Welcome to Canadian Punjabi Post
Follow us on

19

July 2025
ਬ੍ਰੈਕਿੰਗ ਖ਼ਬਰਾਂ :
ਪੁਲਿਸ ਵੱਲੋਂ ਟੋਰਾਂਟੋ `ਚ ਨਫ਼ਰਤ ਤੋਂ ਪ੍ਰੇਰਿਤ ਹਮਲੇ ਦੇ ਮਾਮਲੇ `ਚ ਸ਼ੱਕੀ ਦੀ ਵੀਡੀਓ ਜਾਰੀਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮੌਤ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰਜੇਲ੍ਹ ਵਿਚ ਸੰਗੀਤ ਵੀਡੀਓ ਰਿਕਾਰਡ ਕਰਨ ਲਈ ਰੈਪਰ ਨੇ ਕਰਵਾਈ ਸੀ ਫੋਨ ਦੀ ਤਸਕਰੀਛੋਟੇ ਜਹਾਜ਼ ਨੂੰ ਹਵਾਈ ਅੱਡੇ ਨੇੜੇ ਘੱਟ ਉੱਚਾਈ `ਤੇ ਉਡਾਉਣ ਲਈ ਸਾਬਕਾ ਪਾਇਲਟ 'ਤੇ ਲੱਗੇ ਹਾਈਜੈਕਿੰਗ ਅਤੇ ਅੱਤਵਾਦ ਦੇ ਦੋਸ਼ ਫਸਟ ਨੇਸ਼ਨਜ਼ ਨੇਤਾਵਾਂ ਨੇ ਸੀ-5 ਸੰਮੇਲਨ `ਚ ਹਿੱਸਾ ਲਿਆ, ਲਿਬਰਲ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੀਤੀ ਗਈ ਵਿਚਾਰ ਚਰਚਾਅਮਰੀਕਾ ਵਿੱਚ ਭਾਰਤੀ ਔਰਤ 'ਤੇ ਚੋਰੀ ਦਾ ਦੋਸ਼, ਬਿਨ੍ਹਾਂ ਭੁਗਤਾਨ ਕੀਤੇ ਇੱਕ ਲੱਖ ਦਾ ਸਾਮਾਨ ਲੈ ਕੇ ਜਾ ਰਹੀ ਸੀਨਾਟੋ ਨੇ ਭਾਰਤ 'ਤੇ 100% ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਭਾਵੇਂ ਉਹ ਭਾਰਤੀ ਪ੍ਰਧਾਨ ਮੰਤਰੀ ਹੋਵੇ ਜਾਂ ਚੀਨੀ ਰਾਸ਼ਟਰਪਤੀ, ਰੂਸ ਨੂੰ ਜੰਗ ਬੰਦ ਕਰਨ ਲਈ ਕਹਿਣਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰ
 
