਾਮਪੁਰਾ ਫੂਲ ਦੇ ਇੱਕ ਕਾਲਜ ਵਿੱਚ ਜਰਨਲਿਜ਼ਮ ਪੜ੍ਹਾ ਰਹੀ ਪ੍ਰੋ. ਸਿਮਰਨ ਅਕਸ, ਉੱਘੀ-ਕਵਿਤਰੀ ਸੁਰਜੀਤ ਕੌਰ ਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ। ਸਮਾਗ਼ਮ ਦੇ ਇਸ ਸੈਸ਼ਨ ਦਾ ਸੰਚਾਲਨ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕੀਤਾ ਗਿਆ।

 

ਸਮਾਗ਼ਮ ਦੇ ਆਰੰਭ ਵਿੱਚ ਇੰਜੀ. ਈਸ਼ਰ ਸਿੰਘ ਵੱਲੋਂ ਸ. ਕਿਰਪਾਲ ਸਿੰਘ ਪੰਨੂੰ ਨੂੰ ਓਨਟਾਰੀਓ ਸੂਬਾ ਸਰਕਾਰ ਵੱਲੋਂ 25 ਜੂਨ ਨੂੰ ਪ੍ਰਦਾਨ ਕੀਤੇ ਜਾ ਰਹੇ ‘ਓਨਟਾਰੀਓ ਸੀਨੀਅਰਜ਼ ਅਚੀਵਮੈਂਟ ਐਵਾਰਡ’ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਨੂੰ ਸਾਹਿਬ ਨੇ ਕੰਪਿਊਟਰ ਖ਼ੇਤਰ ਵਿੱਚ ਕਮਾਲ ਦਾ ਕੰਮ ਕੀਤਾ ਹੈ ਅਤੇ ਹਜ਼ਾਰਾਂਹੀ ਸੀਨੀਅਰ ਵਿਅੱਕਤੀਆਂ ਨੂੰ ਕੰਪਿਊਟਰ ਦੇ ਲੜ ਲਾਇਆ ਹੈ। ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਨੂੰ ਸਾਹਿਬ ਦੀਆਂ ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਓਨਟਾਰੀਓ ਸੂਬਾ ਸਰਕਾਰ ਦਾ ਇਹ ਵੱਕਾਰੀ ਐਵਾਰਡ ਦਿੱਤਾ ਜਾ ਰਿਹਾ ਹੈ।ਪੰਨੂੰ ਸਾਹਿਬ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਓਨਟਾਰੀਓ ਸੂਬਾ ਸਰਕਾਰ ਤੇ ਸਮੁੱਚੀ ਪੰਜਾਬੀ ਕਮਿਊਨਿਟੀ ਦਾ ਇਸ ਐਵਾਰਡ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਸਬੱਬ ਨਾਲ ਇਸ ਦਿਨ ਮਨਾਏ ਜਾ ਰਹੇ ‘ਪਿਤਾ-ਦਿਵਸ’ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

 

ਸਮਾਗ਼ਮ ਦੇ ਪਹਿਲੇ ਬੁਲਾਰੇ ਪ੍ਰੋ. ਕੁਲਜੀਤ ਕੌਰ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਬਾਰੇ ਗੱਲ ਕਰਦਿਆਂ ਅਗਲੀ ਤੀਸਰੀ ਪੀੜ੍ਹੀ ਨੂੰ ਪੰਜਾਬੀ ਬੋਲੀ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਬੋਲ ਤਾਂ ਭਾਵੇਂ ਬੇਸ਼ਕ ਲੈਣਗੇ ਪਰ ਪੰਜਾਬੀ ਸਾਹਿਤ ਨਾਲ ਉਨ੍ਹਾਂ ਦਾ ਜੁੜਨਾ ਮੁਸ਼ਕਲ ਲੱਗ ਰਿਹਾ ਹੈ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਫ਼ੋਨਾਂ ਵਿੱਚ ਪੰਜਾਬੀ ਫੌਂਟਸ ਵਰਤਣ ਬਾਰੇ ਕਿਹਾ। ਉਨ੍ਹਾਂ ਦੱਸਿਆ ਕਿ ‘ਆਰਟੀਫ਼ਿਸ਼ੀਅਲ ਇੰਟੈਲੀਜੈਂਸ’ (ਏ.ਆਈ.) ਹੁਣ ਸਮੇਂ ਦੀ ਲੋੜ ਹੈ ਅਤੇ ਸਾਨੂੰ ਇਸ ਦੀ ਵਰਤੋਂ ਕਰਕੇ ਪੰਜਾਬੀ ਵਿੱਚ ਬੋਲ ਕੇ ਕੰਪਿਊਟਰ ਉੱਪਰ ਟਾਈਪ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ।

