Welcome to Canadian Punjabi Post
Follow us on

26

March 2025
ਬ੍ਰੈਕਿੰਗ ਖ਼ਬਰਾਂ :
ਟੈਰਿਫ ਲਾਗੂ ਰਹਿਣ ਤੱਕ ਟੈਸਲਾ ਇਨਸੈਂਟਿਵ ਪ੍ਰੋਗਰਾਮਾਂ ਲਈ ਰਹੇਗੀ ਅਯੋਗ : ਫ੍ਰੀਲੈਂਡ ਡਾਊਨਟਾਉਨ ਟੋਰਾਂਟੋ ਸਟੋਰ ਡਕੈਤੀ ਦੇ ਮਾਮਲੇ ਵਿੱਚ ਸ਼ੱਕੀ ਲੜਕੀ ਦੀ ਭਾਲ `ਚ ਪੁਲਿਸਟੋਰਾਂਟੋ ਦੇ ਪੂਰਵੀ ਏਂਡ `ਤੇ ਯੌਨ ਉਤਪੀੜਨ ਮਾਮਲੇ ‘ਚ ਕਰ ਰਹੀ ਸ਼ੱਕੀ ਦੀ ਭਾਲਪੰਜਾਬ ਸਰਕਾਰ ਦੀ ਇਕ ਹੋਰ ਪਹਿਲ: ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾਪੰਜਾਬ ਬਜਟ ਵਿੱਚ ਪੇਂਡੂ ਵਸੋਂ ਲਈ ਪੀਣ ਵਾਲਾ ਸਾਫ ਪਾਣੀ ਅਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਨੂੰ ਮਿਲੀ ਤਰਜੀਹਓਕਵਿਲੇ ਵਿੱਚ ਸ਼ੱਕੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੀ ਪਛਾਣ ਕੀਤੀ ਜਾਰੀਗ੍ਰੀਨਲੈਂਡ ਅਮਰੀਕੀ ਉਪ ਰਾਸ਼ਟਰਪਤੀ ਦੀ ਪਤਨੀ ਦੀ ਫੇਰੀ ਦਾ ਬਾਈਕਾਟ ਕਰੇਗਾ, ਪ੍ਰਧਾਨ ਮੰਤਰੀ ਨੇ ਫੇਰੀ ਨੂੰ ਕਿਹਾ ਉਕਸਾਵਾਜ਼ਰਦਾਰੀ ਪਾਕਿਸਤਾਨ ਦਿਵਸ 'ਤੇ ਭਾਸ਼ਣ ਨੂੰ ਸਹੀ ਢੰਗ ਨਾਲ ਨਹੀਂ ਪੜ੍ਹ ਸਕੇ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਡਾਇਆ ਮਜ਼ਾਕ
 
ਮਨੋਰੰਜਨ

ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ

January 24, 2024 05:30 PM

ਆਪਣੀ ਲਗਜ਼ਰੀ ਅਤੇ ਮਹਿੰਗੀ ਲਾਈਫਸਟਾਈਲ ਲਈ ਮਸ਼ਹੂਰ ਬਾਲੀਵੁੱਡ ਦੇ ਕਈ ਸੁਪਰਸਟਾਰਸ ਕੋਲ ਕਾਫੀ ਪੈਸਾ ਹੈ। ਉਨ੍ਹਾਂ ਦੀ ਲਗਜ਼ਰੀ ਜਾਇਦਾਦ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਸ਼ਾਹਰੁਖ ਖਾਨ ਤੋਂ ਲੈ ਕੇ ਅਮਿਤਾਭ ਬੱਚਨ ਦੇ ਬੰਗਲੇ ਤੱਕ ਇਹ ਨਾਂ ਕਾਫੀ ਮਸ਼ਹੂਰ ਹੈ। ਇਨ੍ਹਾਂ ਫਿਲਮੀ ਸਿਤਾਰਿਆਂ ਦੇ ਆਲੀਸ਼ਾਨ ਬੰਗਲੇ ਦੇਖਣ ਲਈ ਮੁੰਬਈ 'ਚ ਭੀੜ ਦੇਖਣ ਨੂੰ ਮਿਲਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਿਤਾਰਿਆਂ ਦੇ ਕੋਲ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਲੀਸ਼ਾਨ ਘਰ ਹਨ। ਕਈਆਂ ਨੇ ਸਵਿਟਜ਼ਰਲੈਂਡ ਅਤੇ ਕੁਝ ਨੇ ਪੈਰਿਸ ਵਿੱਚ ਘਰ ਖਰੀਦਿਆ ਹੈ। ਆE ਜਾਣਦੇ ਹਾਂ ਕਿਹੜੇ-ਕਿਹੜੇ ਸਿਤਾਰੇ ਹਨ ਜਿਨ੍ਹਾਂ ਦੇ ਘਰ ਵਿਦੇਸ਼ਾਂ 'ਚ ਵੀ ਹਨ।

ਅਮਿਤਾਭ ਬੱਚਨ:
ਵਿਦੇਸ਼ਾਂ 'ਚ ਬੰਗਲਾ ਖਰੀਦਣ ਵਾਲਿਆਂ 'ਚ ਸਭ ਤੋਂ ਪਹਿਲਾ ਨਾਂ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਦਾ ਹੈ। ਬਿੱਗ ਬੀ ਦਾ ਭਾਰਤ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਆਲੀਸ਼ਾਨ ਘਰ ਹੈ। ਉਨ੍ਹਾਂ ਦਾ ਆਲੀਸ਼ਾਨ ਬੰਗਲਾ ਪੈਰਿਸ 'ਚ ਹੈ ਜੋ ਉਨ੍ਹਾਂ ਨੇ ਆਪਣੀ ਪਤਨੀ ਜਯਾ ਬੱਚਨ ਨੂੰ ਗਿਫਟ ਕੀਤਾ ਹੈ।