ਖੇਡਾਂ

ਸਾਬਕਾ ਭਾਰਤੀ ਕ੍ਰਿਕਟਰ ਗੱਬਰ ਨੇ ਗੁਰੂਗ੍ਰਾਮ `ਚ ਖਰੀਦਿਆ ਲਗਜ਼ਰੀ ਫਲੈਟ

May 21, 2025 10:24 AM

ਨਵੀਂ ਦਿੱਲੀ, 21 ਮਈ (ਪੋਸਟ ਬਿਊਰੋ): ਸਾਬਕਾ ਭਾਰਤੀ ਕ੍ਰਿਕਟਰ ਅਤੇ ਓਪਨਰ ਬੱਲੇਬਾਜ਼ ਸਿ਼ਖਰ ਧਵਨ ਨੇ ਗੁਰੂਗ੍ਰਾਮ ਵਿੱਚ 69 ਕਰੋੜ ਰੁਪਏ ਵਿੱਚ ਇੱਕ ਲਗਜ਼ਰੀ ਫਲੈਟ ਖਰੀਦਿਆ ਹੈ। ਇਹ ਫਲੈਟ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ `ਤੇ ਸਥਿਤ ਅਤਿ-ਆਲੀਸ਼ਾਨ ਪ੍ਰੋਜੈਕਟ ‘ਦ ਡਾਹਲੀਆਸ’ ਵਿੱਚ ਹੈ। ਇਸ ਅਪਾਰਟਮੈਂਟ ਦਾ ਆਕਾਰ 6,040 ਵਰਗ ਫੁੱਟ ਹੈ।
ਰੀਅਲ ਅਸਟੇਟ ਸੈਕਟਰ ਵਿੱਚ ਡੇਟਾ ਦਾ ਵਿਸ਼ਲੇਸ਼ਣ ਕਰਨ ਵਾਲੀ ਫਰਮ ਸੀਆਰਈ ਮੈਟ੍ਰਿਕਸ ਦੇ ਅਨੁਸਾਰ, ਰਜਿਸਟਰਡ ਸਮਝੌਤਾ 4 ਫਰਵਰੀ, 2025 ਨੂੰ ਹੋਇਆ ਸੀ। ਧਵਨ ਦੁਆਰਾ ਦਿੱਤੀ ਗਈ ਇਸ ਜਾਇਦਾਦ ਦੀ ਕੀਮਤ 65.61 ਕਰੋੜ ਰੁਪਏ ਹੈ। ਸਟੈਂਪ ਡਿਊਟੀ 3.28 ਕਰੋੜ ਰੁਪਏ ਹੈ, ਜਿਸ ਨਾਲ ਕੁੱਲ ਲਾਗਤ ਲਗਭਗ 69 ਕਰੋੜ ਰੁਪਏ ਹੋ ਗਈ ਹੈ। ਪਿਛਲੇ ਸਾਲ ਅਗਸਤ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸ਼ੁਰੂ ਕੀਤੇ ਗਏ ‘ਦਹਲੀਆ’ ਪ੍ਰੋਜੈਕਟ ਵਿੱਚ 420 ਅਪਾਰਟਮੈਂਟ ਅਤੇ ਪੈਂਟਹਾਊਸ ਹਨ। ਸੀਆਰਈ ਮੈਟ੍ਰਿਕਸ ਰਾਹੀਂ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ, ਇੱਥੇ ਪ੍ਰਤੀ ਵਰਗ ਫੁੱਟ ਇੱਕ ਅਪਾਰਟਮੈਂਟ ਦੀ ਕੀਮਤ 1,14,068 ਰੁਪਏ ਹੈ।
ਭਾਰਤੀ ਕ੍ਰਿਕਟ ਵਿੱਚ ‘ਗੱਬਰ’ ਦੇ ਨਾਮ ਨਾਲ ਮਸ਼ਹੂਰ ਸ਼ਿਖਰ ਧਵਨ ਨੇ ਅਗਸਤ 2024 ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 2010 ਵਿੱਚ ਵਿਸ਼ਾਖਾਪਟਨਮ ਵਿੱਚ ਆਸਟ੍ਰੇਲੀਆ ਵਿਰੁੱਧ ਇੱਕ ਵਨਡੇ ਨਾਲ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਭਾਰਤ ਲਈ ਉਸਦਾ ਆਖਰੀ ਮੈਚ 2022 ਵਿੱਚ ਬੰਗਲਾਦੇਸ਼ ਵਿਰੁੱਧ 50 ਓਵਰਾਂ ਦਾ ਮੈਚ ਵੀ ਸੀ। ਆਪਣੇ ਕਰੀਅਰ ਦੌਰਾਨ, ਧਵਨ ਨੇ ਭਾਰਤ ਲਈ 34 ਟੈਸਟ, 167 ਵਨਡੇ ਅਤੇ 68 ਟੀ-20 ਮੈਚ ਖੇਡੇ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਕਸ਼ਯਪ ਆਪਸੀ ਸਹਿਮਤੀ ਨਾਲ ਹੋਏ ਵੱਖ ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