ਇਨ੍ਹਾਂ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਦੂਸਰੇ ਬੁਲਾਰੇ ਡਾ. ਨਰਿੰਦਰਜੀਤ ਕੌਰ ਨੇ ਕਿਹਾ ਕਿ ਸਾਡੇ ਲਈ  ਹੁਣ ਏ.ਆਈ. ਤੋਂ ਦੂਰ ਰਹਿਣਾ ਮੁਸ਼ਕਲ ਹੈ ਅਤੇਭਵਿੱਖ ਵਿੱਚਇਸ ਦੀ ਵਰਤੋਂ ਹੋਰ ਵੀ ਜ਼ਰੂਰੀ ਹੋ ਜਾਏਗੀ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਬੋਲੀਆਂ ਜਾਣ ਵਾਲੀਆਂ ਲੱਗਭੱਗ 7000 ਭਾਸ਼ਾਵਾਂ ਵਿੱਚ ਪੰਜਾਬੀ ਬੋਲੀ ਨੇ ਆਪਣਾ ਨਿਵੇਕਲਾ ਸਥਾਨ ਬਣਾਇਆ ਹੈ ਅਤੇ ਗੁਰੂਆਂ, ਪੀਰਾਂ, ਸੂਫ਼ੀ ਸੰਤਾਂ ਤੇ ਕਿੱਸਾਕਾਰਾਂ ਦੀ ਇਹ ਬੋਲੀ ਕਦੇ ਵੀ ਮਰ ਨਹੀਂ ਸਕਦੀ, ਜਿਹਾ ਕਿ ਕਈਆਂ ਵੱਲੋਂ ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਫ਼ਸੋਸ ਵੀ ਪ੍ਰਗਟ ਕੀਤਾ ਕਿ ਪੰਜਾਬੀ ਭਾਸ਼ਾ ਦੀ ਉਚੇਰੀ ਪੜ੍ਹਾਈ ਲਈ ਵਿਦਿਆਰਥੀਆਂ ਵਿੱਚ ਉਤਸ਼ਾਹ ਘੱਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲਜਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਵਿੱਚ ਜਿੱਥੇ 60-70 ਵਿਦਿਆਰਥੀ ਹੋਇਆ ਕਰਦੇ ਸਨ, ਹੁਣ ਇਨ੍ਹਾਂ ਦੀ ਗਿਣਤੀ 10-12 ਤੀਕ ਰਹਿ ਗਈ ਹੈ।

