ਅਲਮੋਂਟੇ, 26 ਜੂਨ (ਪੋਸਟ ਬਿਊਰੋ): ਓਂਟਾਰੀਓ ਦੇ ਅਲਮੋਂਟੇ ਵਿੱਚ ਦੂਜੇ ਬੱਚਿਆਂ ਨੂੰ ਲਿਜਾ ਰਹੀ ਇੱਕ ਸਕੂਲ ਬੱਸ ਦੀ ਟੱਕਰ ਨਾਲ ਇੱਕ ਨੌਂ ਸਾਲਾ ਬੱਚੇ ਦੀ ਮੌਤ ਹੋ ਗਈ। ਬੁੱਧਵਾਰ ਦੁਪਹਿਰ ਨੂੰ ਪੁਲਿਸ ਸੇਵਾ ਨੇ ਐਕਸ 'ਤੇ ਇਸ ਬਾਰੇ ਜਾਣਕਾਰੀ ਦਿੱਤੀ। ਮੌਕੇ 'ਤੇ ਪੁਲਸ ਅਧਿਕਾਰੀ ਕੋਰੀ ਨੂਨਨ ਨੇ ਕਿਹਾ ਕਿ ਮ੍ਰਿਤਕ ਆਰ. ਟੈਟ ਮੈਕਕੇਂਜ਼ੀ ਪਬਲਿਕ ਸਕੂਲ ਤੋਂ ਆ ਰਿਹਾ ਸੀ ਅਤੇ ਦੁਪਹਿਰ 3:40 ਵਜੇ ਦੇ ਕਰੀਬ ਟੱਕਰ ਦੇ ਸਮੇਂ ਸਾਈਕਲ ਚਲਾ ਰਿਹਾ ਸੀ। ਪੁਲਿਸ ਨੇ ਬੱਚੇ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਅਲਮੋਂਟੇ ਓਟਾਵਾ ਤੋਂ ਲਗਭਗ 50 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ ਅਤੇ ਮਿਸੀਸਿਪੀ ਮਿੱਲਜ਼ ਦੇ ਟਾਊਨਸ਼ਿਪ ਦਾ ਹਿੱਸਾ ਹੈ। ਪੁਲਸ ਨੇ ਕਿਹਾ ਕਿ ਪੈਟਰਸਨ ਸਟਰੀਟ ਕਈ ਘੰਟਿਆਂ ਲਈ ਬੰਦ ਰਹੇਗੀ ਜਦੋਂ ਤੱਕ ਪੁਲਿਸਜਾਂਚ ਕਰ ਰਹੀ ਹੈ।