ਓਟਵਾ, 3 ਜੁਲਾਈ (ਪੋਸਟ ਬਿਊਰੋ) : ਵੈਸਟਬੋਰੋ ਬੀਚ ਨੇੜੇ ਓਟਵਾ ਨਦੀ ‘ਚ ਬੁੱਧਵਾਰ ਦੁਪਹਿਰ ਇੱਕ ਵਿਅਕਤੀ ਡੁੱਬ ਗਿਆ ਪਰ ਉਸਦੇ ਅੱਠ ਸਾਲ ਦੇ ਬੱਚੇ ਨੂੰ ਬਚਾ ਲਿਆ ਗਿਆ। ਓਟਾਵਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਭਗ 1:40 ਵਜੇ ਵੈਸਟ ਐਂਡ ਬੀਚ 'ਤੇ ਘਟਨਾ ਦੀ ਸੂਚਨਾ ਮਿਲੀ। ਓਟਾਵਾ ਫਾਇਰ ਸਰਵਿਸਿਜ਼ ਦੇ ਮੁਖੀ ਪਾਲ ਹੱਟ ਦਾ ਕਹਿਣਾ ਹੈ ਕਿ ਬਚਾਅ ਕਰਮਚਾਰੀਆਂ ਨੇ ਸੋਨਾਰ ਤਕਨੀਕ ਨਾਲ ਗਰਿੱਡ ਖੋਜ ਤੋਂ ਬਾਅਦ ਲਗਭਗ 2:25 ਵਜੇ ਵਿਅਕਤੀ ਨੂੰ ਲੱਭ ਲਿਆ, ਜਿਸ ਨੂੰ ਕਿ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਬੱਚੇ ਨੂੰ ਨਜ਼ਦੀਕ ਖੜ੍ਹੇ ਲੋਕਾਂ ਵੱਲੋਂ ਬਚਾ ਲਿਆ ਗਿਆ ਸੀ। ਇਹ ਸਪੱਸ਼ਟ ਨਹੀਂ ਹੈ ਕਿ ਦੋਵੇਂ ਪਾਣੀ ਵਿੱਚ ਕਿਉਂ ਗਏ।