ਗ਼ਜ਼ਲ ਦੇ ਕੁਝ ਸ਼ਿਅਰਾਂ ਨਾਲ ਆਪਣੀ ਗੱਲ ਆਰੰਭ ਕਰਦਿਆਂਪ੍ਰੋ. ਸਿਮਰਨ ਅਕਸ ਨੇਕਿਹਾ ਕਿ ਪੰਜਾਬੀ ਬੋਲੀ ਨੂੰ ਖ਼ਤਰਾ ਬਾਹਰੋਂ ਕਿਤਿਉਂ ਨਹੀ, ਸਗੋਂ ਇਹ ਸਾਡੇ ਆਪਣੇ ਆਪ ਤੋਂ ਹੀ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਅੱਖਰ ਚੱਲਦੇ ਹਨ ਤੇ ਸ਼ਬਦਾਂ ਦਾ ਸੰਚਾਰ ਹੁੰਦਾ ਰਹੇਗਾ, ਓਨਾ ਚਿਰ ਇਹ ਬੋਲੀ ਕਦੇ ਨਹੀਂ ਮਰ ਸਕਦੀ। ਉਨ੍ਹਾਂ ਕਿਹਾ ਕਿ ਸ਼ਬਦ ਕਦੇ ਮਰਦੇ ਨਹੀਂ। ਇਹ ਸਾਡੇ ਆਪਣੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸ਼ਬਦਾਂ ਦਾ ਸੰਚਾਰ ਕਿਸ ਪੱਧਰ ਤੱਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸੋਸ਼ਲ ਮੀਡੀਏ ਅਤੇ ਏ.ਆਈ. ਵੱਲੋਂ ਵੀ ਇਸ ਖ਼ੇਤਰ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਇਹ ਸਹੀ ਹੈ ਕਿ ਕਈ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲਣ ‘ਤੇ ਬੱਚਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਪਰ ਦੂਸਰੇ ਪਾਸੇਸਰਕਾਰੀ ਸਕੂਲਾਂ ਵਿਚ ਕਿਸੇ ਵਿਦਿਆਰਥੀ ਨੂੰ ਫੇਲ੍ਹ ਹੀ ਨਹੀਂ ਕੀਤਾ ਜਾਂਦਾ, ਭਾਵੇਂ ਉਸ ਨੂੰ ‘ਇੱਲ ਦਾ ਨਾਂ ਕੋਕੋ’ ਵੀ ਨਾ ਆਉਂਦਾ ਹੋਵੇ। ਨਤੀਜੇ ਵਜੋਂ, ਦਸਵੀ ਦੇ ਇਮਤਿਹਾਨ ਵਿੱਚੋਂ ਵਿਦਿਆਰਥੀਆਂ ਦੀਆਂ ਪੰਜਾਬੀ ਵਿਸ਼ੇ ਵਿੱਚ ਕੰਪਾਰਟਮੈਂਟਾਂ ਆ ਰਹੀਆਂ ਹਨ। ਇਸ ਦੌਰਾਨ ਕਿਰਪਾਲ ਸਿੰਘ ਪੰਨੂੰ, ਸੁਰਜੀਤ ਕੌਰ, ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਨਾਟਕਕਾਰ ਨਾਹਰ ਸਿੰਘ ਔਜਲਾ ਵੱਲੋਂ ਵੀ ਪੰਜਾਬੀ ਬੋਲੀ ਦੇ ਭਵਿੱਖ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕਰਨ ਅਜਾਇਬ ਸਿੰਘ ਸੰਘਾ ਵੱਲੋਂ ਇਸ ਸੈਸ਼ਨ ਦੀ ਕਾਰਵਾਈ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਸਮੇਟਿਆ ਗਿਆ ਅਤੇ ਸੈਸ਼ਨ ਦੇ ਸਮੂਹ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਮਹਿਮਾਨ ਬੁਲਾਰਿਆਂ ਪ੍ਰੋ. ਕੁਲਜੀਤ ਕੌਰ, ਡਾ. ਨਰਿੰਦਰਜੀਤ ਕੌਰ ਤੇ ਪ੍ਰੋ. ਸਿਮਰਨ ਅਕਸ ਨੂੰ ਸਭਾਦੇ ਸ਼ਾਨਦਾਰ ਸਰਟੀਫ਼ੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ।

ਸਮਾਗ਼ਮ ਦੇ ਦੂਸਰੇ ਭਾਗ ਕਵੀ-ਦਰਬਾਰ ਨੂੰ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਨਿੱਘੀ ਯਾਦ ਨੂੰ ਸਮੱਰਪਿਤ ਕੀਤਾ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਪ੍ਰੋ. ਆਸ਼ਿਕ ਰਹੀਲ, ਐਡਵੋਕੇਟ ਦਰਸ਼ਨ ਸਿੰਧ ਦਰਸ਼ਨ, ਗਿਆਨ ਸਿੰਘ ਦਰਦੀ, ਹਰਭਜਨ ਕੌਰ ਗਿੱਲ ਤੇ ਸੁਰਿੰਦਰਜੀਤ ਕੌਰ ਸ਼ਾਮਲ ਸਨ। ਸੰਚਾਲਕ ਪਰਮਜੀਤ ਸਿੰਘ ਢਿੱਲੋਂ ਵੱਲੋਂ ਸੱਭ ਤੋਂ ਪਹਿਲਾਂ ਗਾਇਕ ਇਕਬਾਲ ਬਰਾੜ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਸ ਨੇ ਸੁਰਜੀਤ ਪਾਤਰ ਦੀ ਗ਼ਜ਼ਲ ‘ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ’ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀ। ਰਿੰਟੂ ਭਾਟੀਆ ਵੱਲੋਂ ਪਾਤਰ ਦਾ ਗੀਤ ‘ਸ਼ਾਇਰ ਬਣ ਜਾ, ਬਿਹਬਲ ਹੋ ਜਾ, ਛੱਡ ਚਤਰਾਈਆਂ ਪਾਗ਼ਲ ਹੋ ਜਾ’ ਸੁਣਾਇਆ। ਹਰਮੇਸ਼ ਜੀਂਦੋਵਾਲ ਵੱਲੋਂ ਪਾਤਰ ਦੀ ਗ਼ਜ਼ਲ ‘ਬਲ਼ਦਾ ਬ੍ਰਿਖ ਹਾਂ ਖ਼ਤਮ ਹਾਂ, ਬੱਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ’ ਪੇਸ਼ ਕੀਤੀ ਗਈ।

