ਕਿਊਬੈਕ, 24 ਜੂਨ (ਪੋਸਟ ਬਿਊਰੋ): ਕਿਊਬੈਕ ਦੇ ਲੌਰੇਂਟੀਅਨਜ਼ ਖੇਤਰ ਦੀ ਜੇਲ੍ਹ ਤੋਂ ਭੱਜਣ ਵਾਲੇ ਇੱਕ ਦੋਸ਼ੀ ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੁਧਾਰ ਸੇਵਾ ਕੈਨੇਡਾ ਨੇ ਕਿਹਾ ਕਿ ਰਿਚਰਡ ਪਲੌਰਡੇ (62) ਨੂੰ ਸੂਰੇਤੇ ਡੂ ਕਿਊਬੈਕ ਨੇ ਸੋਮਵਾਰ ਦੁਪਹਿਰ ਕਰੀਬ 3:40 ਵਜੇ ਗ੍ਰਿਫ਼ਤਾਰ ਕੀਤਾ। ਪਲੌਰਡੇ ਸੈਕਿੰਡ ਡਿਗਰੀ ਕਤਲ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਸੁਧਾਰ ਏਜੰਸੀ ਨੇ ਸੋਮਵਾਰ ਸਵੇਰੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਲਗਭਗ 11 ਵਜੇ ਮਾਂਟਰੀਅਲ ਤੋਂ ਲਗਭਗ 55 ਕਿਲੋਮੀਟਰ ਉੱਤਰ ਵਿੱਚ ਸਥਿਤ ਆਰਚਮਬਾਲਟ ਸੰਸਥਾ ਵਿੱਚ ਹੋਈ ਹੈੱਡ ਕਾਉਂਟ ਦੌਰਾਨ ਕੈਦੀ ਸੁਰੱਖਿਆ ਯੂਨਿਟ ਤੋਂ ਲਾਪਤਾ ਸੀ। ਉਸਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਸੀ।