Welcome to Canadian Punjabi Post
Follow us on

23

June 2025
 
ਕੈਨੇਡਾ

ਹੈਮਿਲਟਨ ਕਾਰ ਹਾਦਸੇ ਵਿਚ 2 ਲੋਕਾਂ ਦੀ ਮੌਤ

June 23, 2025 04:34 AM

ਹੈਮਿਲਟਨ, 23 ਜੂਨ (ਪੋਸਟ ਬਿਊਰੋ): ਹੈਮਿਲਟਨ ਵਿਚ ਐਤਵਾਰ ਸਵੇਰੇ ਇੱਕ ਕਾਰ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 3 ਵਜੇ ਦੇ ਕਰੀਬ ਕਲੇਰਮੋਂਟ ਐਕਸੈਸ 'ਤੇ ਕਾਰ ਹਾਦਸੇ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ, ਇੱਕ ਸ਼ੇਵਰਲੇਟ ਗੱਡੀ ਦੱਖਣ ਵੱਲ ਜਾ ਰਹੀ ਸੀ ਜਦੋਂ ਇਹ ਸੜਕ ਤੋਂ ਪਲਟ ਗਈ ਅਤੇ ਇੱਕ ਪੱਥਰ ਦੀ ਕੰਧ ਨਾਲ ਟਕਰਾ ਗਈ। ਐਮਰਜੈਂਸੀ ਕਰਮਚਾਰੀਆਂ ਵੱਲੋ ਡਰਾਈਵਰ ਅਤੇ ਯਾਤਰੀ ਦੋਨਾਂ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਇਲਾਕੇ ਦੇ ਡੈਸ਼ਕੈਮ ਜਾਂ ਨਿਗਰਾਨੀ ਕੈਮਰੇ ਦੀ ਫੁਟੇਜ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਫੁਟੇਜ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮਰੀਕਾ ਵੱਲੋਂ ਈਰਾਨ ਹਮਲਿਆਂ 'ਤੇ ਮਾਰਕ ਕਾਰਨੀ ਦੀ ਪ੍ਰਤੀਕਿਰਿਆ, ਕਿਹਾ- ਦੋਨੇਂ ਦੇਸ਼ ਆਪਸ `ਚ ਬੈਠ ਕੇ ਕਰਨ ਗੱਲਬਾਤ ਸਾਬਕਾ ਕੈਬਨਿਟ ਮੰਤਰੀ ਜੌਨ ਮੈਕਕੈਲਮ ਦਾ 75 ਸਾਲ ਦੀ ਉਮਰ `ਚ ਦਿਹਾਂਤ ਐਸਕੇਪੈਡ ਮਿਊਜਿ਼ਕ ਫੈਸਟੀਵਲ ਦੀ ਪਹਿਲੀ ਰਾਤ ਸ਼ਹਿਰ ਨੂੰ ਸ਼ੋਰ ਹੋਣ ਦੀਆਂ ਮਿਲੀਆਂ 26 ਸ਼ਿਕਾਇਤਾਂ ਵਾਹਨ ਦੀ ਟੱਕਰ ਨਾਲ 3 ਸਾਲਾ ਬੱਚੇ ਦੀ ਮੌਤ ਖੋਜਕਰਤਾਵਾਂ ਨੂੰ ਮਿਲੀ ਨੋਵਾ ਸਕੋਸ਼ੀਆ ਦੇ ਪਾਣੀ `ਚ ਤੈਰਨ ਵਾਲੀ ਪ੍ਰਾਚੀਨ ਸਿ਼ਕਾਰੀ ਮੱਛੀ ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀ ਅਮਰੀਕਾ ਨਾਲ 30 ਦਿਨਾਂ ਵਿਚ ਕੋਈ ਡੀਲ ਨਾ ਹੋਈ ਤਾਂ ਕੈਨੇਡਾ ਅਮਰੀਕੀ ਸਟੀਲ ਅਤੇ ਐਲੂਮੀਨਮ 'ਤੇ ਟੈਰਿਫ਼ ਵਧਾਏਗਾ : ਕਾਰਨੀ ਈਰਾਨ ਅਤੇ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ `ਚ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ ਸਰਕਾਰ : ਆਨੰਦ ਲਿਬਰਲ ਟੈਕਸ ਕਟੌਤੀ ਤੋਂ ਅਗਲੇ ਸਾਲ ਔਸਤ ਕੈਨੇਡੀਅਨ ਪਰਿਵਾਰ ਬਚਾਏਗਾ 280 ਡਾਲਰ: ਪੀਬੀਓ ਪੂਰਬੀ-ਐਂਡ ਡਕੈਤੀ ਦੇ 2 ਸ਼ੱਕੀਆਂ ਦੀ ਭਾਲ ਕਰ ਰਹੀ ਓਟਵਾ ਪੁਲਿਸ