ਉਪਰੰਤ, ਪ੍ਰੀਤਮ ਧੰਜਲ, ਇਕਬਾਲ ਚਾਂਦ, ਨਾਹਰ ਔਜਲਾ, ਹੀਰਾ ਸਿੰਘ ਹੰਸਪਾਲ, ਪ੍ਰਿੰਸੀਪਲ ਗਿਆਨ ਸਿੰਘ ਘਈ, ਪ੍ਰੋ. ਜਗੀਰ ਸਿੰਘ ਕਾਹਲੋਂ, ਪ੍ਰੋ. ਆਸ਼ਕ ਰਹੀਲ, ਪ੍ਰੋ. ਕੁਲਜੀਤ ਕੌਰ, ਸੁਰਜੀਤ ਕੌਰ, ਸੁਰਿੰਦਰ ਸੂਰ, ਮਕਸੂਦ ਚੌਧਰੀ, ਡਾ. ਜਗਮੋਹਨ ਸੰਘਾ, ਡਾ. ਹਰਕੰਵਲਜੀਤ ਕੋਰਪਾਲ, ਡਾ. ਨਰਿੰਦਰਜੀਤ ਕੌਰ, ਡਾ. ਸੁਖਦੇਵ ਸਿੰਘ ਝੰਡ, ਪੰਜਾਬ ਸਿੰਘ ਕਾਹਲੋਂ, ਮਲੂਕ ਸਿੰਘ ਕਾਹਲੋਂ, ਹਰਜੀਤ ਬਾਜਵਾ, ਜੱਸੀ ਭੁੱਲਰ, ਸੁਰਿੰਦਰਜੀਤ ਕੌਰ, ਹਰਭਜਨ ਕੌਰ ਗਿੱਲ, ਸੁਖਚਰਨਜੀਤ ਕੌਰ ਗਿੱਲ, ਕਰਨ ਅਜਾਇਬ ਸਿੰਘ ਸੰਘਾ ਤੇ ਪਰਮਜੀਤ ਢਿੱਲੋਂ ਵੱਲੋਂ ਆਪਣੀਆਂ ਕਵਿਤਾਵਾਂ ਤੇ ਗੀਤ ਸੁਣਾਏ ਗਏ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਡਾ. ਸੁਖਦੇਵ ਸਿੰਘ ਝੰਡ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ। ਕਵੀਆਂ-ਕਵਿੱਤਰੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

ਸਮਾਗ਼ਮ ਵਿੱਚ ਡਾ. ਪਰਗਟ ਸਿੰਘ ਬੱਗਾ, ਇੰਜੀ. ਈਸ਼ਰ ਸਿੰਘ, ਪ੍ਰੋ. ਸਿਕੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਸੁਜਾਨ ਸਿੰਘ ਸੁਜਾਨ, ਰਮਿੰਦਰ ਵਾਲੀਆ, ਹਰਦਿਆਲ ਸਿੰਘ ਝੀਤਾ, ਰਾਜੀਵ ਕੁਮਾਰ, ਪ੍ਰਤੀਕ ਸਿੰਘ, ਹਰਪਾਲ ਸਿੰਘ, ਆਸ਼ਾ ਰਾਣੀ, ਕਰਤਾਰੋ ਦੇਵੀ, ਹਰਭਿੰਦਰ ਕੌਰ, ਅਮਰਜੀਤ ਕੌਰ, ਪ੍ਰੋ. ਕੁਲਵੰਤ ਕੌਰ ਤੇ ਡਾ. ਇੰਦਰਜੀਤ ਕੌਰ ਸਮੇਤ ਕਈ ਹੋਰ ਹਾਜ਼ਰ ਸਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