Welcome to Canadian Punjabi Post
Follow us on

21

June 2025
ਬ੍ਰੈਕਿੰਗ ਖ਼ਬਰਾਂ :
ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀਅਮਰੀਕਾ ਨਾਲ 30 ਦਿਨਾਂ ਵਿਚ ਕੋਈ ਡੀਲ ਨਾ ਹੋਈ ਤਾਂ ਕੈਨੇਡਾ ਅਮਰੀਕੀ ਸਟੀਲ ਅਤੇ ਐਲੂਮੀਨਮ 'ਤੇ ਟੈਰਿਫ਼ ਵਧਾਏਗਾ : ਕਾਰਨੀਈਰਾਨ ਅਤੇ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ `ਚ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ ਸਰਕਾਰ : ਆਨੰਦਪੂਰਬੀ-ਐਂਡ ਡਕੈਤੀ ਦੇ 2 ਸ਼ੱਕੀਆਂ ਦੀ ਭਾਲ ਕਰ ਰਹੀ ਓਟਵਾ ਪੁਲਿਸਓਟਵਾ ਏਅਰਪੋਰਟ ਅਥਾਰਟੀ ਨੇ ਰਿਵਰਸਾਈਡ ਡਰਾਈਵ 'ਤੇ ਪ੍ਰਸਤਾਵਿਤ ਰਿਹਾਇਸ਼ੀ ਵਿਕਾਸ ਦਾ ਕੀਤਾ ਵਿਰੋਧਫਸਟ ਨੇਸ਼ਨਜ਼ ਸੋਨੇ ਦੀ ਤਰ੍ਹਾਂ ਪਰ ਹਰ ਵੇਲੇ ਸਰਕਾਰ ਕੋਲ ਨਹੀਂ ਆ ਸਕਦੇ : ਫੋਰਡ4 ਦਿਨਾਂ ਦੀ ਖੋਜ ਮਗਰੋਂ ਤਿੰਨ ਸਾਲਾ ਬੱਚੀ ਜਿ਼ੰਦਾ ਅਤੇ ਤੰਦਰੁਸਤ ਮਿਲੀਡ੍ਰੇਟਨ ਵੈਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ `ਚ ਤਿੰਨ 'ਤੇ ਲੱਗੇ ਦੋਸ਼
 
ਕੈਨੇਡਾ

ਅਮਰੀਕਾ ਨਾਲ 30 ਦਿਨਾਂ ਵਿਚ ਕੋਈ ਡੀਲ ਨਾ ਹੋਈ ਤਾਂ ਕੈਨੇਡਾ ਅਮਰੀਕੀ ਸਟੀਲ ਅਤੇ ਐਲੂਮੀਨਮ 'ਤੇ ਟੈਰਿਫ਼ ਵਧਾਏਗਾ : ਕਾਰਨੀ