ਸ਼ਾਹਰੁਖ ਖਾਨ:
ਇਸ ਲਿਸਟ 'ਚ ਦੂਜਾ ਨਾਂ ਸੁਪਰਸਟਾਰ ਸ਼ਾਹਰੁਖ ਖਾਨ ਦਾ ਹੈ। ਸ਼ਾਹਰੁਖ ਖਾਨ ਦਾ ਮੁੰਬਈ 'ਚ ਬਣਿਆ ਬੰਗਲਾ 'ਮੰਨਤ' ਕਾਫੀ ਚਰਚਾ 'ਚ ਰਹਿੰਦਾ ਹੈ। ਕਿੰਗ ਖਾਨ ਦੇ ਵਿਦੇਸ਼ਾਂ 'ਚ ਇਕ ਨਹੀਂ ਕਈ ਬੰਗਲੇ ਹਨ। ਉਨ੍ਹਾਂ ਦਾ ਪਹਿਲਾ ਬੰਗਲਾ ਦੁਬਈ 'ਚ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਂਟਰਲ ਲੰਡਨ ਅਤੇ ਲਾਸ ਏਂਜਲਸ ਦੇ ਪਾਰਕ ਲੇਨ 'ਚ ਅਰਬਾਂ ਰੁਪਏ ਦਾ ਘਰ ਵੀ ਖਰੀਦਿਆ ਹੈ।

ਸੈਫ ਅਲੀ ਖਾਨ:
ਪਟੌਦੀ ਪਰਿਵਾਰ ਦੇ ਛੋਟੇ ਨਵਾਬ ਸੈਫ ਅਲੀ ਖਾਨ ਨਵਾਬਾਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਸ ਦੀਆਂ ਜਾਇਦਾਦਾਂ ਮੁੰਬਈ, ਹਰਿਆਣਾ ਅਤੇ ਭੋਪਾਲ ਵਿੱਚ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦੇਸ਼ 'ਚ ਵੀ ਘਰ ਬਣਾਇਆ ਹੋਇਆ ਹੈ। ਸੈਫ ਅਲੀ ਦਾ ਸਵਿਟਜ਼ਰਲੈਂਡ 'ਚ ਬਹੁਤ ਆਲੀਸ਼ਾਨ ਬੰਗਲਾ ਹੈ, ਜੋ ਕਿ ਉਥੋਂ ਦੇ ਪੌਸ਼ ਇਲਾਕੇ 'ਚ ਹੈ।

ਅਕਸ਼ੈ ਕੁਮਾਰ:
ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਨੇ ਵੀ ਵਿਦੇਸ਼ 'ਚ ਬੰਗਲਾ ਖਰੀਦਿਆ ਹੈ। ਅਕਸ਼ੇ ਕੁਮਾਰ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਆਪਣਾ ਘਰ ਖਰੀਦਿਆ ਹੈ, ਜੋ ਕਿ ਬਹੁਤ ਹੀ ਆਲੀਸ਼ਾਨ ਅਤੇ ਖੂਬਸੂਰਤ ਹੈ। ਅਕਸ਼ੇ ਕੁਮਾਰ ਨੇ ਟੋਰਾਂਟੋ ਵਿੱਚ ਇੱਕ ਪੂਰੀ ਪਹਾੜੀ ਖਰੀਦੀ ਹੈ। ਇਸ 'ਤੇ ਇਕ ਅਪਾਰਟਮੈਂਟ ਅਤੇ ਇਕ ਬੰਗਲਾ ਬਣਾਇਆ ਗਿਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!! ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਅਧਿਕਾਰਤ ਤੌਰ 'ਤੇ ਹੋਏ ਵੱਖ ਕਿੰਗ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਰਾਏਪੁਰ ਤੋਂ ਮਿਲੀ ਧਮਕੀ ਭਰੀ ਕਾਲ, ਕੇਸ ਦਰਜ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੇ ਸੈੱਟ ਤੋਂ ਵੀਡੀਓ ਹੋਈ ਲੀਕ, ਰਸ਼ਮੀਕਾ ਮੰਦਾਨਾ ਦੀ ਝਲਕ ਸਾਹਮਣੇ ਆਈ ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ ਪੁਸ਼ਪਾ-2 ਦਾ ਟ੍ਰੇਲਰ 15 ਨਵੰਬਰ ਨੂੰ ਪਟਨਾ 'ਚ ਹੋਵੇਗਾ ਲਾਂਚ ਹੋਵੇਗਾ, 5 ਦਸੰਬਰ ਨੂੰ ਹੋਵੇਗੀ ਰਿਲੀਜ਼ ਸਲਮਾਨ ਦੀ ਫਿ਼ਲਮ ਸਿਕੰਦਰ 'ਚ ਨਜ਼ਰ ਆਵੇਗੀ ਵਰੁਣ ਧਵਨ ਦੀ ਭਤੀਜੀ ਅੰਜਿਨੀ ਧਵਨ