Welcome to Canadian Punjabi Post
Follow us on

26

June 2025
ਬ੍ਰੈਕਿੰਗ ਖ਼ਬਰਾਂ :
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ
 
ਅੰਤਰਰਾਸ਼ਟਰੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ

June 26, 2025 08:47 AM

ਬੀਜਿੰਗ, 26 ਜੂਨ (ਪੋਸਟ ਬਿਊਰੋ): ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫ਼ਤੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਆਪਣੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਜਿਨਪਿੰਗ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਮੇਲਨ ਤੋਂ ਬਾਅਦ ਸਟੇਟ ਡਿਨਰ ਲਈ ਸੱਦਾ ਦਿੱਤੇ ਜਾਣ ਤੋਂ ਨਾਰਾਜ਼ ਹਨ।
17ਵਾਂ ਬ੍ਰਿਕਸ ਸੰਮੇਲਨ 6-7 ਜੁਲਾਈ ਨੂੰ ਬ੍ਰਾਜ਼ੀਲ ਵਿੱਚ ਹੋਣ ਜਾ ਰਿਹਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡੀ ਸਿਲਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਮੇਲਨ ਤੋਂ ਬਾਅਦ ਸਟੇਟ ਡਿਨਰ ਲਈ ਸੱਦਾ ਦਿੱਤਾ ਹੈ। ਐੱਸਸੀਐੱਮਪੀ ਅਨੁਸਾਰ, ਜਿਨਪਿੰਗ ਨੂੰ ਲੱਗਦਾ ਹੈ ਕਿ ਮੋਦੀ ਦੇ ਸਾਹਮਣੇ ਉਨ੍ਹਾਂ ਨੂੰ ਤਵੱਜੋ ਘੱਟ ਜਾਵੇਗੀ।
ਹਾਲਾਂਕਿ, ਚੀਨ ਨੇ ਬ੍ਰਿਕਸ ਸੰਮੇਲਨ ਦੇ ਮੇਜ਼ਬਾਨ ਬ੍ਰਾਜ਼ੀਲ ਨੂੰ ਰਾਸ਼ਟਰਪਤੀ ਜਿਨਪਿੰਗ ਦੀ ਗੈਰਹਾਜ਼ਰੀ ਬਾਰੇ ਸੂਚਿਤ ਕੀਤਾ ਹੈ। ਮੀਟਿੰਗ ਤੋਂ ਲਗਭਗ 10 ਦਿਨ ਪਹਿਲਾਂ ਚੀਨੀ ਰਾਸ਼ਟਰਪਤੀ ਦੇ ਇਸ ਫੈਸਲੇ ਤੋਂ ਬ੍ਰਾਜ਼ੀਲ ਦੇ ਨਾਰਾਜ਼ ਹੋਣ ਦੀਆਂ ਵੀ ਰਿਪੋਰਟਾਂ ਹਨ।
ਸ਼ੀ ਜਿਨਪਿੰਗ ਦੇ ਰਾਸ਼ਟਰਪਤੀ ਵਜੋਂ 12 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਉਹ ਬ੍ਰਿਕਸ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ। ਉਹ 2013 ਤੋਂ ਹਰ ਸਾਲ ਸੰਮੇਲਨ ਵਿੱਚ ਸ਼ਾਮਿਲ ਹੋਏ ਹਨ। ਕੋਵਿਡ ਮਹਾਂਮਾਰੀ ਦੌਰਾਨ, ਉਹ ਦੋ ਸਾਲਾਂ ਲਈ ਵਰਚੁਅਲੀ ਬ੍ਰਿਕਸ ਵਿੱਚ ਸ਼ਾਮਿਲ ਹੋਏ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ ਫਰਾਂਸ ਸੰਗੀਤ ਉਤਸਵ ਦੌਰਾਨ ਸੂਈਆਂ ਨਾਲ ਹਮਲਾ, 145 ਲੋਕ ਜ਼ਖਮੀ ਜਪਾਨ ਨੇ ਆਪਣੇ ਇਲਾਕੇ ’ਤੇ ਕੀਤਾ ਛੋਟੀ ਦੂਰੀ ਵਾਲੀ ਮਿਜ਼ਾਈਲ ਦਾ ਪ੍ਰੀਖਣ ਈਰਾਨ ਤੇ ਇਜ਼ਰਾਈਲ ਦੀ ਜੰਗਬੰਦੀ ਨਿਯਮਾਂ ਦੀ ਉਲੰਘਣਾ ਤੋਂ ਨਾਰਾਜ਼ ਹੋਏ ਟਰੰਪ ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕਾਂਗੇ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਖਤਮ ਕਰਾਂਗੇ ਪਾਕਿਸਤਾਨ ਨੇ ਸਿੰਧ ਵਿੱਚ ਤੇਲ ਅਤੇ ਗੈਸ ਦੇ ਨਵੇਂ ਭੰਡਾਰ ਲੱਭੇ ਫਰਾਂਸ ਵਿੱਚ ਲਾੜੇ ਅਤੇ ਲਾੜੀ 'ਤੇ ਚਲਾਈਆਂ ਗੋਲੀਆਂ, ਲਾੜੀ ਦੀ ਮੌਤ