June 20, 2025 08:32 AM

ਓਟਵਾ, 20 ਜੂਨ (ਪੋਸਟ ਬਿਊਰੋ): ਵੀਰਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਕਿ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਖੇਤਰ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਚੁੱਕੇ ਜਾ ਰਹੇ ਹਨ। ਇਹ ਉਦਯੋਗ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਟੈਰਿਫਾਂ ਕਾਰਨ ਗੰਭੀਰ ਪ੍ਰਭਾਵਿਤ ਹੋਇਆ ਹੈ ਜਿਸ ਕਰਕੇ ਨਿਰਯਾਤ ਘਟਿਆ ਹੈ ਅਤੇ ਨੌਕਰੀਆਂ ਦਾ ਨੁਕਸਾਨ ਹੋਇਆ ਹੈ।
ਕਾਰਨੀ ਨੇ ਦੱਸਿਆ ਕਿ ਨਵਾਂ ਫ਼ੈਡਰਲ ਪ੍ਰੋਗਰਾਮ ਵਿਦੇਸ਼ੀ ਸਟੀਲ 'ਤੇ ਇਕ ਕੋਟਾ ਲਗਾਏਗਾ, ਜਿਸਦਾ ਮਤਲਬ ਇਹ ਹੈ ਕਿ ਨਿਰਧਾਰਤ ਮਾਤਰਾ ਤੱਕ ਵਿਦੇਸ਼ੀ ਸਟੀਲ ਆਯਾਤ ਹੋ ਸਕਦੀ ਹੈ, ਪਰ ਜੇ ਇਸ ਮਾਤਰਾ ਤੋਂ ਵੱਧ ਆਯਾਤ ਹੋਈ ਤਾਂ ਉਸ 'ਤੇ ਵਧੇਰੇ ਟੈਕਸ ਲੱਗੇਗਾ।
ਇਸਦੇ ਨਾਲ ਨਾਲ, ਕਾਰਨੀ ਨੇ ਇਹ ਵੀ ਕਿਹਾ ਕਿ ਜੇ ਅਮਰੀਕਾ ਨਾਲ ਅਗਲੇ 30 ਦਿਨਾਂ ਵਿੱਚ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡਾ ਵੱਲੋਂ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਵਾਧੂ ਜਵਾਬੀ ਟੈਰਿਫ਼ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਟੈਰਿਫ 21 ਜੁਲਾਈ ਤੱਕ ਟਰੰਪ ਨਾਲ ਗੱਲਬਾਤ `ਤੇ ਨਿਰਭਰ ਕਰਦਿਆਂ ਸਥਿਤੀ ਅਨੁਸਾਰ ਘਟਾਏ ਜਾਂ ਵਧਾਏ ਵੀ ਜਾ ਸਕਦੇ ਹਨ।
ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਟੀਲ ਅਤੇ ਐਲੂਮੀਨੀਅਮ 'ਤੇ ਲਾਗੂ ਟੈਰਿਫ਼ 25% ਤੋਂ ਵਧਾ ਕੇ 50% ਕਰ ਦਿੱਤੇ ਸਨ। ਭਾਵੇਂ ਉਸ ਸਮੇਂ, ਕਾਰਨੀ ਨੇ ਟਰੰਪ ਦੇ ਟੈਰਿਫ਼ ਵਾਧਿਆਂ ਨੂੰ ‘ਬੇਤੁਕਾ’ ਅਤੇ ‘ਗ਼ੈਰ-ਵਾਜਬ’ ਆਖਿਆ ਸੀ, ਪਰ ਉਨ੍ਹਾਂ ਨੇ ਇਸ ਦਲੀਲ `ਤੇ ਵਾਧੂ ਜਵਾਬੀ ਟੈਰਿਫ਼ ਰੋਕ ਲਏ ਸਨ ਕਿ ਦੋਵੇਂ ਮੁਲਕ ਗੰਭੀਰ ਗੱਲਬਾਤਾਂ ਵਿੱਚ ਸ਼ਾਮਿਲ ਸਨ।
ਕਾਰਨੀ ਅਤੇ ਟਰੰਪ ਹਾਲੀਆ ਜੀ-7 ਸੰਮੇਲਨ ਦੌਰਾਨ 30 ਦਿਨਾਂ ਦੇ ਅੰਦਰ ਕਿਸੇ ਵਪਾਰ ਸਮਝੌਤੇ ‘ਤੇ ਪਹੁੰਚਣ ਲਈ ਸਹਿਤਮ ਹੋਏ ਸਨ।
ਅੱਜ ਦੇ ਐਲਾਨ ਨਾਲ, ਕਾਰਨੀ ਸਪਸ਼ਟ ਸੰਦੇਸ਼ ਦੇ ਰਹੇ ਹਨ ਕਿ ਜੇ ਕੋਈ ਡੀਲ ਸਿਰੇ ਨਹੀਂ ਚੜ੍ਹਦੀ ਤਾਂ ਉਹ ਕੈਨੇਡਾ ਦੇ ਜਵਾਬੀ ਟੈਰਿਫ਼ਾਂ ਨੂੰ ਵਧਾਉਣ ਦਾ ਇਰਾਦਾ ਰੱਖਦੇ ਹਨ।
ਕਾਰਨੀ ਨੇ ਕਿਹਾ ਕਿ ਅਮਰੀਕੀ ਸਟੀਲ ਅਤੇ ਐਲੂਮੀਨਮ ਆਯਾਤ 'ਤੇ ਕੈਨੇਡੀਅਨ ਟੈਰਿਫ ਇੱਕ ਅਜਿਹੀ ਦਰ 'ਤੇ ਨਿਰਧਾਰਤ ਕੀਤੇ ਜਾਣਗੇ ਜੋ ਕੀਤੀ ਗਈ ਪ੍ਰਗਤੀ ਦੇ ਅਨੁਕੂਲ ਹੋਣਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇੱਛਾ ਹੈ ਕਿ ਘਰੇਲੂ ਕੰਪਨੀਆਂ ਨੂੰ ਦੇਸੀ ਸਟੀਲ ਦੀ ਵਰਤੋਂ ਵੱਲ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਆਯਾਤ ਘਟਣ ਅਤੇ ਟੈਰਿਫ਼ ਪ੍ਰਭਾਵਿਤ ਦੇਸੀ ਉਦਯੋਗ ਨੂੰ ਫਾਇਦਾ ਹੋਵੇ।
ਇਸ ਤੋਂ ਇਲਾਵਾ, ਕਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ ਵੱਡੇ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤ ਸਬੰਧਤ ਪ੍ਰੋਜੈਕਟ ਲਿਆਉਣ ਦੀ ਯੋਜਨਾ ਉਲੀਕੀ ਗਈ ਹੈ, ਉਹ ਵੀ ਸਟੀਲ ਉਦਯੋਗ ਨੂੰ ਹੁਲਾਰਾ ਦੇਣ ਵਿਚ ਮਦਦ ਕਰੇਗੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀ ਈਰਾਨ ਅਤੇ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ `ਚ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ ਸਰਕਾਰ : ਆਨੰਦ ਲਿਬਰਲ ਟੈਕਸ ਕਟੌਤੀ ਤੋਂ ਅਗਲੇ ਸਾਲ ਔਸਤ ਕੈਨੇਡੀਅਨ ਪਰਿਵਾਰ ਬਚਾਏਗਾ 280 ਡਾਲਰ: ਪੀਬੀਓ ਪੂਰਬੀ-ਐਂਡ ਡਕੈਤੀ ਦੇ 2 ਸ਼ੱਕੀਆਂ ਦੀ ਭਾਲ ਕਰ ਰਹੀ ਓਟਵਾ ਪੁਲਿਸ ਓਟਵਾ ਏਅਰਪੋਰਟ ਅਥਾਰਟੀ ਨੇ ਰਿਵਰਸਾਈਡ ਡਰਾਈਵ 'ਤੇ ਪ੍ਰਸਤਾਵਿਤ ਰਿਹਾਇਸ਼ੀ ਵਿਕਾਸ ਦਾ ਕੀਤਾ ਵਿਰੋਧ 4 ਦਿਨਾਂ ਦੀ ਖੋਜ ਮਗਰੋਂ ਤਿੰਨ ਸਾਲਾ ਬੱਚੀ ਜਿ਼ੰਦਾ ਅਤੇ ਤੰਦਰੁਸਤ ਮਿਲੀ ਡ੍ਰੇਟਨ ਵੈਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ `ਚ ਤਿੰਨ 'ਤੇ ਲੱਗੇ ਦੋਸ਼ ਰਿਡੋ ਨਦੀ ਵਿੱਚ ਤੈਰਦੇ ਸਮੇਂ ਇੱਕ ਨੌਜਵਾਨ ਡੁੱਬਿਆ, ਮੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G7 ਸੰਮੇਲਨ ਵਿੱਚ ਕਿਹਾ- ਭਾਰਤ-ਕੈਨੇਡਾ ਸਬੰਧ ਬਹੁਤ ਮਹੱਤਵਪੂਰਨ ਇਸਾਬੇਲ ਸਕਾਲਸਕੀ ਬਣੇ ਆਸਗੁਡ ਦੀ ਨਵੇਂ ਸਿਟੀ ਕੌਂਸਲਰ